ਵਸ਼ਿੰਗਟਨ: ਅਮਰੀਕਾ ਦੇ ਅਲਬਾਮਾ ਪਾ੍ਰ੍ਂਤ ਵਿਚ ਟਾਰਨੇਡੋ ਵਿਚ 22 ਲੋਕਾਂ ਦੀ ਮੌਤ ਹੋ ਗਈ ਹੈ। ਲੀ ਕਾਉਂਟੀ ਦੇ ਸ਼ੋਰਿਫ ਜੇ ਜੋਂਸ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ। ਘਾਇਲ ਹੋਏ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਕਈ ਲੋਕਾਂ ਦੇ ਲਾਪਤਾ ਹੋਣ ਦੀ ਵੀ ਖ਼ਬਰ ਹੈ। ਤੂਫ਼ਾਨ ਦੇ ਚਲਦੇ 266 ਕਿ. ਮੀ. ਪ੍ਰ੍ਤੀ ਘੰਟੇ ਦੀ ਰਫਤਾਰ ਨਾਲ ਹਵਾ ਚੱਲੀ। 5 ਹਜ਼ਾਰ ਲੋਕ ਬਿਨਾਂ ਬਿਜਲੀ ਦੇ ਰਹਿ ਰਹੇ ਹਨ।
ਤਬਾਹ ਹੋਏ ਘਰਾਂ ਦਾ ਮਲ੍ਹ੍ਬਾ ਹਟਾਉਣ ਲਈ ਕਈ ਕਰਮਚਾਰੀ ਲੱਗੇ ਹੋਏ ਹਨ। ਕਈ ਏਜੰਸੀਆਂ ਲਾਪਤਾ ਲੋਕਾਂ ਦੀ ਤਲਾਸ਼ ਵਿਚ ਜੁਟੀ ਹੋਈ ਹੈ। ਇਸ ਦੇ ਚਲਦੇ ਰਾਜ ਵਿਚ ਐਮਰਜੈਂਸੀ ਵੀ ਲਗਾ ਦਿੱਤੀ ਗਈ ਹੈ। ਗਵਰਨਰ ਨੇ ਟਵੀਟ ਕੀਤਾ, “ਤੂਫ਼ਾਨ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨਾਲ ਮੇਰੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਤੂਫ਼ਾਨ ਨਾਲ ਜਿਹੜੇ ਲੋਕਾਂ ਦੇ ਕੰਮ ’ਤੇ ਮਾੜਾ ਅਸਰ ਪਿਆ ਹੈ, ਮੈਂ ਉਹਨਾਂ ਲਈ ਪਾ੍ਰ੍ਥਨਾ ਕਰਦੀ ਹਾਂ।”
ਅਲਬਾਮਾ ਦੇ ਸੇਲਮਾ ਵਿਚ ਕਈ ਲੋਕ ਇਕੱਠੇ ਹੋਏ ਸੀ। ਇਹ ਸਾਰੇ 1965 ਦੇ ਸਿਵਲ ਰਾਈਟਸ ਮਾਰਚ ਦੀ ਘਟਨਾ ਦੀ ਯਾਦ ਵਿਚ ਇਕ ਪੋ੍ਰ੍ਗਰਾਮ ਕਰ ਰਹੇ ਸੀ। ਜਾਰਜੀਆ ਦੇ ਟੈਲੋਬੋਟਨ ਇਲਾਕੇ ਵਿਚ ਤੂਫ਼ਾਨ ਨਾਲ ਇਕ ਅਪਾਰਟਮੈਂਟ ਸਮੇਤ 15 ਇਮਾਰਤਾਂ ਧੱਸ ਗਈਆਂ। ਇਸ ਵਿਚ 6 ਲੋਕ ਜ਼ਖ਼ਮੀ ਹੋ ਗਏ।