ਪਾਕਿ ਨੂੰ ਚੀਨ ਤੋਂ ਮਿਲ ਸਕਦੀ ਹੈ 6 ਅਰਬ ਡਾਲਰ ਦੀ ਮਦਦ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸ਼ੁੱਕਰਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਹੋਈ।ਜਿਸ ਤੋਂ ਬਾਅਦ ਇਕ ਮੀਡੀਆ ਰਿਪੋਰਟ ਵਿਚ ਕਿਹਾ...

Pakistan And China

ਬੀਜਿੰਗ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸ਼ੁੱਕਰਵਾਰ ਨੂੰ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਗੱਲਬਾਤ ਹੋਈ।ਜਿਸ ਤੋਂ ਬਾਅਦ ਇਕ ਮੀਡੀਆ ਰਿਪੋਰਟ ਵਿਚ ਕਿਹਾ ਗਿਆ ਕਿ ਇਸਲਾਮਾਬਾਦ ਨੂੰ ਵਿੱਤੀ ਸੰਕਟ ਤੋਂ ਬਚਾਉਣ ਲਈ ਚੀਨ 6 ਅਰਬ ਡਾਲਰ ਦੀ ਆਰਥਿਕ ਮਦਦ ਕਰ ਸਕਦਾ ਹੈ ਜਦੋਂ ਕਿ ਇਨ੍ਹਾਂ ਦੋਨਾਂ ਵਿਚੋਂ ਕਿਸੇ ਵੀ ਪੱਖ ਤੋਂ ਅਧਿਕਾਰਕ ਤੌਰ 'ਤੇ ਇਹ ਨਹੀਂ ਦੱਸਿਆ ਕਿ ਬੈਠਕ 'ਚ ਕੀ ਹਲ ਨਿਕਲ ਕੇ ਆਇਆ ਹੈ। ਜਾਣਕਾਰੀ ਮੁਤਾਬਕ ਬੀਜਿੰਗ ਇਸਲਾਮਾਬਾਦ ਨੂੰ 6 ਅਰਬ ਡਾਲਰ ਦੀ ਆਰਥਿਕ ਮਦਦ ਕਰ ਸਕਦਾ ਹੈ

ਇਕ ਰਿਪੋਰਟ ਮੁਤਾਬਕ 1.5 ਅਰਬ ਡਾਲਰ ਦਾ ਕਰਜ ਪ੍ਰਦਾਨ ਕੀਤਾ ਜਾ ਸਕਦਾ ਹੈ ਅਤੇ ਨਾਲ ਹੀ ਚੀਨ-ਪਾਕ ਆਰਥਿਕ ਗਲਿਆਰੇ (ਸੀਪੀਈਸੀ) ਲਈ ਤਿੰਨ ਅਰਬ ਡਾਲਰ ਦਾ ਪੈਕੇਜ ਦਿਤਾ ਜਾ ਸਕਦਾ ਹੈ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਇਮਰਾਨ ਚੀਨ ਦੇ ਚਾਰ ਦਿਨ ਅਧਿਕਾਰਿਕ ਦੌਰੇ ਲਈ ਸ਼ੁੱਕਰਵਾਰ ਨੂੰ ਬੀਜਿੰਗ ਪੁੱਜੇ। ਅਗਸਤ 2018 ਵਿਚ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਮਰਾਨ ਦੀ ਇਹ ਪਹਿਲੀ ਅਧਿਕਾਰਕ ਚੀਨ ਯਾਤਰਾ ਹੈ। ਇਸ ਦੌਰਾਨ ਉਹ ਚੀਨ ਦੇ ਪ੍ਰਧਾਨ ਮੰਤਰੀ ਲਈ ਕੈਕਿਆਂਗ ਨਾਲ ਵੀ ਗੱਲ ਬਾਤ ਕਰਨਗੇ।

ਉਹ ਐਤਵਾਰ ਨੂੰ ਸ਼ੰਘਾਈ ਵਿਚ ਪਹਿਲਾਂ 'ਚਾਇਨਾ ਇੰਟਰਨੈਸ਼ਨਲ ਇੰਪੋਰਟ ਐਕਸਪੋ' ਵਿਚ ਹਿੱਸਾ ਲੈਣਗੇ। ਉਨ੍ਹਾਂ ਦੀ ਇਸ ਯਾਤਰਾ ਦੌਰਾਨ ਦੋਨਾਂ ਦੇਸ਼ਾਂ 'ਚ ਵੱਖਰੇ ਖੇਤਰਾਂ ਵਿਚ ਕਈ ਸਮਝੌਤਿਆਂ 'ਤੇ ਹਸਤਾਖਰ ਕੀਤੇ ਜਾਣ ਦੀ ਸੰਭਾਵਨਾ ਹੈ । ਦੱਸ ਦਈਏ ਕਿ ਇਮਰਾਨ ਖਾਨ ਨੇ ਬੀਜਿੰਗ ਪਹੁੰਣ ਤੋਂ ਬਾਅਦ ਕਿਹਾ ਸੀ ਕਿ ਉਨ੍ਹਾਂ ਨੂੰ ਉਂਮੀਦ ਹੈ ਕਿ ਚੀਨ ਦੀ ਸਾਂਝੇ ਤੌਰ ਤੇ ਪਾਕਿਸਤਾਨ ਨੂੰ ਚਾਲੂ ਖਾਂਦਾ ਘਾਟੇ ਨੂੰ ਪੂਰਾ ਕਰਨ ਅਤੇ ਵਿਦੇਸ਼ੀ ਮੁਦਰਾ ਭੰਡਾਰ ਵਧਾਉਣ ਵਿਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਦੋ ਮੋਰਚੀਆਂ 'ਤੇ ਕੰਮ ਕਰ ਰਹੀ ਹੈ

ਜਿਸ ਵਿਚ ਅੰਤਰਰਾਸ਼ਟਰੀ ਮੁਦਰਾ ਫੰਡ (ਆਈਐਮਐਫ) ਪ੍ਰੋਗਰਾਮ ਅਤੇ ਸਹਿਯੋਗੀਆਂ ਦਾ ਸਹਿਯੋਗ ਸ਼ਾਮਿਲ ਹੈ। ਦੱਸ ਦਈਏ ਕਿ ਆਈਐਮਐਫ ਦੇ ਕਰਜ ਦੀ ਸਖ਼ਤ ਸ਼ਰਤਾਂ ਤੋਂ ਮਹਿੰਗਾਈ ਵਧੇਗੀ ਅਤੇ ਆਰਥਿਕ ਹਾਲਤ 'ਤੇ ਦਬਾਅ ਵਧੇਗਾ ਇਸ ਤੋਂ ਜਨਤਾ 'ਤੇ ਕਰ ਤੋਂ ਇਲਾਵਾ ਬੋਝ ਵੀ ਵਧੇਗਾ।ਸਊਦੀ ਅਰਬ ਅਤੇ ਚੀਨ ਦੇ ਸਹਿਯੋਗ ਨਾਲ ਪਾਕਿਸਤਾਨ ਆਈਐਮਐਫ ਦੇ ਵੱਡੇ ਕਰਜ ਤੋਂ ਬੱਚ ਸਕਦਾ ਹੈ। ਜ਼ਿਕਰਯੋਗ ਹੈ ਕਿ ਚੀਨ ਪਾਕਿਸਤਾਨ ਦਾ ਸੱਭ ਤੋਂ ਵੱਡਾ ਕਰਜਦਾਤਾ ਹੈ ਅਤੇ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਮਰਾਨ ਚੀਨ ਤੋਂ ਕਰਜ ਦੀ ਮੰਗ ਕਰ ਸੱਕਦੇ ਹਨ। ਹਾਲ ਵਿੱਚ ਸਊਦੀ ਅਰਬ ਦੀ ਯਾਤਰਾ ਦੇ ਦੌਰਾਨ ਉਨ੍ਹਾਂ ਨੇ ਕਰੀਬ ਤਿੰਨ ਅਰਬ ਡਾਲਰ ਦੀ ਸਹਾਇਤਾ ਹਾਸਲ ਕੀਤੀ ਸੀ।