ਜਲਦ ਖ਼ਤਮ ਹੋ ਰਿਹੈ ਅਮਰੀਕੀ ਸ਼ਟਡਾਊਨ, ਬਿਲ ਹੋਇਆ ਪਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਅਮਰੀਕੀ ਪ੍ਰਤੀਨਿਧੀ ਸਭਾ ਨੇ ਬਿੱਲ ਨੂੰ ਮਨਜ਼ੂਰੀ ਦਿੱਤੀ ਜਿਸ ਤੋਂ ਬਾਅਦ ਪਿਛਲੇ ਕਰੀਬ 15 ਦਿਨਾਂ ਤੋਂ ਜਾਰੀ ਸ਼ਟਡਾਊਨ ਖਤਮ ਹੋ ਗਿਆ ਹੈ। ਲੇਕਿਨ ਇਸ ਬਿੱਲ...

White House

ਵਾਸ਼ਿੰਗਟਨ : ਅਮਰੀਕੀ ਪ੍ਰਤੀਨਿਧੀ ਸਭਾ ਨੇ ਬਿੱਲ ਨੂੰ ਮਨਜ਼ੂਰੀ ਦਿੱਤੀ ਜਿਸ ਤੋਂ ਬਾਅਦ ਪਿਛਲੇ ਕਰੀਬ 15 ਦਿਨਾਂ ਤੋਂ ਜਾਰੀ ਸ਼ਟਡਾਊਨ ਖਤਮ ਹੋ ਗਿਆ ਹੈ। ਲੇਕਿਨ ਇਸ ਬਿੱਲ ਵਿਚ ਮੈਕਸਿਕੋ ਸਰਹੱਦ 'ਤੇ ਕੰਧ ਬਣਾਉਣ ਲਈ ਕਿਸੇ ਵੀ ਤਰ੍ਹਾਂ ਦੇ ਫੰਡ ਨੂੰ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਪ੍ਰਤੀਨਿਧੀ ਸਭਾ ਵਿਚ ਡੈਮੋਕਰੇਟਿਕ ਪਾਰਟੀ ਦਾ ਕਬਜ਼ਾ ਹੈ। ਇਸ ਬਿਲ ਦੇ ਪਾਸ ਹੋਣ ਤੋਂ ਬਾਅਦ ਸ਼ਟਡਾਊਨ ਖਤਮ ਹੋ ਜਾਵੇਗਾ। ਇਸ ਤੋਂ ਬਾਅਦ ਅਮਰੀਕੀ  ਵਿਦੇਸ਼ ਵਿਭਾਗ, ਖੇਤੀਬਾੜੀ ਵਿਭਾਗ, ਵਿੱਤ ਵਿਭਾਗ ਸਮੇਤ ਕਈ ਹੋਰ ਵਿਭਾਗਾਂ ਦੇ ਲਈ 30 ਸਤੰਬਰ ਦੇ ਬਾਅਦ ਤੋਂ ਜ਼ਰੂਰੀ ਰਕਮ ਨੂੰ ਜਾਰੀ ਕੀਤਾ ਜਾਵੇਗਾ।

ਅਮਰੀਕਾ ਵਿਚ ਵਿੱਤ ਸਾਲ ਸਤੰਬਰ ਵਿਚ ਖਤਮ ਹੁੰਦਾ ਹੈ।  ਵੋਟਿੰਗ ਤੋਂ ਪਹਿਲਾਂ ਵਾਈਟ ਹਾਊਸ ਵਲੋਂ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਟਰੰਪ ਦੇ ਸਲਾਹਕਾਰਾਂ ਵਲੋਂ ਵੀਟੋ ਦਾ ਪ੍ਰਸਤਾਵ ਦਿੱਤਾ ਗਿਆ ਹੈ। ਵਾਈਟ ਹਾਊਸ ਦੇ ਮੁਤਾਬਕ ਸਲਾਹਕਾਰਾਂ ਨੇ ਕਿਹਾ ਕਿ ਟਰੰਪ ਉਸ ਸਮੇਂ ਵੀਟੋ ਦਾ ਸਹਾਰਾ ਲੈਣ ਜੇਕਰ ਸੰਸਦ ਟਰੰਪ ਦੀ ਅਮਰੀਕਾ-ਮੈਕਸਿਕੋ ਸਰਹੱਦ 'ਤੇ ਬਣਨ ਵਾਲੀ ਕੰਧ ਦੇ ਲਈ ਕਿਸੇ ਵੀ ਤਰ੍ਹਾਂ ਦਾ ਹੋਰ ਫੰਡ  ਰਿਲੀਜ਼ ਕੀਤੇ ਬਿਨਾਂ ਬਿਲ ਨੂੰ ਪਾਸ ਕਰ ਦਿੰਦੀ ਹੈ। ਮੈਕਸਿਕੋ ਸਰਹੱਦੀ ਕੰਧ ਨੂੰ ਲੈ ਕੇ ਅਮਰੀਕਾ ਨੂੰ ਤੀਜੀ ਵਾਰ ਸ਼ਟਡਾਊਨ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਵੀ ਸਿਰਫ ਇੱਕ ਸਾਲ ਦੇ ਅੰਦਰ।

ਟਰੰਪ ਨੇ ਇਸ ਹਾਲਾਤ ਦੇ ਲਈ ਡੈਮੋਕਰੇਟਿਕ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਸ਼ਟਡਾਊਨ ਦਾ ਸਭ ਤੋਂ ਜ਼ਿਆਦਾ ਖਮਿਆਜ਼ਾ ਸਰਕਾਰੀ ਕਰਮੀਆਂ ਨੂੰ ਭੁਗਤਣਾ ਪਿਆ। ਉਨ੍ਹਾਂ  ਕ੍ਰਿਸਮਸ ਅਤੇ ਨਵਾਂ ਸਾਲ ਬਗੈਰ ਤਨਖਾਹ ਦੇ ਮਨਾਉਣ ਲਈ ਮਜਬੂਰ ਹੋਣਾ ਪਿਆ। ਸ਼ਟਡਾਊਨ ਦੇ ਕਾਰਨ ਸਰਕਾਰੀ ਸੰਸਥਾਵਾਂ ਦੇ ਕਰੀਬ ਅੱਠ ਲੱਖ ਮੁਲਾਜ਼ਮਾਂ ਨੂੰ ਛੁੱਟੀਆਂ ਦੇ ਸੀਜ਼ਨ ਵਿਚ ਤਨਖਾਹ ਨਹੀਂ ਮਿਲੀ।