ਵਿਗਿਆਨੀਆਂ ਨੇ ਬਣਾਇਆ ਹਵਾ ਤੋਂ ਪਾਣੀ ਸੋਖਣ ਵਾਲਾ ਉਪਕਰਣ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਖੋਜਕਰਤਾਵਾਂ ਨੇ ਕਿਹਾ ਹੈ ਕਿ ਇਹ ਖੋਜ ਦੂਰ-ਦਰਾਡੇ ਦੇ ਬੰਜਰ ਇਲਾਕਿਆਂ ਵਿਚ ਪੀਣ ਵਾਲੇ ਪਾਣੀ ਦਾ ਨਵਾਂ ਸੁਰੱਖਿਅਤ ਸਰੋਤ ਬਣ ਸਕਦਾ ਹੈ।

King Abdullah University of Science and Technology

ਦੁਬਈ, (ਪੀਟੀਆਈ ) : ਵਿਗਿਆਨੀਆਂ ਵੱਲੋਂ ਅਜਿਹੇ ਖਾਸ ਉਪਕਰਣ ਨੂੰ ਵਿਕਸਤ ਕੀਤਾ ਗਿਆ ਹੈ ਜੋ ਹਵਾ ਤੋਂ ਪਾਣੀ ਸੋਖ ਸਕਦਾ ਹੈ ਅਤੇ ਧੁੱਪ ਦੀ ਗਰਮੀ ਨਾਲ ਇਸ ਨੂੰ ਛੱਡ ਸਕਦਾ ਹੈ। ਖੋਜਕਰਤਾਵਾਂ ਨੇ ਕਿਹਾ ਹੈ ਕਿ ਇਹ ਖੋਜ ਦੂਰ-ਦਰਾਡੇ ਦੇ ਬੰਜਰ ਇਲਾਕਿਆਂ ਵਿਚ ਪੀਣ ਵਾਲੇ ਪਾਣੀ ਦਾ ਨਵਾਂ ਸੁਰੱਖਿਅਤ ਸਰੋਤ ਬਣ ਸਕਦਾ ਹੈ। ਦੁਨੀਆ ਭਰ ਵਿਚ ਧਰਤੀ ਦੇ ਵਾਯੂਮੰਡਲ ਦੀ ਹਵਾ ਵਿਚ ਲਗਭਗ 13 ਹਜ਼ਾਰ ਅਰਬ ਟਨ ਪਾਣੀ ਹੈ। ਇਸ ਪਾਣੀ ਨੂੰ ਹਾਸਲ ਕਰ ਲਈ ਕਈ ਉਪਕਰਣ ਵਿਕਸਤ ਕੀਤੇ ਗਏ ਪਰ ਜਾਂ ਤਾਂ ਉਹ ਇਸ ਕੰਮ ਵਿਚ ਅਸਮਰਥ ਸਾਬਤ ਹੋ ਗਏ

ਜਾਂ ਫਿਰ ਬਹੁਤ ਮੁਸ਼ਕਲ ਸਾਬਤ ਹੋਏ। ਸਊਦੀ ਅਰਬ ਦੀ ਕਿੰਗ ਅਬਦੁੱਲਾ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨੋਲਿਜੀ ਦੇ ਖੋਜੀਆਂ ਵੱਲੋਂ ਇਹ ਨਵਾਂ ਉਪਕਰਣ ਵਿਕਸਤ ਕੀਤਾ ਗਿਆ ਹੈ। ਇਸ ਵਿਚ ਕਿਸੇ ਜ਼ਹਿਰੀਲੇ ਲੂਣ ਦੀ ਵਰਤੋਂ ਨਹੀਂ ਕੀਤੀ ਗਈ ਸਗੋਂ  ਸਸਤੇ. ਸਥਿਰ, ਕੈਲਸ਼ੀਅਮ ਕਲੋਰਾਈਡ ਦੀ ਵਰਤੋਂ ਕੀਤੀ ਗਈ । ਯੂਨੀਵਰਸਿਟੀ ਦੇ ਪੀਐਚਡੀ ਦੇ ਵਿਦਿਆਰਥੀ ਰੇਨੂਯੂਆਨ ਲੀ ਨੇ ਕਿਹਾ ਹੈ ਕਿ ਨਮਕ ਦਾ ਸਬੰਧ ਪਾਣੀ ਨਾਲ ਹੈ ਅਤੇ ਉਹ ਆਲੇ-ਦੁਆਲੇ ਦੇ ਵਾਤਾਵਰਣ ਤੋਂ ਪਾਣੀ ਸੋਖ ਲਵੇਗਾ। ਬਾਅਦ ਵਿਚ ਇਹ ਪਾਣੀ ਦੇ ਤਲਾਬ ਵਿਚ ਤਬਦੀਲ ਹੋ ਸਕੇਗਾ।

ਮੰਨਿਆ ਜਾ ਰਿਹਾ ਹੈ ਕਿ ਕੈਲਸ਼ੀਅਮ  ਕਲੋਰਾਈਡ  ਵਿਚ ਪਾਣੀ ਨੂੰ ਸੋਖ ਲੈਣ ਦੀ ਤਾਕਤ ਬਹੁਤ ਜਿਆਦਾ ਹੁੰਦੀ ਹੈ ਪਰ ਇਸ ਨੂੰ ਠੋਸ ਤੋਂ ਪਾਣੀ ਵਿਚ ਬਦਲਣਾ ਇਕ ਵੱਡੀ ਚੁਣੌਤੀ ਸੀ। ਕਿ ਨਮਕ ਦਾ ਸਬੰਧ ਪਾਣੀ ਨਾਲ ਹੈ ਅਤੇ ਉਹ ਆਲੇ-ਦੁਆਲੇ ਦੇ ਵਾਤਾਵਰਣ ਤੋਂ ਪਾਣੀ ਸੋਖ ਲਵੇਗਾ। ਬਾਅਦ ਵਿਚ ਇਹ ਪਾਣੀ ਦੇ ਤਲਾਬ ਵਿਚ ਤਬਦੀਲ ਹੋ ਸਕੇਗਾ। ਮੰਨਿਆ ਜਾ ਰਿਹਾ ਹੈ ਕਿ ਕੈਲਸ਼ੀਅਮ  ਕਲੋਰਾਈਡ  ਵਿਚ ਪਾਣੀ ਨੂੰ ਸੋਖ ਲੈਣ ਦੀ ਤਾਕਤ ਬਹੁਤ ਜਿਆਦਾ ਹੁੰਦੀ ਹੈ ਪਰ ਇਸ ਨੂੰ ਠੋਸ ਤੋਂ ਪਾਣੀ ਵਿਚ ਬਦਲਣਾ ਇਕ ਵੱਡੀ ਚੁਣੌਤੀ ਸੀ।