ਕੁਵੈਤ 'ਚ ਮਨੁੱਖੀ ਤਸਕਰੀ ਦੀ ਵੱਡੀ ਕਾਰਵਾਈ, 3000 ਵਿਦੇਸ਼ੀ ਗ੍ਰਿਫਤਾਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੁਵੈਤ ਦੇ ਗ੍ਰਹਿ ਮੰਤਰਾਲਾ ਨੇ ਵੱਖ- ਵੱਖ ਦੇਸ਼ਾਂ ਦੇ ਕਰੀਬ 2900 ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਆਦੇਸ਼ ਜ਼ਾਰੀ ਕੀਤਾ ਹੈ। ਦੇਸ਼  ਦੇ ਇਤਿਹਾਸ ਵਿਚ ਮਨੁੱਖੀ ਤਸਕਰੀ ਦੇ...

Kuwait

ਕੁਵੈਤ( ਭਾਸ਼ਾ): ਕੁਵੈਤ ਦੇ ਗ੍ਰਹਿ ਮੰਤਰਾਲਾ ਨੇ ਵੱਖ- ਵੱਖ ਦੇਸ਼ਾਂ ਦੇ ਕਰੀਬ 2900 ਲੋਕਾਂ ਨੂੰ ਗ੍ਰਿਫਤਾਰ ਕਰਨ ਦਾ ਆਦੇਸ਼ ਜ਼ਾਰੀ ਕੀਤਾ ਹੈ। ਦੇਸ਼  ਦੇ ਇਤਿਹਾਸ ਵਿਚ ਮਨੁੱਖੀ ਤਸਕਰੀ ਦੇ ਮਾਮਲੇ ਵਿਚ ਕੀਤੀ ਗਈ ਇਹ ਸੱਭ ਤੋਂ ਵੱਡੀ ਕਾਰਵਾਈ ਮੰਨੀ ਜਾ ਰਹੀ ਹੈ। ਦੱਸ ਦਈਏ ਕਿ ਬੀਤੇ ਦਿਨੀ ਮੰਤਰਾਲਾ ਨੇ ਕਰੀਬ 90 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ।  ਇਨ੍ਹਾਂ ਲੋਕਾਂ ਨੇ ਜਾਂਚ ਦੇ ਦੌਰਾਨ ਕਬੂਲ ਕੀਤਾ ਕਿ ਉਨ੍ਹਾਂ ਨੇ ਵੱਖਰੇ ਸਰਕਾਰੀ ਏਜੇਂਸੀਆਂ ਦੇ ਨਾਲ ਮਿਲ ਕੇ ਹਸਤਾਖਰ ਕਰਨ ਵਾਲੀ ਫਰਜ਼ੀ  ਕੰਪਨੀਆਂ ਨੂੰ ਪੈਸੇ ਦਿਤੇ ਹਨ ਤਾਂ ਜੋ ਉਹ ਕੁਵੈਤ ਵਿਚ ਗ਼ੈਰਕਾਨੂੰਨੀ ਤਰੀਕੇ ਨਾਲ ਕੰਮ ਕਰ ਸਕਨ । 

ਜਾਣਕਾਰੀ ਮੁਤਾਬਕ ਸਰਕਾਰੀ ਵਕੀਲ ਨੇ ਤਿੰਨ ਕੰਪਨੀਆਂ ਦੇ ਮਾਲਿਕਾਂ ਨੂੰ ਜ਼ਮਾਨਤ 'ਤੇ ਰਿਹਾ ਕੀਤਾ ਹੈ। ਦੱਸ ਦਈਏ ਕਿ ਉਹ ਕੁਵੈਤ ਵਿਚ ਫਰਜੀ ਵਰਕ ਵੀਜੇ ਦੇ ਜ਼ਰਿਏ ਕਰੀਬ 3000 ਮਜਦੂਰਾਂ ਨੂੰ ਵਿਦੇਸ਼ਾਂ 'ਚ ਲੈ ਕੇ ਆਏ ਸਨ ਜਦੋਂ ਕਿ ਇਸ ਮਾਮਲੇ ਵਿਚ ਸੀਰਿਆ ਦੇ ਇਕ ਨਾਗਰਿਕ ਨੂੰ ਗ੍ਰਿਫਤਾਰ ਰੱਖਿਆ ਗਿਆ ਹੈ ਕਿਉਂਕਿ ਉਹ ਇਸ ਪੂਰੇ ਖੇਲ ਦਾ ਮਾਸਟਰਮਾਇੰਡ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਨੇ ਸਰਕਾਰੀ ਏਜੰਸੀ ਨਾਲ ਮਿਲਕੇ ਜਰੂਰੀ ਕਾਗਜ਼ੀ ਕਾਰਵਾਈ ਦਿਤੀ ਤਾਂ ਜੋ ਤਿੰਨ ਫਰਜ਼ੀ ਕੰਪਨੀਆਂ ਇਨ੍ਹੇ ਵੱਡੇ ਪੈਮਾਨੇ ਤੇ ਗ਼ੈਰਕਾਨੂੰਨੀ ਰੂਪ 'ਚ ਕੰਮ ਕਰਨ ਲਈ ਲਿਆ ਸਕਨ। 

ਇਸ ਦੌਰਾਨ ਕੁੱਝ ਵਿਦੇਸ਼ੀਆਂ ਕੋਲ ਸਰਕਾਰੀ ਕੋਟਰੈਕਟ ਰੱਖਣ ਵਾਲੀ ਫਰਜ਼ੀ ਕੰਪਨੀਆਂ ਨੂੰ ਦਿੱਤੇ ਗਏ ਫਰਜੀ ਰੈਸਿਡੈਂਸੀ ਮਿਲਣ ਦੀ ਜਾਣਕਾਰੀ ਸਾਹਮਣੇ ਆਈ।ਅਪਣੇ ਦੱਸੇ ਗਏ ਕੰਮ ਕਰਨ ਵਾਲੀ ਥਾਂ 'ਤੇ ਜਾਣ ਦੀ ਬਜਾਏ ਗ਼ੈਰਕਾਨੂੰਨੀ ਤਰੀਕੇ ਨਾਲ ਕਿਉਂ ਕੰਮ ਕਰ ਰਹੇ ਹੈ। ਦੂਜੇ ਪਾਸੇ ਬੰਦੀਆਂ ਨੇ ਸਵੀਕਾਰ ਕੀਤਾ ਕਿ ਉਹ ਫਰੀ ਵੀਜਾ ਦਾ ਇਸਤੇਮਾਲ ਕਰਦੇ ਹੋਏ ਕੁਵੈਤ ਵਿਚ ਪਰਵੇਸ਼  ਕਰਨ  ਦੇ ਬਦਲੇ ਪੈਸੇ ਦੇ ਕੇ ਆਏ ਸਨ ਅਤੇ ਪੈਸਿਆਂ ਦੇਣ ਤੋਂ ਬਾਅਦ ਉਨ੍ਹਾਂ ਨੂੰ ਕੁਵੈਤ ਵਿਚ ਜਿੱਥੇ ਚਾਹੇ  ਉੱਥੇ ਕੰਮ ਕਰਨ ਦੀ ਇਜਾਜ਼ਤ ਦਿਤੀ ਗਈ ਸੀ।

ਦੱਸਿਆ ਜਾ ਰਿਹਾ ਹੈ ਕਿ ਕੁਵੈਤ ਵਿਚ ਵੱਡੀ ਗਿਣਤੀ ਵਿਚ ਕੰਮ ਕਰਨ ਵਾਲੇ ਲੋਕਾਂ ਵਿਚ ਸੱਭ ਤੋਂ ਜ਼ਿਆਦਾ ਪਾਕਿਸਤਾਨੀ ਹਨ ਅਤੇ ਇਸ ਤੋਂ ਇਲਾਵਾ ਬਾਂਗਲਾਦੇਸ਼ੀ ਅਤੇ ਮਿਸਰ ਦੇ ਨਾਗਰਿਕ ਵੀ ਸ਼ਾਮਿਲ ਹਨ। ਦੱਸ ਦਈਏ ਕਿ ਉਨ੍ਹਾਂ ਵਿਚੋਂ ਹਰ ਇਕ ਨੂੰ 9870 ਡਾਲਰ ਦਾ ਪੇਮੇਂਟ ਕੀਤਾ ਜਾਂਦਾ ਸੀ।