ਬਿਡੇਨ ਨੇ ਕਿਹਾ -ਨੀਰਾ ਟੰਡਨ ਚੰਗੀ ਨੀਤੀ ਬਣਾਉਣ ਦੇ ਯੋਗ ਹੈ,ਭਾਰਤ ਦੀ ਧੀ ਅਮਰੀਕਾ ਲਈ ਬਣਾਏਗੀ ਬਜਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਰਾਸ਼ਟਰਪਤੀ ਜੋਈ ਬਿਡੇਨ ਨੇ ਕਿਹਾ ਕਿ ਨੀਰਾ ਟੰਡਨ ਨੀਤੀ ਨਿਰਮਾਣ ਦੇ ਸਮਰੱਥ ਹੈ

Biden and Nira Tandon

ਵਾਸ਼ਿੰਗਟਨ:ਏਜੰਸੀ. ਸੰਯੁਕਤ ਰਾਜ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਈ ਬਿਡੇਨ ਨੇ ਕਿਹਾ ਕਿ ਨੀਰਾ ਟੰਡਨ ਨੀਤੀ ਨਿਰਮਾਣ ਦੇ ਸਮਰੱਥ ਹੈ ਅਤੇ ਉਸ ਨੂੰ ਵੱਖ-ਵੱਖ ਸਰਕਾਰਾਂ ਨਾਲ ਕੰਮ ਕਰਨ ਦਾ ਤਜਰਬਾ ਹੈ। ਬਿਡੇਨ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਦੇ ਪ੍ਰਬੰਧਨ ਅਤੇ ਬਜਟ ਦਫਤਰ (ਓ.ਐਮ.ਬੀ.) ਦੇ ਨਿਰਦੇਸ਼ਕ ਦੇ ਚੋਟੀ ਦੇ ਅਹੁਦੇ ਲਈ ਨੀਰਾ ਟੰਡਨ ਨੂੰ ਨਾਮਜ਼ਦ ਕਰਨ ਦੀ ਅਧਿਕਾਰਤ ਘੋਸ਼ਣਾ ਕਰਨ ਤੋਂ ਬਾਅਦ ਇਹ ਗੱਲ ਕਹੀ।