ਟਰੰਪ ਦਾ ਬਲਾਗ ਪੇਜ਼ ਵੀ ਹੋਇਆ ਬੰਦ, ਕੁਝ ਸਮੇਂ ਪਹਿਲਾਂ ਹੀ ਹੋਇਆ ਸੀ ਲਾਂਚ

ਏਜੰਸੀ

ਖ਼ਬਰਾਂ, ਕੌਮਾਂਤਰੀ

ਟਰੰਪ ਨੇ ਕਿਹਾ ਕਿ ਉਹ ਹੁਣ ਵਾਪਸ ਇਸ ਪਲੇਟਫਾਰਮ 'ਤੇ ਨਜ਼ਰ ਨਹੀਂ ਆਉਣਗੇ

Trump's blog page

ਵਾਸ਼ਿੰਗਟਨ-ਅੱਜ ਦੇ ਸਮੇਂ 'ਚ ਹਰ ਕੋਈ ਸੋਸ਼ਲ ਮੀਡੀਆ ਦਾ ਤਕਰੀਬਨ ਇਸਤੇਮਾਲ ਕਰਦਾ ਹੈ। ਕੋਈ ਅਨੋਖਾ ਹੀ ਹੋਵੇਗਾ ਜੋ ਇਸ ਦਾ ਇਸਤੇਮਾਲ ਨਹੀਂ ਕਰਦਾ ਹੋਵੇਗਾ। ਸੋਸ਼ਲ ਮੀਡੀਆ ਰਾਹੀਂ ਸਾਨੂੰ ਕਾਫੀ ਕੁਝ ਦੇਖਣ ਨੂੰ ਮਿਲਦਾ ਹੈ ਅਤੇ ਇਸ ਰਾਹੀਂ ਸਾਡਾ ਕਾਫੀ ਮਨੋਰੰਜਨ ਵੀ ਹੁੰਦਾ ਹੈ।

ਪਰ ਕਈ ਵਾਰ ਕੋਈ ਆਪਣਾ ਸੋਸ਼ਲ ਮੀਡੀਆ ਤੋਂ ਅਕਾਊਂਟ ਕਿਸੇ ਨਿੱਜੀ ਮਾਮਲੇ ਕਾਰਣ ਬੰਦ ਵੀ ਕਰ ਦਿੰਦਾ ਹੈ ਅਤੇ ਕਿਸੇ ਵੇਲੇ ਕੰਪਨੀ ਵੱਲੋਂ ਗਲਤ ਸੂਚਨਾ ਫੈਲਾਉਣ ਨੂੰ ਲੈ ਕੇ ਵੀ ਉਸ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਜਾਂਦਾ ਹੈ। ਅਕਾਊਂਟ ਬੰਦ ਨੂੰ ਲੈ ਕੇ ਅਜਿਹਾ ਹੀ ਇਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਬਲਾਗਪੋਸਟ ਨੂੰ ਪਾਠਕਾਂ ਦੀ ਘੱਟ ਕਾਰਣ ਸਥਾਈ ਤੌਰ 'ਤੇ ਬੰਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ-ਅਰਸ਼ਾਂ ਤੋਂ ਫਰਸ਼ਾਂ ਤੱਕ ਇੰਝ ਪਹੁੰਚੀ ਡਰੱਗ ਮਾਫੀਆ El Chapo ਦੀ ਪਤਨੀ

ਟਰੰਪ ਦੇ ਸੀਨੀਅਰ ਸਹਿਯੋਗੀ ਜੇਸਨ ਮਿਲਰ ਨੇ ਟਵਿੱਟਰ 'ਤੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਟਰੰਪ ਨੇ ਆਪਣੇ ਬਲਾਗਪੋਸਟ ਨੂੰ ਬੰਦ ਕਰ ਦਿੱਤਾ ਹੈ। ਮਿਲਰ ਨੇ ਇਹ ਨਹੀਂ ਦੱਸਿਆ ਹੈ ਕਿ ਇਸ ਪਲੇਟਫਾਰਮ ਨੂੰ ਛੱਡਣ ਦੇ ਪਿੱਛੇ ਦਾ ਕਾਰਣ ਕੀ ਹੈ। ਟਰੰਪ ਨੇ ਕਿਹਾ ਕਿ ਉਹ ਹੁਣ ਵਾਪਸ ਇਸ ਪਲੇਟਫਾਰਮ 'ਤੇ ਨਜ਼ਰ ਨਹੀਂ ਆਉਣਗੇ।

ਕੁਝ ਦਿਨ ਪਹਿਲਾਂ ਹੀ ਖਬਰ ਆਈ ਸੀ ਕਿ ਟਰੰਪ ਦੇ ਇਸ ਪਲੇਟਫਾਰਮ 'ਤੇ ਵੱਡੀ ਗਿਣਤੀ 'ਚ ਲੋਕ ਆ ਰਹੇ ਹਨ। ਟਰੰਪ ਨੇ ਆਪਣੇ ਸਮਰਥਕਾਂ ਨਾਲ ਸਿੱਧੇ ਗੱਲਬਾਤ ਕਰਨ ਲਈ ਮਈ 'ਚ ਫਰਾਮ ਦਿ ਡੈਸਕ ਆਫ ਡੋਨਾਲਡ ਟਰੰਪ ਨਾਂ ਦੇ ਇਸ ਬਲਾਗਪੋਸਟ ਨੂੰ ਲਾਂਚ ਕੀਤਾ ਸੀ।

ਇਹ ਵੀ ਪੜ੍ਹੋ-ਯੂਰਪ 'ਚ ਕੋਰੋਨਾ ਦੇ ਇਸ ਵੈਰੀਐਂਟ ਨੇ ਮਚਾਈ ਤਬਾਹੀ, ਵਿਗਿਆਨੀ ਬੋਲੇ- ਵੈਕਸੀਨ ਵੀ ਬੇਅਸਰ

ਕਈ ਟੈੱਕ ਕੰਪਨੀਆਂ ਨੇ ਟਰੰਪ 'ਤੇ ਦੋਸ਼ ਲਾਇਆ ਸੀ ਕਿ ਸੋਸ਼ਲ ਮੀਡੀਆ ਰਾਹੀਂ ਉਹ ਹਿੰਸਾ ਫੈਲਾ ਰਹੇ ਹਨ। ਜਨਵਰੀ 'ਚ ਯੂ.ਐੱਸ. ਕੈਪਿਟਲ ਹਿਲ 'ਤੇ ਟਰੰਪ ਸਹਿਯੋਗੀਆਂ ਦੇ ਹਮਲੇ ਤੋਂ ਬਾਅਦ ਫੇਸਬੁੱਕ, ਟਵਿੱਟਰ ਵਰਗੀਆਂ ਕਈ ਮਸ਼ਹੂਰ ਸੋਸ਼ਲ ਮੀਡੀਆ ਕੰਪਨੀਆਂ ਨੇ ਟਰੰਪ ਨੂੰ ਬਲਾਕ ਕਰ ਦਿੱਤਾ ਸੀ। ਹਾਲਾਂਕਿ ਇੰਨ੍ਹਾਂ ਕੰਪਨੀਆਂ ਦੇ ਫੈਸਲੇ ਦੀ ਪੂਰੀ ਦੁਨੀਆ 'ਚ ਕਾਫੀ ਆਲੋਚਨਾ ਵੀ ਹੋਈ ਸੀ।