ਬੰਗਲਾਦੇਸ਼ ਨੇ ਚੀਨੀ ਨਾਗਰਿਕਾਂ ਦੇ ਲਈ ਵੀਜ਼ਾ-ਆਨ-ਅਰਾਇਵਲ ਸੇਵਾ ਰੋਕੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਚੀਨ ਤੋਂ ਦੁਨਿਆ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਕਾਰਨ ਬੰਗਲਾਦੇਸ਼ ਨੇ...

Abdul Momen

ਢਾਕਾ: ਚੀਨ ਤੋਂ ਦੁਨਿਆ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਦੇ ਕਾਰਨ ਬੰਗਲਾਦੇਸ਼ ਨੇ ਚੀਨੀ ਨਾਗਰਿਕਾਂ ਲਈ ਆਪਣੀ ਵੀਜਾ-ਆਨ-ਅਰਾਇਵਲ ਸੇਵਾ ਰੋਕ ਦਿੱਤੀ ਹੈ। ਕੋਰੋਨਾ ਵਾਇਰਸ ਦੇ ਕਾਰਨ ਸਿਰਫ ਚੀਨ ਵਿੱਚ ਹੁਣ ਤੱਕ 361 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਖਬਰਾਂ ਅਨੁਸਾਰ,  ਵਿਦੇਸ਼ ਮੰਤਰੀ  ਏ. ਕੇ. ਅਬਦੁਲ ਮੋਮੇਨ ਨੇ ਐਤਵਾਰ ਨੂੰ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ। ਮੋਮੇਨ ਨੇ ਕਿਹਾ ਕਿ ਸਰਕਾਰ ਨੇ ਚੀਨੀ ਰਾਜਦੂਤ ਨੂੰ ਇਹ ਸੂਚਨਾ ਦੇ ਦਿੱਤੀ ਹੈ। ਉਨ੍ਹਾਂ ਨੇ ਕਿਹਾ,  ਵਿਸ਼ਵ ਐਮਰਜੈਂਸੀ ਦੇ ਵਿੱਚ ਅਸੀ ਬੰਗਲਾਦੇਸ਼ ਵਿੱਚ ਚੀਨੀ ਨਾਗਰਿਕਾਂ ਨੂੰ ਖਾਸ ਤੌਰ 'ਤੇ ਅਗਲੇ ਇੱਕ ਮਹੀਨੇ ਤੱਕ ਛੁੱਟੀ ‘ਤੇ ਨਾ ਜਾਣ ਦੀ ਤਾਕਿਦ ਕੀਤੀ ਹੈ।

ਉਨ੍ਹਾਂ ਨੇ ਕਿਹਾ, ਇਸਦੇ ਨਾਲ ਹੀ ਅਸੀਂ ਪ੍ਰਸ਼ਾਸਨ ਵਲੋਂ ਕਿਸੇ ਚੀਨੀ ਨਾਗਰਿਕ ਨੂੰ ਬੰਗਲਾਦੇਸ਼ ਵਿੱਚ ਕਿਸੇ ਪ੍ਰੀਯੋਜਨਾ ਲਈ ਨਿਯੁਕਤ ਨਾ ਕਰਨ ਦੀ ਤਾਕਿਦ ਕੀਤੀ ਹੈ। ਮੋਮੇਨ ਨੇ ਕਿਹਾ ਕਿ ਪਰ ਚੀਨੀ ਨਾਗਰਿਕ ਬੰਗਲਾਦੇਸ਼ ਦੇ ਵੀਜੇ ਲਈ ਆਵੇਦਨ ਕਰ ਸਕਣਗੇ।

ਉਨ੍ਹਾਂ ਨੇ ਕਿਹਾ, ਇਹ ਅਸਥਾਈ ਆਦੇਸ਼ ਹੈ। ਚੀਨੀ ਨਾਗਰਿਕ ਵੀਜਾ ਦਾ ਆਵੇਦਨ ਕਰ ਸਕਦੇ ਹਨ ਪਰ ਉਨ੍ਹਾਂ ਨੂੰ ਇਸਦੇ ਨਾਲ ਮੈਡੀਕਲ ਸਰਟੀਫਿਕੇਟ ਵੀ ਜਮਾਂ ਕਰਨਾ ਹੋਵੇਗਾ। ਬੰਗਲਾਦੇਸ਼ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਨਹੀਂ ਪਾਇਆ ਗਿਆ ਹੈ।