ਪਾਕਿਸਤਾਨੀ ਨੇਤਾ ਫ਼ਜਲੂਰ ਰਹਿਮਾਨ ਨੇ ਬਾਂਦਰ ਨਾਲ ਕੀਤੀ ਇਮਰਾਨ ਖ਼ਾਨ ਦੀ ਤੁਲਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗੁਆਂਢੀ ਦੇਸ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ‘ਤੇ ਇਕ ਸਥਾਨਿਕ ਨੇਤਾ ਨੇ ਕਿਹਾ ਕਿ ਮੈਂ ਇਕ ਵੀਡੀਓ ਕਲਿੱਪ ਦੇਖ ਰਿਹਾ ਸੀ...

Fazal-ur-Rehman

ਇਸਲਾਮਾਬਾਦ (ਪੀਟੀਆਈ) : ਗੁਆਂਢੀ ਦੇਸ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ‘ਤੇ ਇਕ ਸਥਾਨਿਕ ਨੇਤਾ ਨੇ ਕਿਹਾ ਕਿ ਮੈਂ ਇਕ ਵੀਡੀਓ ਕਲਿੱਪ ਦੇਖ ਰਿਹਾ ਸੀ। ਜਿਸ ‘ਚ ਇਕ ਵਿਅਕਤੀ ਡਰਾਇਵਰ ਦੀ 'ਚ ਵਰਦੀ ਹੈ। ਉਸ ਨੇ ਬੱਸ ਦੇ ਸਟੀਅਰਿੰਗ ਉਤੇ ਬਾਂਦਰ ਨੂੰ ਬਿਠਾਇਆ ਹੋਇਆ ਹੈ ਅਤੇ ਬਾਂਦਰ ਸਮਝਦਾ ਹੈ ਕਿ ਗੱਡੀ ਮੈਂ ਚਲਾ ਰਿਹਾ ਹਾਂ। ਜਦੋਂ ਕਿ ਅਸਲੀਅਤ ‘ਚ ਵਰਦੀਵਾਲਾ ਡਰਾਇਵਰ ਗੱਡੀ ਚਲਾ ਰਿਹਾ ਸੀ। ਜ਼ਿਕਰਯੋਗ ਹੈ ਕਿ ਜਿਸ ਵੀਡੀਓ ਦਾ ਜ਼ਿਕਰ ਫ਼ਜਲੂਰ ਰਹਿਮਾਨ ਨੇ ਕੀਤਾ ਹੈ, ਉਹ ਅਸਲੀਅਤ ‘ਚ ਭਾਰਤ ਦੇ ਕਰਨਾਟਕ ਰਾਜ ਦੀ ਵੀਡੀਓ ਹੈ।

ਇਥੇ ਇਕ ਬੱਸ ਡਰਾਇਵਰ ਨੇ ਬੱਸ ਚਲਾਉਂਦੇ ਸਮੇਂ ਇਕ ਲੰਗੂਰ ਨੂੰ ਸਟੀਅਰਿੰਗ ਘੇਰੇ ਉਤੇ ਬਿਠਾਇਆ ਹੋਇਆ ਹੈ। ਜਦੋਂ ਕਿ ਇਹ ਵੀਡੀਓ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਤਾਂ ਫ਼ਜਲੂਰ ਰਹਿਮਾਨ ਨੇ ਇਸ ਵੀਡੀਓ ਨੂੰ ਦੇਖਿਆ ਅਤੇ ਪਾਕਿਸਤਾਨ ਪ੍ਰਧਾਨ ਮੰਤਰੀ ਦੀ ਤੁਲਨਾ ਬਾਂਦਰ ਨਾਲ ਕੀਤੀ ਹੈ। ਫ਼ਜਲੂਰ ਰਹਿਮਾਨ ਦੀ ਇਸ ਟਿੱਪਣੀ ਨਾਲ ਮੰਨਿਆ ਜਾ ਰਿਹਾ ਹੈ ਕਿ ਇਸ ਵੀਡੀਓ ‘ਚ ਉਹਨਾਂ ਨੇ ਇਮਰਾਨ ਦੀ ਤੁਲਨਾ ਬਾਂਦਰ ਨਾਲ ਕੀਤੀ ਹੈ ਅਤੇ ਵਰਦੀ ਵਾਲੇ ਡਰਾਇਵਰ  ਦੀ ਤੁਲਨਾ ਉਹਨਾਂ ਦਾ ਮਤਲਬ ਫ਼ੌਜ ਨਾਲ ਸੀ।

ਅਸਲੀਅਤ ਇਮਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨਾਂ ਦੇ ਕਈਂ ਵਿਰੋਧੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਦੀ ਸੱਤਾ ‘ਚ ਚਾਹੇ ਇਮਰਾਨ ਖ਼ਾਨ ਹੈ। ਪਰ ਅਸਲੀ ਕੰਟਰੋਲ ਫ਼ੌਜ ਦੇ ਹੱਥਾਂ ਵਿਚ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵੀਡੀਓ ਦੇ ਜ਼ਿਕਰ ਕਰਕੇ ਫ਼ਜਲੂਰ ਨੇ ਇਮਰਾਨ ਖ਼ਾਨ ਦੀ ਤੁਲਨਾ ਬਾਂਦਰ ਨਾਲ ਕੀਤੀ ਅਤੇ ਵਰਦੀਵਾਲੇ ਦੀ ਤੁਲਨਾ ਪਾਕਿਸਤਾਨ ਦੀ ਫ਼ੌਜ ਨਾਲ ਕੀਤੀ ਹੈ। ਅਸਲੀਅਤ ਇਸਰਾਨ ਖ਼ਾਨ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹਨਾਂ ਨੇ ਕਈਂ ਵਿਰੋਧੀਆਂ ਦਾ ਕਹਿਣਾ ਹੈ ਕਿ ਪਾਕਸਤਾਨ ਦੀ ਸੱਤਾ ‘ਚ ਚਾਹੇ ਇਮਰਾਨ ਹਨ, ਪਰ ਅਸਲੀ ਕੰਟਰੋਲ ਸੈਨਾ ਦੇ ਹੱਥ ਵਿਚ ਹੈ।

ਇਹ ਵੀ ਪੜ੍ਹੋ : ਪੂਰੀ ਦੁਨੀਆਂ ‘ਚ ਇਕ ਤੋਂ ਬਾਦ ਇਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ ਇਸ ਲਈ ਔਰਤਾਂ ਦੇ ਜੀਨਸ ਪਾਉਣ ਨੂੰ  ਜਿਮੇਵਾਰ ਦੱਸਿਆ ਹੈ। ਪਾਕਿਸਤਾਨ ਦੀ ਇਸਲਾਮਿਕ ਪੋਲੀਟੀਕਲ ਪਾਰਟੀ ਜਮੀਅਤ ਉਲੇਮਾ-ਏ-ਫ਼ਜਲ ਦੇ ਚੀਫ਼ ਮੌਲਾਨਾ ਫ਼ਜਲੂਰ ਰਹਿਮਾਨ ਦਾ ਮੰਨਣਾ ਹੈ ਕਿ ਪੂਰੀ ਦੁਨੀਆਂ ‘ਚ ਭੂਚਾਲ ਨੂੰ ਲੈ ਕੇ ਮਹਿੰਗਾਈ ਤਕ ਜਿਹੜੀਆਂ ਵੀ ਪ੍ਰਸ਼ਾਨੀਆਂ ਆ ਰਹੀਆਂ ਹਨ ਉਹਨਾਂ ਦੀ ਵਜ੍ਹਾ ਔਰਤਾਂ ਦੀ ਬੇਸ਼ਰਮੀ ਹੈ।