ਕਿਊਬਾ ਦੀ ਰਾਜਧਾਨੀ ਹਵਾਨਾ ਵਿਚ ਤੂਫ਼ਾਨ ਕਾਰਨ ਬੇਘਰ ਹੋਏ 10 ਹਜ਼ਾਰ ਲੋਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਿਊਬਾ ਦੀ ਰਾਜਧਾਨੀ ਹਵਾਨਾ ਵਿਚ ਤੂਫ਼ਾਨ ਦੇ ਕਾਰਨ ਕਰੀਬ ਦਸ ਹਜ਼ਾਰ ਲੋਕਾਂ ਨੂੰ ਅਪਣੇ ਘਰ ਛੱਡਣੇ ਪਏ ਹਨ। ਹਵਾਨਾ ਵਿਚ ਦਸ ਦਿਨ ਪਹਿਲਾਂ ਤੂਫ਼ਾਨ ਨੇ ਦਸਤਕ...

La Habana

ਹਵਾਨਾ : ਕਿਊਬਾ ਦੀ ਰਾਜਧਾਨੀ ਹਵਾਨਾ ਵਿਚ ਤੂਫ਼ਾਨ ਦੇ ਕਾਰਨ ਕਰੀਬ ਦਸ ਹਜ਼ਾਰ ਲੋਕਾਂ ਨੂੰ ਅਪਣੇ ਘਰ ਛੱਡਣੇ ਪਏ ਹਨ। ਹਵਾਨਾ ਵਿਚ ਦਸ ਦਿਨ ਪਹਿਲਾਂ ਤੂਫ਼ਾਨ ਨੇ ਦਸਤਕ ਦਿੱਤੀ ਸੀ ਜਿਸ ਵਿਚ 6 ਲੋਕ ਮਾਰੇ ਗਏ, 195 ਵਿਅਕਤੀ ਜ਼ਖ਼ਮੀ ਹੋਏ ਅਤੇ 4800 ਤੋਂ ਜ਼ਿਆਦਾ ਘਰਾਂ ਨੂੰ ਨੁਕਸਾਨ ਪੁੱਜਿਆ ਹੈ।

ਰਾਸ਼ਟਰਪਤੀ ਮਿਗੇਲ ਜਿਆਸ ਕਾਨੇਲ ਦੀ ਪ੍ਰਧਾਨਗੀ ਵਿਚ ਕੈਬਨਿਟ ਬੈਠਕ ਵਿਚ ਦੱਸਿਆ ਗਿਆ ਕਿ ਬੇਘਰ ਹੋਣ ਵਾਲੇ ਜ਼ਿਆਦਾਤਰ ਲੋਕ ਅਪਣੇ ਰਿਸ਼ਤੇਦਾਰਾਂ ਕੋਲ ਰਹਿ ਰਹੇ ਹਨ। ਪਹਿਲਾਂ ਲਗਾਏ ਅੰਦਾਜ਼ਿਆਂ ਤੋਂ ਨੁਕਸਾਨ ਹੁਣ ਕਈਂ ਗੁਣਾਂ ਵਧ ਗਿਆ ਹੈ। ਕਿਊਬਾ ਵਿਚ ਪਹਿਲਾਂ ਹੀ ਘਰਾਂ ਦੀ ਕਮੀ ਸੀ ਜੋ ਹੁਣ ਹੋਰ ਵਧ ਗਈ ਹੈ।

ਰਾਸ਼ਟਰਪਤੀ ਨੇ ਮੰਤਰੀਆਂ ਨੂੰ ਅਜਿਹੇ ਮਕਾਨਾਂ ਦੀ ਮੁਰੰਮਤ ਕਰਨ ਦੀ ਪਹਿਲ ਕਰਨ ਲਈ ਕਿਹਾ ਜਿਨ੍ਹਾਂ ਨੂੰ ਘੱਟ ਨੁਕਸਾਨ ਪੁੱਜਾ ਹੈ। ਵਿੱਤ ਮੰਤਰੀ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਪ੍ਰਭਾਵਤ ਪਰਵਾਰਾਂ ਨੂੰ ਨਿਰਮਾਣ ਸਮੱਗਰੀ ਅੱਧੇ ਭਾਅ ‘ਤੇ ਰਹੀ ਹੈ ਜੋ ਤੂਫ਼ਾਨ ਤੋਂ ਪ੍ਰਭਾਵਿਤ ਹੋ ਕੇ ਰਾਹਤ ਤੰਬੂਆਂ ਵਿਚ ਆਏ ਹਨ। ਜ਼ਿਕਰਯੋਗ ਹੈ ਕਿ ਹਵਾਨਾ ਵਿਚ ਬੀਤੀ 27 ਜਨਵਰੀ ਨੂੰ ਤੂਫ਼ਾਨ ਆਇਆ ਸੀ ਜਿਸ ਕਾਰਨ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਗਏ ਹਨ।