ਪੋਪ ਫ੍ਰਾਂਸਿਸ ਨੇ ਗੇਅ ਪਾਦਰੀਆਂ ਨੂੰ ਕਿਹਾ, ‘ਅਣਵਿਆਹੇ ਰਹੋ ਜਾਂ ਫਿਰ ਪਾਦਰੀ ਦਾ ਕੰਮ ਛੱਡੋ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗੇਅ ਮਰਦਾਂ ਲਈ ਪੋਪ ਫ੍ਰਾਂਸਿਸ ਨੇ ਕਿਹਾ ਹੈ ਕਿ ਉਹਨਾਂ ਨੂੰ ਕੈਥੋਲਿਕ ਪਾਦਰੀ ਦੇ ਤੌਰ ‘ਤੇ ਸਮਾਨਤਾ ਨਹੀਂ ਦਿਤੀ ਜਾਵੇਗੀ। ਅਜਿਹੇ ਗੇਅ ਪਾਦਰੀਆਂ ਲਈ...

Gay Pestor

ਨਵੀਂ ਦਿੱਲੀ (ਭਾਸ਼ਾ) : ਗੇਅ ਮਰਦਾਂ ਲਈ ਪੋਪ ਫ੍ਰਾਂਸਿਸ ਨੇ ਕਿਹਾ ਹੈ ਕਿ ਉਹਨਾਂ ਨੂੰ ਕੈਥੋਲਿਕ ਪਾਦਰੀ ਦੇ ਤੌਰ ‘ਤੇ ਸਮਾਨਤਾ ਨਹੀਂ ਦਿਤੀ ਜਾਵੇਗੀ। ਅਜਿਹੇ ਗੇਅ ਪਾਦਰੀਆਂ ਲਈ ਚੰਗਾ ਹੋਵੇਗਾ ਕਿ ਉਹ ਦੁਹਰਾ ਜੀਵਨ ਜਿਉਣ ਤੋਂ ਚੰਗਾ ਹੈ ਕਿ ਪਾਦਰੀ ਦਾ ਕੰਮ ਛੱਡ ਦੇਣ। ਇਹ ਗੱਲ ਪੋਪ ਫ੍ਰਾਂਸਿਸ ਨੇ ਇਕ ਕਿਤਾਬ ਵਿਚ ਕਹੀ ਹੈ। ਇਸ ਤੋਂ ਪਹਿਲਾਂ ਵੀ ਪੋਪ ਫ੍ਰਾਂਸਿਸ ਧਾਰਮਿਕ ਜੀਵਨ ਵਾਲੇ ਉਮੀਦਵਾਰਾਂ ਲਈ ਜਾਂਚ ਮਤਲਬ ਚੰਗੀ ਸਕਰੀਨਿੰਗ ਦੀ ਗੱਲ ਕਰ ਚੁੱਕੇ ਹਨ।

 

ਉਹਨਾਂ ਦੀ ਗੱਲ ਤੋਂ ਲਗ ਰਿਹਾ ਹੈ ਕਿ ਉਹ ਪਾਦਰੀਆਂ ਨੂੰ ਕਿਹ ਰਹੇ ਹਨ ਕਿ ਜਿਹੜੇ ਪਾਦਰੀ ਬ੍ਰਾਹਮਾਚਾਰਯ ਦਾ ਪਾਲਨ ਨਹੀਂ ਕਰ ਸਕਦੇ ਉਹਨਾਂ ਨੂੰ ਇਹ ਕੰਮ ਛੱਡ ਦੇਣਾ ਚਾਹੀਦੈ। ਕਿਤਾਬ ‘ਚ ਪੋਪ ਫ੍ਰਾਂਸਿਸ ਨੇ ਸਪੈਨਿਸ਼ ਪੁਜਾਰੀ ਦੇ ਨਾਲ ਗੱਲਬਾਤ ਵਿਚ ਦੱਸਿਆ ਕਿ ਅੱਜ ਦੇ ਸਮੇਂ ਵਿਚ ਇਕ ਪੋਪ ਅਤੇ ਨਨ ਹੋਣ ‘ਤੇ ਕਿਸ ਤਰ੍ਹਾਂ ਦੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਨੇ ਕਿਤਾਬ ਵਿਚ ਲਿਖਿਆ ਹੈ ਕਿ ‘ਚਰਚ ਵਿਚ ਗੋਅ ਕੁਝ ਅਜਿਹਾ ਹੈ ਕਿ ਜਿਹੜਾ ਮੈਨੂੰ ਚਿੰਤਾ ਪ੍ਰਗਟ ਕਰਦਾ ਹੈ। ਗੇਅ ਦਾ ਸਵਾਲ ਇਕ ਬੇਹੱਦ ਗੰਭੀਰ ਹੈ।

ਉਹਨਾਂ ਨੇ ਕਿਹਾ ਕਿ ਜਿਹੜੇ ਵੀ ਪੁਜਾਰੀ ਦੀ ਟ੍ਰਨਿੰਗ ਲੈਣ ਵਾਲੇ ਉਮੀਦਵਾਰ ਹਨ ਉਹਨਾਂ ਨੂੰ ਵਿਆਹ ਕਰਾਉਣ ਤੋਂ ਪਹਿਲਾਂ ਮਨੱਖੀ ਅਤੇ ਭੌਤਿਕ ਰੂਪ ਵਿਚ ਪ੍ਰਤੱਖ ਹੋਣਾ ਚਾਹੀਦੈ। ਇਹ ਸਾਰੀਆਂ ਚੀਜ਼ਾਂ ਔਰਤਾਂ ਉਤੇ ਵੀ ਲਾਗੂ ਹੁੰਦੀਆਂ ਹਨ। ਜਿਹੜੇ ਨਨ ਬਣਨ ਲਈ ਇੱਛਕ ਹਨ। ਚਰਚ ਸਿਖਾਉਂਦਾ ਹੈ ਕਿ ਗੇਅ ਹੋਣ ਖ਼ੁਦ ਪਾਪ ਨਹੀਂ ਪਰ ਗੇਅ ਇਕ ਕੰਮ ਹੈ. ਉਹਨਾਂ ਨੇ ਕਿਹਾ ਕਿ ਜਿਹੜੇ ਵੀ ਲੋਕ ਹਨ ਉਹਨਾਂ ਨੂੰ ਚਰਚ ਵਿਚ ਪਾਦਰੀ ਦੇ ਤੌਰ ‘ਤੇ ਨਹੀਂ ਮੰਨਿਆ ਜਾਵੇਗਾ। ਹਾਲ ਹੀ ਵਿਚ ਕਈਂ ਚਰਚਾਂ ਵਿਚ ਸਰੀਰਕ ਉਤਪੀੜਤਾਂ ਦੇ ਮਾਮਲੇ ਸਾਹਮਣੇ ਆਏ ਹਨ।

ਇਕ ਹੋਰ ਪਾਦਰੀ ਵਿਅਗਨੋ ਦਾ ਕਹਿਣਾ ਹੈ ਕਿ ਗੇਅ ਨੈਟਵਰਕ ਪਹਿਲਾਂ ਤੋਂ ਹੀ ਵੇਟਿਕਨ ਵਿਚ ਮੌਜੂਦ ਹੈ। ਚਰਚ ‘ਚ ਅਪਣੇ ਕੈਰੀਅਰ ਨੂੰ ਬਣਾਈ ਰੱਖਣ ਲਈ ਸਾਰੇ ਇਕ ਦੂਜੇ ਦਾ ਸਮਰਥਕ ਕਰਦੇ ਹਨ। ਉਹਨਾਂ ਨੇ ਪੋਪ ਨੂੰ ਵੀ ਇਸ ਲਈ ਜਿੰਮੇਵਾਰੀ ਦੱਸਿਆ ਹੈ ਕਿ ਉਹ ਅਜਿਹੀਆਂ ਘਟਨਾਵਾਂ ਵੱਲ ਧਿਆਨ ਨਾ ਦੇਣ।