ਕੋਰੋਨਾ ਵਾਇਰਸ : ਚੀਨ ਤੋਂ ਮੌਤ ਦਾ ਹੈਰਾਨ ਕਰਨ ਵਾਲਾ ਆਂਕੜਾ ਆਇਆ ਸਾਹਮਣੇ

ਏਜੰਸੀ

ਖ਼ਬਰਾਂ, ਕੌਮਾਂਤਰੀ

ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਦਿਨ ਪ੍ਰਤੀ ਦਿਨ ਇਸ ਵਾਇਰਸ ਦੀ ਲਾਗ ਚੀਨ ਸਮੇਤ ਵਿਸ਼ਵ ਦੇ ਕਈ ਦੇਸ਼ਾਂ ...

File Photo

ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਦਿਨ ਪ੍ਰਤੀ ਦਿਨ ਇਸ ਵਾਇਰਸ ਦੀ ਲਾਗ ਚੀਨ ਸਮੇਤ ਵਿਸ਼ਵ ਦੇ ਕਈ ਦੇਸ਼ਾਂ ਵਿਚ ਫੈਲਦੀ ਜਾ ਰਹੀ ਹੈ। ਚੀਨ ਤੋਂ ਇਸ ਵਾਇਰਸ ਨਾਲ ਮਰਨ ਵਾਲਿਆ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਹੁਣ ਖਬਰ ਆਈ ਹੈ ਕਿ ਇਸ ਵਾਇਰਸ ਕਾਰਨ 425 ਲੋਕ ਆਪਣੀ ਜਾਨ ਗਵਾ ਚੁੱਕੇ ਹਨ।

ਕੋਰੋਨਾ ਵਾਇਰਸ ਨਾਲ ਚੀਨ ਵਿਚ 20 ਹਜ਼ਾਰ ਤੋਂ ਵੱਧ ਲੋਕ ਪੀੜਤ ਹਨ। ਇਹ ਵਾਇਰਸ ਦੁਨੀਆਂ ਦੇ ਲਗਭਗ 25 ਦੇਸ਼ਾਂ ਵਿਚ ਵੀ ਫੈਲ ਗਿਆ ਹੈ। ਕੋਰੋਨਾ ਵਾਇਰਸ ਦੇ ਕਹਿਰ ਨੇ ਵੇਖਦਿਆਂ ਵਿਸ਼ਵ ਸਿਹਤ ਸੰਗਠਨ ਨੇ ਵੀ ਅੰਤਰਰਾਸ਼ਟਰੀ ਐਮਰਜੈਂਸੀ ਐਲਾਨ ਦਿੱਤੀ ਹੈ। 1.4 ਅਰਬ ਦੀ ਅਬਾਦੀ ਵਾਲੇ ਚੀਨ ਵਿਚ ਕੋਰੋਨਾ ਵਾਇਰਸ ਕਾਰਨ ਹੁਣ ਮੈਡੀਕਲ ਉਪਕਰਨਾ ਦੀ ਕਮੀ ਵੀ ਹੋ ਗਈ ਹੈ ਜਿਸ ਦੀ ਪੂਰਤੀ ਲਈ ਉਹ ਹੁਣ ਚੀਨ ਵਿਦੇਸ਼ਾਂ ਤੋਂ ਮਦਦ ਲੈ ਰਿਹਾ ਹੈ ਕਿਉਂਕਿ ਚੀਨ ਵਿਚ ਮੈਡੀਕਲ ਮਾਸਕ, ਮੈਡੀਕਲ ਗਾਓਨ ਅਤੇ ਸੁੱਰਖਿਆ ਗੋਗਲਜ਼ ਦੀ ਜ਼ਰੂਰਤ ਹੈ।

ਕੋਰੋਨਾ ਵਾਇਰਸ ਦਾ ਸਾਇਡ ਇਫੈਕਟ ਹੁਣ ਵਿਦੇਸ਼ਾਂ ਵਿਚ ਘੁੰਮਣ ਗਏ ਜਾਂ ਫਿਰ ਉੱਥੇ ਰਹਿ ਰਹੇ ਚੀਨੀ ਨਾਗਰਿਕਾਂ 'ਤੇ ਵੀ ਪੈ ਰਿਹਾ ਹੈ। ਕਈ ਦੇਸ਼ਾਂ ਦੇ ਹੋਟਲਾਂ ਨੇ ਆਪਣੇ ਇੱਥੇ ਚੀਨੀ ਨਾਗਰਿਕਾਂ ਦੀ ਨੋ ਐਂਟਰੀ ਕਰ ਦਿੱਤੀ ਹੈ ਜਿਸ ਦਾ ਕਾਫੀ ਵਿਰੋਧ ਵੀ ਹੋਇਆ ਹੈ। ਦੁਨੀਆਂ ਦੇ ਦੇਸ਼ਾਂ ਨੇ ਚੀਨ ਵਿਚੋਂ ਆਪਣੇ ਨਾਗਰਿਕਾਂ ਨੂੰ ਵੀ ਕੱਢਣਾ ਸ਼ੁਰੂ ਕਰ ਦਿੱਤਾ ਹੈ। ਭਾਰਤ ਨੇ ਵੀ ਬੀਤੇ ਸ਼ਨਿੱਚਰਵਾਰ ਨੂੰ ਚੀਨ ਵਿਚ ਰਹਿ ਰਹੇ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਸਪੈਸ਼ਲ ਫਲਾਇਟ ਭੇਜੀ ਸੀ ਜੋ ਕਿ ਐਤਵਾਰ ਨੂੰ ਸਾਰੇ ਨਾਗਰਿਕਾਂ ਨੂੰ ਦਿੱਲੀ ਲੈ ਕੇ ਆਈ ਹੈ। ਇਨ੍ਹਾਂ ਦੇ ਨਾਲ ਮਾਲਦੀਵ ਦੇ ਵੀ 7 ਨਾਗਰਿਕ ਆਏ ਹਨ।

ਭਾਰਤ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਏਅਰਪੋਰਟਾਂ ਉੱਤੇ ਨਿਗਰਾਨੀ ਵਧਾ ਦਿੱਤੀ ਗਈ ਹੈ। ਖਾਸ ਕਰਕੇ ਚੀਨ ਤੋਂ ਫਲਾਇਟਾਂ ਰਾਹੀਂ ਆ ਰਹੇ ਯਾਤਰੀਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਬਾਵਜੂਦ ਦੇਸ਼ ਵਿਚ ਕੋਰੋਨਾ ਵਾਇਰਸ ਦੇ ਕਈ ਸ਼ੱਕੀ ਮਰੀਜਾਂ ਦੇ ਮਾਮਲੇ ਸਾਹਮਣੇ ਆਏ ਹਨ। ਕੇਰਲ ਵਿਚ ਤਾਂ ਤਿੰਨ ਕੋਰੋਨਾ ਵਾਇਰਸ ਦੇ ਮਾਮਲਿਆ ਦੀ ਪੁਸ਼ਟੀ ਵੀ ਹੋ ਚੁੱਕੀ ਹੈ।