McDonald ਵੱਲੋਂ ਮਧੂ-ਮੱਖੀਆਂ ਲਈ ਬਣਾਇਆ ਗਿਆ ਦੁਨੀਆ ਦਾ ਸਭ ਤੋਂ ਛੋਟਾ ਰੈਸਟੋਰੈਂਟ

ਏਜੰਸੀ

ਖ਼ਬਰਾਂ, ਕੌਮਾਂਤਰੀ

ਮੈਕ ਡੋਨਾਲਡ ਨੇ ਹਰ ਦਿਨ ਹਜ਼ਾਰਾਂ ਖਾਸ ਮਹਿਮਾਨਾਂ ਨੂੰ ਲੁਭਾਉਣ ਲਈ ਅਪਣੇ ਪ੍ਰਸਿੱਧ ਰੈਸਟੋਰੈਂਟ ਦਾ ਸਭ ਤੋਂ ਛੋਟਾ ਵਰਜ਼ਨ ਤਿਆਰ ਕੀਤਾ ਹੈ।

World's smallest restaurant for bees

ਸਵਿਡਨ: ਮੈਕ ਡੋਨਾਲਡ ਨੇ ਹਰ ਦਿਨ ਹਜ਼ਾਰਾਂ ਖਾਸ ਮਹਿਮਾਨਾਂ ਨੂੰ ਲੁਭਾਉਣ ਲਈ ਅਪਣੇ ਪ੍ਰਸਿੱਧ ਰੈਸਟੋਰੈਂਟ ਦਾ ਸਭ ਤੋਂ ਛੋਟਾ ਵਰਜ਼ਨ ਤਿਆਰ ਕੀਤਾ ਹੈ। ਇਹ ਮਹਿਮਾਨ ਕੋਈ ਇਨਸਾਨ ਨਹੀਂ ਬਲਕਿ ਮਧੂ-ਮੱਖੀਆਂ ਹਨ। ਡਰਾਇਵ ਥਰੂ ਵਿੰਡੋ ਅਤੇ ਹਵਾ ਵਿਚ ਲਗਾਏ ਜਾਣ ਵਾਲੇ ਖਾਸ ਟੇਬਲ ਨਾਲ ਪ੍ਰਸਿੱਧ ਫਾਸਟ ਫੂਡ ਕੰਪਨੀ ਨੇ ਮਧੂ-ਮੱਖੀਆਂ ਦੇ ਛੱਤੇ ਲਈ ਸਵਿਡਨ ਵਿਚ ਦੁਨੀਆ ਦਾ ਸਭ ਤੋਂ ਛੋਟਾ ਰੈਸਟੋਰੈਂਟ ਤਿਆਰ ਕੀਤਾ ਹੈ।

ਇਸ ਨੂੰ ਦੁਨੀਆ ਦਾ ਸਭ ਤੋਂ ਛੋਟਾ ਮੈਕ ਡੋਨਾਲਡ (Smallest McDonald’s in the world) ਵੀ ਕਿਹਾ ਜਾ ਰਿਹਾ ਹੈ। ਰੈਸਟੋਰੈਂਟ ਦੇ ਬਾਹਰ ਸੁਨਹਿਰੀ ਅੱਖਰਾਂ ਵਿਚ ਬ੍ਰਾਂਡ ਦਾ ਲੋਗੋ ਅਤੇ ਉਸ ਦੇ ਹੇਠਾਂ ਬ੍ਰਾਂਡ ਦਾ ਨਾਂਅ ਲਿਖਿਆ ਗਿਆ ਹੈ। ਮਧੂ ਮੱਖੀਆਂ ਦੇ ਬਚਾਅ ਲਈ ਮੈਕ ਡੋਨਾਲਡ ਵੱਲੋਂ ਦੁਨੀਆ ਭਰ ਵਿਚ ਇਹ ਨਵਾਂ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਮੈਕ ਡੋਨਾਲਡ ਵੱਲੋਂ ਅਪਣੇ ਰੈਸਟੋਰੈਂਟਾਂ ਦੀਆਂ ਛੱਤਾਂ ‘ਤੇ ਮਧੂ ਮੱਖੀਆਂ ਲਈ ਖਾਸ ਤਰ੍ਹਾਂ ਦੇ ਘਰ ਬਣਾਏ ਗਏ ਹਨ।

ਮੈਕ ਡੋਨਾਲਡ ਦਾ ਕਹਿਣਾ ਹੈ ਕਿ ਇਹ ਮੁਹਿੰਮ ਕੌਮੀ ਪੱਧਰ ‘ਤੇ ਫੈਲ ਰਹੀ ਹੈ। ਛੋਟੇ ਪੱਧਰ ‘ਤੇ ਕੀਤਾ ਗਿਆ ਇਹ ਉਪਰਾਲਾ ਹੁਣ ਵੱਡੇ ਪੱਧਰ ‘ਤੇ ਫੈਲ ਰਿਹਾ ਹੈ। ਇਸ ਪ੍ਰਾਜੈਕਟ ਦੀ ਦੇਖ ਰੇਖ ਕਰ ਰਹੀ ਏਜੰਸੀ NORD DDB ਦਾ ਕਹਿਣਾ ਹੈ ਕਿ ਦੇਸ਼ ਦੇ ਕਈ ਫਰਾਂਸਿਸੀ ਇਸ ਕੰਮ ਵਿਚ ਹਿੱਸਾ ਲੈ ਰਹੇ ਹਨ। ਅਜਿਹਾ ਕਰਦੇ ਹੋਏ ਉਹਨਾਂ ਨੇ ਅਪਣੇ ਰੈਸਟੋਰੈਂਟ ਦੇ ਚਾਰੇ ਪਾਸੇ ਘਾਹ ਅਤੇ ਬੂਟਿਆਂ ਦੀ ਥਾਂ ‘ਤੇ ਫੁੱਲ ਲਗਾਉਣੇ ਸ਼ੁਰੂ ਕਰ ਦਿੱਤੇ ਹਨ।

ਮੁੱਖ ਤੌਰ ਅਜਿਹੇ ਫੁੱਲ ਮਧੂ ਮੱਖੀਆਂ ਨੂੰ ਆਕਰਸ਼ਿਤ ਕਰਦੇ ਹਨ ਅਤੇ ਉਹਨਾਂ ਲਈ ਫ਼ਾਇਦੇਮੰਦ ਰਹਿੰਦੇ ਹਨ। ਮੈਕ ਡੋਨਾਲਡ ਵੱਲੋਂ ਕੀਤੇ ਗਏ ਇਸ ਉਪਰਾਲੇ ਨੇ ਦੁਨੀਆ ਭਰ ਵਿਚ ਇਕ ਨਵੀਂ ਮਿਸਾਲ ਪੇਸ਼ ਕੀਤੀ ਹੈ। ਅਜਿਹਾ ਉਪਰਾਲਾ ਹਰ ਕਿਸੇ ਨੂੰ ਕਰਨਾ ਚਾਹੀਦਾ ਹੈ।