Israel-Hamas war: ਇਜ਼ਰਾਇਲੀ ਹਮਲੇ 'ਚ ਹਮਾਸ ਦੇ ਉਪ ਮੁਖੀ ਸਾਲੇਹ ਅਰੋਰੀ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਕ ਉੱਚ ਪੱਧਰੀ ਸੁਰੱਖਿਆ ਅਧਿਕਾਰੀ ਨੇ ਏਐਫਪੀ ਨੂੰ ਦਸਿਆ ਕਿ ਸਾਲੇਹ ਅਲ-ਅਰੂਰੀ ਇਜ਼ਰਾਈਲੀ ਹਮਲੇ ਵਿਚ ਅਪਣੇ ਅੰਗ ਰੱਖਿਅਕਾਂ ਸਮੇਤ ਮਾਰਿਆ ਗਿਆ।

Israel-Hamas war: Hamas deputy leader killed in Beirut attack

Israel-Hamas war: ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਵਿਚ ਇਜ਼ਰਾਈਲ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਬੇਰੂਤ ਦੇ ਦੱਖਣ ਵਿਚ ਹੋਏ ਇਕ ਧਮਾਕੇ ਦੌਰਾਨ ਹਮਾਸ ਦੇ ਚੋਟੀ ਦੇ ਅਧਿਕਾਰੀ ਸਾਲੇਹ ਅਰੋਰੀ ਦੀ ਮੌਤ ਹੋ ਗਈ ਹੈ। ਇਕ ਉੱਚ ਪੱਧਰੀ ਸੁਰੱਖਿਆ ਅਧਿਕਾਰੀ ਨੇ ਏਐਫਪੀ ਨੂੰ ਦਸਿਆ ਕਿ ਸਾਲੇਹ ਅਲ-ਅਰੂਰੀ ਇਜ਼ਰਾਈਲੀ ਹਮਲੇ ਵਿਚ ਅਪਣੇ ਅੰਗ ਰੱਖਿਅਕਾਂ ਸਮੇਤ ਮਾਰਿਆ ਗਿਆ।

ਲੇਬਨਾਨ ਦੇ ਸਰਕਾਰੀ ਮੀਡੀਆ ਨੇ ਕਿਹਾ ਕਿ ਹਮਲੇ ਨੇ ਬੇਰੂਤ ਦੇ ਦੱਖਣੀ ਉਪਨਗਰ ਵਿਚ ਹਮਾਸ ਦੇ ਇਕ ਦਫ਼ਤਰ ਨੂੰ ਨਿਸ਼ਾਨਾ ਬਣਾਇਆ, ਜਿਸ ਵਿਚ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਇਜ਼ਰਾਈਲ ਅਤੇ ਹਮਾਸ ਵਿਚਕਾਰ ਹਾਲ ਹੀ ਵਿਚ ਚੱਲ ਰਹੀ ਜੰਗ ਕਦੋਂ ਰੁਕੇਗੀ...? ਇਸ ਸਵਾਲ ਦੇ ਜਵਾਬ 'ਚ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕਿਹਾ ਸੀ ਕਿ ਇਹ ਜੰਗ ਅਜੇ ਰੁਕਣ ਵਾਲੀ ਨਹੀਂ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਨੇਤਨਯਾਹੂ ਨੇ ਕਿਹਾ ਸੀ, "ਯੁੱਧ ਅਪਣੇ ਸਿਖਰ 'ਤੇ ਹੈ। ਅਸੀਂ ਸਾਰੇ ਮੋਰਚਿਆਂ 'ਤੇ ਲੜ ਰਹੇ ਹਾਂ। ਜਿੱਤ ਹਾਸਲ ਕਰਨ ਲਈ ਸਮਾਂ ਲੱਗੇਗਾ। ਜਿਵੇਂ ਕਿ (ਆਈਡੀਐਫ) ਚੀਫ਼ ਆਫ਼ ਸਟਾਫ਼ ਨੇ ਕਿਹਾ ਹੈ, ਜੰਗ ਕਈ ਮਹੀਨਿਆਂ ਤਕ ਜਾਰੀ ਰਹੇਗੀ।" ਦੱਸ ਦੇਈਏ ਕਿ 7 ਅਕਤੂਬਰ ਨੂੰ ਹਮਾਸ ਦੇ ਅਤਿਵਾਦੀਆਂ ਨੇ ਇਜ਼ਰਾਈਲ 'ਤੇ ਵੱਡਾ ਹਮਲਾ ਕੀਤਾ ਸੀ। ਜਿਸ ਵਿਚ ਕਰੀਬ 1140 ਲੋਕਾਂ ਦੀ ਮੌਤ ਹੋ ਗਈ ਸੀ। ਹਮਲੇ ਦੌਰਾਨ 150 ਤੋਂ ਵੱਧ ਲੋਕਾਂ ਨੂੰ ਹਮਾਸ ਨੇ ਬੰਧਕ ਵੀ ਬਣਾਇਆ ਸੀ।

 (For more Punjabi news apart from Israel-Hamas war: Hamas deputy leader killed in Beirut attack, stay tuned to Rozana Spokesman)