ਪੀਐਮ ਮੋਦੀ ਨੇ ਬਰਲਿਨ ਤੋਂ ਬਾਅਦ ਡੈਨਮਾਰਕ ਵਿਚ ਵੀ ਵਜਾਇਆ ਢੋਲ, ਵਾਇਰਲ ਹੋ ਰਿਹਾ ਵੀਡੀਓ

ਏਜੰਸੀ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਆਪਣਾ ਬਰਲਿਨ ਦੌਰਾ ਖਤਮ ਕਰਕੇ ਮੰਗਲਵਾਰ ਨੂੰ ਜਦੋਂ ਡੈਨਮਾਰਕ ਪਹੁੰਚੇ ਤਾਂ ਇੱਥੇ ਵੀ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

PM Modi tries his hand on a drum in denmark

 

ਕੋਪਨਹੇਗਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਹਨੀਂ ਦਿਨੀਂ ਆਪਣੇ ਤਿੰਨ ਦੇਸ਼ਾਂ ਦੇ ਯੂਰਪ ਦੌਰੇ 'ਤੇ ਹਨ। ਪਹਿਲੇ ਦਿਨ ਪੀਐਮ ਮੋਦੀ ਜਰਮਨੀ ਦੇ ਬਰਲਿਨ ਪਹੁੰਚੇ ਜਿੱਥੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਪੀਐਮ ਮੋਦੀ ਨੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕੀਤੀ। ਪੀਐਮ ਮੋਦੀ ਨੇ ਇੱਥੇ ਬੱਚਿਆਂ ਨਾਲ ਗੱਲਬਾਤ ਕੀਤੀ ਅਤੇ ਢੋਲ 'ਤੇ ਹੱਥ ਵੀ ਅਜ਼ਮਾਇਆ। ਪ੍ਰਧਾਨ ਮੰਤਰੀ ਆਪਣਾ ਬਰਲਿਨ ਦੌਰਾ ਖਤਮ ਕਰਕੇ ਮੰਗਲਵਾਰ ਨੂੰ ਜਦੋਂ ਡੈਨਮਾਰਕ ਪਹੁੰਚੇ ਤਾਂ ਇੱਥੇ ਵੀ ਉਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ।

ਡੈਨਮਾਰਕ ਦੇ ਕੋਪਨਹੇਗਨ ਵਿਚ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਮਿਲਣ ਤੋਂ ਬਾਅਦ ਪੀਐਮ ਮੋਦੀ ਨੇ ਇੱਥੇ ਲੋਕਾਂ ਨੂੰ ਸੰਬੋਧਨ ਵੀ ਕੀਤਾ। ਜਦੋਂ ਪ੍ਰਧਾਨ ਮੰਤਰੀ ਭਾਸ਼ਣ ਦੇ ਰਹੇ ਸਨ ਤਾਂ ਲੋਕ ਖੂਬ ਤਾੜੀਆਂ ਮਾਰਦੇ ਦੇਖੇ ਗਏ। ਇਸ ਤੋਂ ਬਾਅਦ ਜਦੋਂ ਭਾਰਤੀ ਅਤੇ ਡੈਨਿਸ਼ ਭਾਈਚਾਰੇ ਦੇ ਲੋਕਾਂ ਨੇ ਢੋਲ ਵਜਾਇਆ ਤਾਂ ਪੀਐਮ ਮੋਦੀ ਵੀ ਆਪਣੇ ਆਪ ਨੂੰ ਰੋਕ ਨਹੀਂ ਸਕੇ ਅਤੇ ਢੋਲ 'ਤੇ ਹੱਥ ਅਜ਼ਮਾਉਣ ਲੱਗੇ। ਪੀਐਮ ਮੋਦੀ ਦਾ ਢੋਲ ਵਜਾਉਣ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਜਦੋਂ ਪੀਐਮ ਮੋਦੀ ਬਰਲਿਨ ਪਹੁੰਚੇ ਤਾਂ ਉਹਨਾਂ ਨੂੰ ਭਾਰਤੀ ਭਾਈਚਾਰੇ ਵਿਚ ਢੋਲ ਵਜਾਉਂਦੇ ਵੀ ਦੇਖਿਆ ਗਿਆ।

PM Modi tries his hand on a drum in denmark

ਕੋਪਨਹੇਗਨ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਇਹ ਵੀ ਕਿਹਾ ਕਿ ਸਾਰੇ ਭਾਰਤੀ ਲੋਕ ਰਾਸ਼ਟਰ ਦੀ ਰੱਖਿਆ ਲਈ ਇਕੱਠੇ ਖੜ੍ਹੇ ਹਨ ਅਤੇ ਰਾਸ਼ਟਰ ਨਿਰਮਾਣ ਵਿਚ ਹੱਥ ਮਿਲਾਉਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, "ਕਈ ਵਾਰ ਜਦੋਂ ਮੈਂ ਵਿਸ਼ਵ ਨੇਤਾਵਾਂ ਨੂੰ ਮਿਲਦਾ ਹਾਂ ਤਾਂ ਉਹ ਮੈਨੂੰ ਆਪਣੇ ਦੇਸ਼ਾਂ ਵਿਚ ਵਸੇ ਭਾਰਤੀ ਭਾਈਚਾਰੇ ਦੀਆਂ ਪ੍ਰਾਪਤੀਆਂ ਬਾਰੇ ਮਾਣ ਨਾਲ ਦੱਸਦੇ ਹਨ।"