ਨਿਊਯਾਰਕ ਵਿਚ ਕੋਰੋਨਾ ਦੀ ਦਹਿਸ਼ਤ, ਹਰ ਪਰਿਵਾਰ ‘ਚ ਕੋਰੋਨਾ ਦੇ ਮਰੀਜ, ਕਈ ਪਰਿਵਾਰ ਤਬਾਹ!

ਏਜੰਸੀ

ਖ਼ਬਰਾਂ, ਕੌਮਾਂਤਰੀ

ਕੋਰੋਨਾ ਵਾਇਰਸ ਨਾਲ ਅਮਰੀਕਾ ਹੁਣ ਦੁਨੀਆ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ।

Photo

ਵਾਸ਼ਿੰਗਟਨ: ਕੋਰੋਨਾ ਵਾਇਰਸ ਨਾਲ ਅਮਰੀਕਾ ਹੁਣ ਦੁਨੀਆ ਵਿਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇੱਥੇ ਹੁਣ ਤੱਕ 2 ਲੱਖ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਅਤ 6000 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਨ ਇਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜੋ ਹਰ ਕਿਸੇ ਨੂੰ ਹੈਰਾਨ ਕਰ ਦੇਵੇਗੀ।

ਦਰਅਸਲ ਹਾਊਸਿੰਗ ਅਥਾਰਟੀ ਦੇ ਸੇਵਾਮੁਕਤ ਕਰਮਚਾਰੀ ਕੋਰੋਨਾ ਕਾਰਨ ਅਪਣੇ ਤਿੰਨ ਪੁਰਾਣੇ ਦੋਸਤਾਂ ਨੂੰ ਖੋ ਚੁੱਕੇ ਹਨ। ਉਹਨਾਂ ਦੀ ਪਤਨੀ ਅਤੇ ਲੜਕੀ ਵੀ ਬਿਮਾਰੀ ਹਨ। ਨਿਊਯਾਰਕ ਦੇ ਹਰ ਮੁਹੱਲੇ ਵਿਚ ਕੋਈ ਨਾ ਕੋਈ ਅਜਿਹਾ ਵਿਅਕਤੀ ਹੈ, ਜਿਸ ਨੇ ਕੋਰੋਨਾ ਕਾਰਨ ਅਪਣੇ ਕਿਸੇ ਕਰੀਬੀ ਨੂੰ ਖੋ ਦਿੱਤਾ ਹੈ ਜਾਂ ਕੋਰੋਨਾ ਦੀ ਚਪੇਟ ਵਿਚ ਹਨ।

ਅਮਰੀਕਾ ਵਿਚ ਨਿਊਯਾਰਕ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਇੱਥੇ ਲੋਕਾਂ ਵਿਚ ਕੋਰੋਨਾ ਦਾ ਡਰ ਮਹਿਸੂਸ ਕੀਤਾ ਜਾ ਸਕਦਾ ਹੈ। ਸ਼ਹਿਰ ਵਿਚ ਹੁਣ ਤੱਕ 1500 ਮੌਤਾਂ ਹੋ ਚੁੱਕੀਆਂ ਹਨ। 52 ਹਜ਼ਾਰ ਤੋਂ ਜ਼ਿਆਦਾ ਲੋਕ ਪੀੜਤ ਹਨ। ਹਾਲਾਂਕਿ ਇਹ ਸਿਰਫ਼ ਅਧਿਕਾਰਕ ਅੰਕੜੇ ਹਨ। ਚੀਨ ਵਿਚ ਹੋਈ ਇਕ ਕੇਸ ਸਟਡੀ ‘ਤੇ ਯਕੀਨ ਕਰੀਏ ਤਾਂ ਪੀੜਤਾਂ ਦੀ ਗਿਣਤੀ 10 ਗੁਣਾ ਜ਼ਿਆਦਾ ਹੋ ਸਕਦੀ  ਹੈ।ਅਜਿਹੇ ਵਿਚ ਇੱਥੇ ਪੀੜਤਾਂ ਦੀ ਗਿਣਤੀ 5 ਲੱਖ ਤੱਕ ਪਹੁੰਚ ਸਕਦੀ ਹੈ। ਨਿਊਯਾਰਕ ਦੀ ਰਹਿਣ ਵਾਲੀ ਇਕ ਔਰਤ ਨੇ ਕਿਹਾ ਕਿ, ਇਹ ਬਿਮਾਰੀ ਇੰਗਲੈਂਡ ਵਿਚ 14ਵੀਂ ਸਦੀ ‘ਚ ਫੈਲੇ ਪਲੇਗ ਦੀ ਤਰ੍ਹਾਂ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦਾ ਸੰਕਟ ਪੂਰੀ ਦੁਨੀਆ ਵਿਚ ਦਿਖਾਈ ਦੇ ਰਿਹਾ ਹੈ। ਸ਼ੁੱਕਰਵਾਰ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਮਰਨ ਵਾਲਿਆਂ ਦੀ ਗਿਣਤੀ 50,000 ਦੇ ਅੰਕੜੇ ਨੂੰ ਪਾਰ ਕਰ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।