ਕੈਨੇਡਾ ਸਰਕਾਰ ਨੇ ਮੰਨੀਆਂ ਮੁਲਾਜ਼ਮਾਂ ਦੀਆਂ ਮੰਗਾਂ; ਸਮਝੌਤੇ ਮਗਰੋਂ ਕੰਮ 'ਤੇ ਪਰਤੇ ਸਵਾ ਲੱਖ ਮੁਲਾਜ਼ਮ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੈਨੇਡਾ ਰੈਵੇਨਿਊ ਏਜੰਸੀ ਦੇ 35,000 ਕਾਮਿਆਂ ਦੀ ਹੜਤਾਲ ਅਜੇ ਵੀ ਜਾਰੀ

Justin Trudeau

 

ਓਟਾਵਾ: ਕੈਨੇਡਾ ਸਰਕਾਰ ਅਤੇ ਲੋਕ ਸੇਵਾ ਗਠਜੋੜ (ਯੂਨੀਅਨ) ਵਿਚਾਲੇ ਮੰਗਾਂ ਸਬੰਧੀ ਸਮਝੌਤਾ ਹੋਣ ਮਗਰੋਂ 1,20,000 ਕਾਮੇ ਕੰਮ 'ਤੇ ਪਰਤ ਆਏ ਹਨ। ਹਾਲਾਂਕਿ ਕੈਨੇਡਾ ਰੈਵੇਨਿਊ ਏਜੰਸੀ (ਸੀ.ਆਰ.ਏ.) ਦੇ 35,000 ਕਾਮਿਆਂ ਦੀ ਹੜਤਾਲ ਅਜੇ ਵੀ ਜਾਰੀ ਹੈ।

ਇਹ ਵੀ ਪੜ੍ਹੋ: 6 ਮਹੀਨੇ ਦੀ ਬੱਚੀ ਚੁੱਕਣ ਵਾਲੇ ਗੈਂਗ ਦਾ CCTV ਆਇਆ ਸਾਹਮਣੇ : 3 ਅਗਵਾਕਾਰਾਂ 'ਚ 1 ਔਰਤ ਸ਼ਾਮਲ

ਦਰਅਸਲ ਪਿਛਲੇ ਮਹੀਨੇ ਕੈਨੇਡਾ ਵਿਚ 1,55,000 ਤੋਂ ਵੱਧ ਜਨਤਕ ਖੇਤਰ ਦੇ ਕਰਮਚਾਰੀਆਂ ਨੇ ਫੈਡਰਲ ਸਰਕਾਰ ਨਾਲ ਤਨਖ਼ਾਹ ਸਮਝੌਤੇ 'ਤੇ ਪਹੁੰਚਣ ਵਿਚ ਅਸਫ਼ਲ ਰਹਿਣ ਤੋਂ ਬਾਅਦ ਹੜਤਾਲ ਸ਼ੁਰੂ ਕੀਤੀ ਸੀ। ਹੁਣ ਮੁਲਾਜ਼ਮਾਂ ਦੀ ਜਥੇਬੰਦੀ ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ ਅਤੇ ਟਰੈਜ਼ਰੀ ਬੋਰਡ ਵਿਚਾਲੇ ਸਮਝੌਤਾ ਹੋ ਗਿਆ ਹੈ, ਇਸ ਮਗਰੋਂ ਹੜਤਾਲੀ ਕਾਮੇ ਕੰਮ 'ਤੇ ਪਰਤ ਆਉਣਗੇ।

ਇਹ ਵੀ ਪੜ੍ਹੋ: ਕਬੱਡੀ ਖਿਡਾਰੀ ਸੰਦੀਪ ਅੰਬੀਆਂ ਕਤਲ ਕਾਂਡ ਮਾਮਲੇ ’ਚ ਪੁਲਿਸ ਨੇ ਸੁਰਜਨ ਚੱਠਾ ਨੂੰ ਕੀਤਾ ਗ੍ਰਿਫ਼ਤਾਰ

ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਸਰਕਾਰ ਨੇ 120,000 ਕਾਮਿਆਂ ਨਾਲ ਸਮਝੌਤਾ ਕੀਤਾ ਹੈ, ਇਸ ਸਮਝੌਤੇ ਤਹਿਤ ਤਿੰਨ ਸਾਲਾਂ ਦੌਰਾਨ ਤਨਖ਼ਾਹਾਂ ਵਿਚ 13.5 ਫ਼ੀ ਸਦੀ ਦੀ ਥਾਂ 12.5 ਫ਼ੀ ਸਦੀ ਵਾਧਾ ਹੋਵੇਗਾ। ਮੁਲਾਜ਼ਮਾਂ ਦੀ ਹੜਤਾਲ ਕਾਰਨ ਦੇਸ਼ ਵਿਚ ਕਰੀਬ ਦੋ ਹਫ਼ਤਿਆਂ ਤੋਂ ਪਾਸਪੋਰਟ ਤੋਂ ਲੈ ਕੇ ਇਮੀਗ੍ਰੇਸ਼ਨ ਸੇਵਾਵਾਂ ਠਪ ਸਨ। ਇਸ ਦੌਰਾਨ 250 ਤੋਂ ਵੱਧ ਥਾਵਾਂ ’ਤੇ ਪ੍ਰਦਰਸ਼ਨ ਜਾਰੀ ਸਨ।