ਚੀਨ ਨੇ ਰਚਿਆ ਇਤਿਹਾਸ, ਚੰਦ 'ਤੇ ਉਤਾਰਿਆ ਸਪੇਸਕ੍ਰਾਫਟ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮਕਾਊ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨੋਲਿਜੀ ਦੇ ਪ੍ਰੋਫੈਸਰ ਝੂ ਮੇਂਘੂਆ  ਨੇ ਕਿਹਾ ਕਿ ਚੀਨ ਡੂੰਘੀ ਸਪੇਸ ਖੋਜ ਵਿਚ ਵਿਕਸਤ ਦੁਨੀਆਵੀ ਪੱਧਰ ਤਕ ਪਹੁੰਚ ਚੁੱਕਾ ਹੈ।

China lands spacecraft on 'dark' side of moon

ਬੀਜਿੰਗ : ਚੀਨ ਨੇ ਪੁਲਾੜ ਵਿਚ ਮੀਲ ਦਾ ਪੱਥਰ ਸਥਾਪਤ ਕਰਦੇ ਹੋਏ ਚੰਦ ਦੇ ਬਾਹਰੀ ਹਿੱਸੇ 'ਤੇ ਇਤਿਹਾਸ ਵਿਚ ਪਹਿਲੀ ਵਾਰ ਸਪੇਸਕ੍ਰਾਫਟ ਉਤਾਰਿਆ ਹੈ। ਇਸ ਦਾ ਨਾਮ ਚਾਂਗੇ-4 ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 2013 ਵਿਚ ਚੀਨ ਨੇ ਚੰਦ 'ਤੇ ਇਰ ਰੋਵਰ ਉਤਾਰਿਆ ਸੀ। ਇਸ ਤੋਂ ਪਹਿਲਾਂ ਅਮਰੀਕਾ ਅਤੇ ਸੋਵੀਅਤ ਸੰਘ ਨੇ ਵੀ ਉਥੇ ਲੈਡਿੰਗ ਕਰਵਾਈ ਸੀ, ਪਰ ਚਾਂਗੇ-4 ਨੂੰ ਚੰਦ ਦੇ ਉਸ ਹਿੱਸੇ 'ਤੇ ਉਤਾਰਿਆ ਗਿਆ ਹੈ ਜੋ ਕਿ ਧਰਤੀ ਤੋਂ ਦੂਰ ਹੈ।

ਚੀਨ ਨੇ ਪੁਲਾੜ ਪ੍ਰਬੰਧਨ 'ਤੇ ਬਾਰੀਕੀ ਨਾਲ ਕੰਮ ਕਰਨ ਵਾਲੀ ਮਕਾਊ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨੋਲਿਜੀ ਦੇ ਪ੍ਰੋਫੈਸਰ ਝੂ ਮੇਂਘੂਆ  ਨੇ ਕਿਹਾ ਕਿ ਇਸ ਪੁਲਾੜ ਮੁਹਿੰਮ ਤੋਂ ਪਤਾ ਲਗਦਾ ਹੈ ਕਿ ਚੀਨ ਡੂੰਘੀ ਸਪੇਸ ਖੋਜ ਵਿਚ ਵਿਕਸਤ ਦੁਨੀਆਵੀ ਪੱਧਰ ਤਕ ਪਹੁੰਚ ਚੁੱਕਾ ਹੈ। ਚੀਨ ਨੇ ਉਹ ਕੀਤਾ ਹੈ ਜੋ ਅਮਰੀਕਾ ਵੀ ਨਹੀਂ ਕਰ ਸਕਿਆ। ਮਾਹਰਾਂ ਦਾ ਕਹਿਣਾ ਹੈ ਕਿ ਚੀਨ ਆਰਟੀਫਿਸ਼ੀਅਲ ਇੰਟੈਲਿਜੇਂਸ, ਕਵਾਂਟਮ ਕੰਪਿਊਟਿੰਗ ਅਤੇ ਦੂਜੇ ਖੇਤਰਾਂ ਵਿਚ ਅਮਰੀਕਾਂ ਨੂੰ ਵੱਡੀ ਚੁਣੌਤੀ ਦੇ ਸਕਦਾ ਹੈ ।  

ਚੀਨ 2022 ਤੱਕ ਤੀਜੇ ਪੁਲਾੜ ਸਟੇਸ਼ਨ ਦਾ ਕੰਮ ਪੂਰੀ ਤਰ੍ਹਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ ਚੀਨ ਨੇ ਚੰਦ 'ਤੇ ਅਜਿਹੀ ਥਾਂ 'ਤੇ ਜਹਾਜ਼ ਉਤਾਰਿਆ ਹੈ ਜਿਥੇ ਅਜੇ ਤੱਕ ਕੋਈ ਨਹੀਂ ਪੁੱਜ ਸਕਿਆ ਹੈ। ਭਾਰਤੀ ਪੁਲਾੜ ਖੋਜ ਕੇਂਦਰ ਇਸਰੋ ਦਾ ਚੰਦਰਯਾਨ-1 ਨੂੰ ਚੰਦ 'ਤੇ ਨਹੀਂ ਉਤਰਿਆ ਸੀ। ਉਸ ਨੂੰ ਚੰਦ ਦੀ ਪਰਿਕਰਮਾ ਲਈ ਭੇਜਿਆ ਗਿਆ ਸੀ। ਇਸਰੋ ਇਸ ਮਹੀਨੇ ਦੇ ਆਖਰ ਤਕ ਅਪਣੇ ਦੂਜੇ ਚੰਦ ਮਿਸ਼ਨ ਚੰਦਰਯਾਨ-2 ਦੀ ਲਾਂਚਿਗ ਕਰ ਸਕਦਾ ਹੈ।

2008 ਵਿਚ ਇਸਰੋ ਨੇ ਚੰਦਰਯਾਨ-1 ਨੂੰ ਭੇਜਿਆ ਸੀ ਜਿਥੇ ਚੰਦ ਦੀ ਪਰਿਕਰਮਾ ਕਰਦੇ ਹਏ ਉਸ ਦੀ ਤਹਿ 'ਤੇ ਪਾਣੀ ਹੋਣ ਦੀ ਪੁਸ਼ਟੀ ਕੀਤੀ ਸੀ। ਚੰਦਰਯਾਨ-2 ਦਾ ਪਹਿਲਾਂ ਤੋਂ ਨਿਰਧਾਰਤ ਭਾਰ ਵੱਧ ਗਿਆ ਹੈ। ਹੁਣ ਇਸ ਨੂੰ ਜੀਐਸਐਲਵੀ ਤੋਂ ਨਹੀਂ ਸਗੋਂ ਜੀਐਸਐਲਵੀ-ਮੈਕ-3 ਤੋਂ ਲਾਂਚ ਕੀਤਾ ਜਾਵੇਗਾ। ਲਾਂਚਿਗ ਲਈ ਜੀਐਲਐਲਵੀ-ਮੈਕ-3 ਵਿਚ ਬਦਲਾਅ ਕੀਤੇ ਗਏ ਹਨ।