ਬਹਿਰੀਨ ’ਚ ਭਾਰਤੀ ਮੂਲ ਦੇ ਡਾਕਟਰ ਨੂੰ ਇਜ਼ਰਾਈਲ ਦਾ ਸਮਰਥਨ ਕਰਨਾ ਪਿਆ ਮਹਿੰਗਾ; ਰਾਇਲ ਹਸਪਤਾਲ ਨੇ ਕੀਤਾ ਬਰਖ਼ਾਸਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਡਾ. ਰਾਓ ਨੇ ਸੋਸ਼ਲ ਮੀਡੀਆ 'ਤੇ ਮੁਆਫੀ ਵੀ ਮੰਗੀ

Indian doctor in Bahrain dismissed over anti-Palestine tweet

 


ਦੁਬਈ: ਬਹਿਰੀਨ ਵਿਚ ਇਕ 50 ਸਾਲਾ ਭਾਰਤੀ ਡਾਕਟਰ ਨੂੰ ਫਲਸਤੀਨ ਵਿਰੋਧੀ ਟਵੀਟ ਕਰਨ ਦੇ ਦੋਸ਼ ਵਿਚ ਨੌਕਰੀ ਤੋਂ ਬਰਖ਼ਾਸਤ ਕਰ ਦਿਤਾ ਗਿਆ। ਸਥਾਨਕ ਹਸਪਤਾਲ ਨੇ ਇਕ ਬਿਆਨ ਵਿਚ ਇਹ ਜਾਣਕਾਰੀ ਦਿਤੀ। ਰਾਇਲ ਬਹਿਰੀਨ ਹਸਪਤਾਲ ਨੇ ਸ਼ੁਕਰਵਾਰ ਨੂੰ ਇਕ ਬਿਆਨ 'ਚ ਡਾਕਟਰ ਸੁਨੀਲ ਰਾਓ ਦੇ ਟਵੀਟ ਨੂੰ ਹਸਪਤਾਲ ਦੇ ਜ਼ਾਬਤੇ ਦੀ ਉਲੰਘਣਾ ਕਰਾਰ ਦਿਤਾ ਅਤੇ ਉਨ੍ਹਾਂ ਨੂੰ ਬਰਖਾਸਤ ਕਰ ਦਿਤਾ। ਹਾਲਾਂਕਿ ਬਾਅਦ 'ਚ ਟਵੀਟ ਨੂੰ ਡਿਲੀਟ ਕਰ ਦਿਤਾ ਗਿਆ ਸੀ।

ਇਹ ਵੀ ਪੜ੍ਹੋ: ਭਾਰਤ ਵਿਚ ਫਿਰ ਕੰਮ ਕਰ ਸਕਣਗੇ ਪਾਕਿਸਤਾਨੀ ਕਲਾਕਾਰ; ਹਾਈ ਕੋਰਟ ਵਲੋਂ ਪਾਬੰਦੀ ਵਧਾਉਣ ਦੀ ਮੰਗ ਖਾਰਜ

ਹਸਪਤਾਲ ਨੇ ਇਕ ਬਿਆਨ 'ਚ ਕਿਹਾ, 'ਸਾਡੇ ਧਿਆਨ 'ਚ ਆਇਆ ਸੀ ਕਿ 'ਇੰਟਰਨਲ ਮੈਡੀਸਨ' 'ਚ ਮਾਹਰ ਡਾਕਟਰ ਸੁਨੀਲ ਰਾਓ ਨੇ ਸੋਸ਼ਲ ਮੀਡੀਆ 'ਤੇ ਅਜਿਹੇ ਟਵੀਟ ਕੀਤੇ, ਜੋ ਸਾਡੇ ਸਮਾਜ ਲਈ ਇਤਰਾਜ਼ਯੋਗ ਸਨ।' ਬਿਆਨ ਮੁਤਾਬਕ, 'ਅਸੀਂ ਪੁਸ਼ਟੀ ਕਰਦੇ ਹਾਂ ਕਿ ਉਸ ਦੇ (ਡਾਕਟਰ ਦੇ) ਟਵੀਟ ਅਤੇ ਵਿਚਾਰ ਨਿੱਜੀ ਹਨ ਅਤੇ ਹਸਪਤਾਲ ਦੇ ਵਿਚਾਰਾਂ ਅਤੇ ਕਦਰਾਂ-ਕੀਮਤਾਂ ਨੂੰ ਨਹੀਂ ਦਰਸਾਉਂਦੇ।'

ਇਹ ਵੀ ਪੜ੍ਹੋ: ਜੇਕਰ ਬੀਜੇਪੀ ਅਗਲੇ ਪੰਜ ਸਾਲਾਂ ਲਈ ਵਾਪਸ ਆ ਗਈ ਤਾਂ ਦੇਸ਼ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ- ਕੇਜਰੀਵਾਲ

ਹਸਪਤਾਲ ਨੇ ਕਿਹਾ ਕਿ ਉਸ ਨੇ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਹੈ ਅਤੇ ਡਾ. ਰਾਓ ਨੂੰ ਤੁਰੰਤ ਪ੍ਰਭਾਵ ਨਾਲ ਬਰਖਾਸਤ ਕਰ ਦਿਤਾ ਗਿਆ ਹੈ। ਇਸ ਮਗਰੋਂ ਡਾ. ਰਾਓ ਨੇ ਟਵਿਟਰ 'ਤੇ ਲਿਖਿਆ, "ਮੈਂ ਇਸ ਫੋਰਮ 'ਤੇ ਪੋਸਟ ਕੀਤੇ ਗਏ ਅਪਣੇ ਬਿਆਨ ਲਈ ਮੁਆਫੀ ਮੰਗਣਾ ਚਾਹੁੰਦਾ ਹਾਂ। ਇਹ ਮੌਜੂਦਾ ਘਟਨਾ ਦੇ ਸੰਦਰਭ ਵਿਚ ਅਸੰਵੇਦਨਸ਼ੀਲ ਸੀ। ਇਕ ਡਾਕਟਰ ਹੋਣ ਦੇ ਨਾਤੇ, ਮੇਰੇ ਲਈ ਸੱਭ ਦੀ ਜ਼ਿੰਦਗੀ ਮਾਇਨੇ ਰੱਖਦੀ ਹੈ। ਮੈਂ ਇਥੋਂ ਦੇ ਲੋਕਾਂ ਅਤੇ ਉਨ੍ਹਾਂ ਦੇ ਧਰਮ ਦਾ ਦਿਲੋਂ ਸਤਿਕਾਰ ਕਰਦਾ ਹਾਂ ਕਿਉਂਕਿ ਮੈਂ ਪਿਛਲੇ 10 ਸਾਲਾਂ ਤੋਂ ਇਥੇ ਰਹਿ ਰਹੇ ਹਨ।"