ਨਿਊਜ਼ੀਲੈਂਡ 'ਚ ਦੋ ਸਿੱਖ ਟਰੱਕ ਡਰਾਈਵਰਾਂ ਨਾਲ ਨਸਲੀ ਸ਼ੋਸ਼ਣ, ਮਨੁੱਖੀ ਅਧਿਕਾਰ ਕਮਿਸ਼ਨ ਕੋਲ ਪਹੁੰਚਿਆ ਮਾਮਲਾ 

ਏਜੰਸੀ

ਖ਼ਬਰਾਂ, ਕੌਮਾਂਤਰੀ

ਸਿੱਖ ਭਾਈਚਾਰੇ ਵਿਰੁੱਧ ਕੀਤੀ ਗਈ ਸੀ ਇਤਰਾਜ਼ਯੋਗ ਟਿੱਪਣੀ 

representational Image

ਮੈਲਬਰਨ : ਨਿਊਜ਼ੀਲੈਂਡ ਵਿੱਚ ਦੋ ਸਿੱਖ ਟਰੱਕ ਡਰਾਈਵਰਾਂ ਨੇ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਆਪਣੇ ਸਾਬਕਾ ਬੌਸ ਖ਼ਿਲਾਫ਼ ਨਸਲੀ ਸ਼ੋਸ਼ਣ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਟਰੱਕ ਡਰਾਈਵਰਾਂ ਨੇ ਸਾਬਕਾ ਮੁਖੀ ’ਤੇ ਮੈਨੇਜਰ ਖ਼ਿਲਾਫ਼ ਕਾਰਵਾਈ ਕਰਨ ਵਿੱਚ ਬੇਰੁਖ਼ੀ ਦਾ ਦੋਸ਼ ਲਗਾਇਆ ਗਿਆ ਹੈ। 

ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਰਮਿੰਦਰ ਸਿੰਘ ਅਤੇ ਸੁਮਿਤ ਨੰਦਪੁਰੀ ਦੱਖਣੀ ਜ਼ਿਲ੍ਹੇ ਟੋਇੰਗ ਦੀ ਇੱਕ ਕੰਪਨੀ ਵਿੱਚ ਕੰਮ ਕਰਦੇ ਸਨ। ਪਿਛਲੇ ਦਿਨੀਂ ਕੰਪਨੀ ਦੇ ਇੱਕ ਮੈਨੇਜਰ ਨੇ ਉਨ੍ਹਾਂ ਨਾਲ ਕਥਿਤ ਤੌਰ ’ਤੇ ਨਸਲੀ ਦੁਰਵਿਵਹਾਰ ਕੀਤਾ ਸੀ। ਜਿਸ ਤੋਂ ਬਾਅਦ ਉਸ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ। ਬਾਅਦ ਵਿੱਚ ਦੋਵੇਂ ਟਰੱਕ ਡਰਾਈਵਰਾਂ ਨੇ ਅਸਤੀਫ਼ਾ ਦੇ ਦਿੱਤਾ। 

ਪੜ੍ਹੋ ਪੂਰੀ ਖ਼ਬਰ :  H3N2 ਇਨਫਲੂਐਂਜ਼ਾ ਵਾਇਰਸ ਦੇ ਮਾਮਲਿਆਂ ਵਿੱਚ ਵਾਧਾ, IMA ਨੇ ਡਾਕਟਰਾਂ ਅਤੇ ਮਰੀਜ਼ਾਂ ਨੂੰ ਦਿਤੀ ਇਹ ਸਲਾਹ

ਰਮਿੰਦਰ ਸਿੰਘ ਨੇ ਕਿਹਾ ਕਿ ਇੱਕ ਨਵੇਂ ਮੈਨੇਜਰ ਨੇ ਕਥਿਤ ਤੌਰ 'ਤੇ ਕਿਹਾ ਕਿ ਸਾਰੇ ਸਿੱਖ ਅੱਤਵਾਦੀ ਹਨ। ਇੱਕ ਹੋਰ ਘਟਨਾ ਵਿੱਚ, ਉਸ ਨੇ ਇੱਕ ਸਾਥੀ ਨਾਲ ਚੱਲ ਰਹੀ ਗੱਲਬਾਤ ਵਿੱਚ ਵਿਘਨ ਪਾਇਆ ਅਤੇ ਸਿੱਖ ਕੌਮ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ। 

ਦੋਵਾਂ ਨੇ ਨਸਲੀ ਦੁਰਵਿਵਹਾਰ ਤੋਂ ਬਾਅਦ ਵਾਟਸਨ (ਸਾਬਕਾ ਬੌਸ) ਨੂੰ ਸ਼ਿਕਾਇਤ ਕੀਤੀ। ਪਰ ਜਦੋਂ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਦੀਆਂ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ ਤਾਂ ਉਨ੍ਹਾਂ ਅਸਤੀਫ਼ਾ ਦੇ ਦਿੱਤਾ। ਨੌਕਰੀ ਛੱਡਣ ਤੋਂ ਬਾਅਦ ਵੀ ਮਾਲਕ ਨੇ ਦੋਵਾਂ ਤੋਂ ਮੁਆਫ਼ੀ ਨਹੀਂ ਮੰਗੀ। ਇਸ ਦੀ ਬਜਾਏ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਬ੍ਰਿਟਿਸ਼ ਮਹਾਰਾਣੀ ਐਲਿਜ਼ਾਬੈਥ II ਦੀ ਮੌਤ ਦਾ ਜਸ਼ਨ ਮਨਾਇਆ ਸੀ?

ਪੜ੍ਹੋ ਪੂਰੀ ਖ਼ਬਰ :  ਪੰਜਾਬ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਹਮੇਸ਼ਾ ਹੀ ਚਾਹੀਦਾ ਹੋਵੇਗਾ

ਦੋਵਾਂ ਟਰੱਕ ਡਰਾਈਵਰਾਂ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (ਐਚਆਰਸੀ) ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਦੀ ਸੁਣਵਾਈ ਇਸ ਮਹੀਨੇ ਹੋਵੇਗੀ। ਜੇਕਰ HRC ਮਾਮਲੇ ਨੂੰ ਹੱਲ ਕਰਨ ਵਿਚ ਅਸਫਲ ਰਹਿੰਦੀ ਹੈ, ਤਾਂ ਸ਼ਿਕਾਇਤ ਨੂੰ ਮਨੁੱਖੀ ਅਧਿਕਾਰ ਸਮੀਖਿਆ ਟ੍ਰਿਬਿਊਨਲ (HRRT) ਕੋਲ ਭੇਜਿਆ ਜਾ ਸਕਦਾ ਹੈ। 

ਕੰਪਨੀ ਲਈ ਢਾਈ ਸਾਲ ਕੰਮ ਕਰਨ ਵਾਲੇ ਰਮਿੰਦਰ ਸਿੰਘ ਨੇ ਕਿਹਾ ਕਿ ਦੋਵੇਂ  ਨਿਊਜ਼ੀਲੈਂਡ ਦੇ ਨਾਗਰਿਕ ਸਨ, ਜਿਨ੍ਹਾਂ ਦਾ ਰਿਕਾਰਡ ਸਾਫ਼-ਸੁਥਰਾ ਸੀ, ਪਰ ਉਨ੍ਹਾਂ ਨੂੰ ਅਪਰਾਧੀਆਂ ਵਾਂਗ ਮਹਿਸੂਸ ਕਰਵਾਇਆ ਗਿਆ ਸੀ, ਜੋ ਉਨ੍ਹਾਂ ਦੇ ਮੂੰਹ 'ਤੇ ਚਪੇੜ ਮਾਰਨ ਵਾਂਗ ਸੀ। ਰਮਿੰਦਰ ਨੇ ਕਿਹਾ, ਨਾ ਤਾਂ ਕੰਪਨੀ ਵਲੋਂ ਅਤੇ ਨਾ ਹੀ ਮੈਨੇਜਰ ਵਲੋਂ ਕੋਈ ਮੁਆਫ਼ੀਨਾਮਾ ਮਿਲਿਆ ਹੈ। ਇਸ ਨੇ ਮੈਨੂੰ ਮਾਨਸਿਕ ਅਤੇ ਜਜ਼ਬਾਤੀ ਤੌਰ 'ਤੇ ਦੁਖੀ ਕੀਤਾ ਹੈ।

ਪੜ੍ਹੋ ਪੂਰੀ ਖ਼ਬਰ :  ਇੰਡੋਨੇਸ਼ੀਆ ਵਿਖੇ ਤੇਲ ਡਿਪੂ 'ਚ ਲੱਗੀ ਭਿਆਨਕ ਅੱਗ, 16 ਦੀ ਮੌਤ ਤੇ 50 ਦੇ ਕਰੀਬ ਲੋਕ ਜ਼ਖ਼ਮੀ

ਇਸ ਦੇ ਨਾਲ ਹੀ ਕੰਪਨੀ ਵਿੱਚ ਪੰਜ ਸਾਲ ਕੰਮ ਕਰਨ ਵਾਲੇ ਨੰਦਪੁਰੀ ਨੇ ਕਿਹਾ ਕਿ ਨਸਲਵਾਦ ਦੀ ਇਹ ਪੰਜਵੀਂ ਘਟਨਾ ਹੈ ਜਿਸ ਦਾ ਉਨ੍ਹਾਂ ਨੂੰ ਅਹਿਸਾਸ ਹੋਇਆ ਹੈ। ਕਮਿਸ਼ਨ ਵਿੱਚ ਦੋਵਾਂ ਦੀ ਨੁਮਾਇੰਦਗੀ ਕਰ ਰਹੇ ਸੁਪਰੀਮ ਸਿੱਖ ਸੁਸਾਇਟੀ ਦੇ ਦਲਜੀਤ ਸਿੰਘ ਨੇ ਕਿਹਾ ਕਿ ਇਹ ਮਾਮਲਾ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ। ਰਿਪੋਰਟ ਵਿੱਚ ਸਿੰਘ ਦੇ ਹਵਾਲੇ ਨਾਲ ਕਿਹਾ ਗਿਆ ਹੈ, "ਜੇਕਰ ਨਿਊਜ਼ੀਲੈਂਡ ਵਿੱਚ ਕੋਈ ਕਹਿੰਦਾ ਹੈ ਕਿ ਸਿੱਖ ਅੱਤਵਾਦੀ ਹਨ, ਤਾਂ ਇਹ ਸਾਨੂੰ ਹੈਰਾਨ ਕਰ ਦੇਵੇਗਾ।ਇਹ ਬਿਲਕੁਲ ਸਵੀਕਾਰਯੋਗ ਨਹੀਂ ਹੈ ਅਤੇ ਉਹ ਬਹੁਤ ਨਿਰਾਸ਼ ਹਨ।”