ਗਵਾਟੇਮਾਲਾ ਦੇ ਜਵਾਲਾਮੁਖੀ ਵਿਚ 44 ਸਾਲ ਬਾਅਦ ਵੱਡਾ ਧਮਾਕਾ ; 25 ਲੋਕਾਂ ਦੀ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਗਵਾਟੇਮਾਲਾ ਦੇ ਫਿਊਗੋ ਜਵਾਲਾਮੁਖ਼ੀ ਵਿਚ ਹੋਏ ਵਿਸਫੋਟ ਨਾਲ 25 ਲੋਕਾਂ ਦੀ ਮੌਤ ਹੋ ਗਈ।  300 ਤੋਂ ਜ਼ਿਆਦਾ ਲੋਕ ਜਖ਼ਮੀ ਹੋ ਗਏ। .....

Volcano

ਗਵਾਟੇਮਾਲਾ ਸਿਟੀ : ਗਵਾਟੇਮਾਲਾ ਦੇ ਫਿਊਗੋ ਜਵਾਲਾਮੁਖ਼ੀ ਵਿਚ ਹੋਏ ਵਿਸਫੋਟ ਨਾਲ 25 ਲੋਕਾਂ ਦੀ ਮੌਤ ਹੋ ਗਈ।  300 ਤੋਂ ਜ਼ਿਆਦਾ ਲੋਕ ਜਖ਼ਮੀ ਹੋ ਗਏ। ਜਵਾਲਾਮੁਖ਼ੀ ਨਾਲ ਰਾਖ-ਲਾਵਾ ਨਿਕਲ ਰਿਹਾ ਹੈ। ਅਫਸਰਾਂ ਦਾ ਕਹਿਣਾ ਹੈ ਕਿ 1974 ਤੋਂ ਬਾਅਦ ਹੁਣ ਫਿਊਗੋ ਵਿਚ ਇੰਨਾ ਜ਼ੋਰਦਾਰ ਧਮਾਕਾ ਹੋਇਆ ਹੈ। ਬਚਾਅ ਅਤੇ ਰਾਹਤ ਦਾ ਕੰਮ ਜਾਰੀ ਹੈ। ਰਾਜਧਾਨੀ ਗਵਾਟੇਮਾਲਾ ਸਿਟੀ ਦੇ ਲਾ ਆਰੋਰਾ ਇੰਟਰਨੈਸ਼ਨਲ ਏਅਰਪੋਰਟ ਬੰਦ ਕਰ ਦਿਤਾ ਗਿਆ ਹੈ। ਰਾਸ਼ਟਰਪਤੀ ਜਿਮੀ ਮੋਰਾਲੇਸ ਨੇ 3 ਸ਼ਹਿਰਾਂ ਵਿਚ ਰੈਡ ਅਲਰਟ ਅਤੇ ਪੂਰੇ ਦੇਸ਼ ਵਿਚ ਆਰੇਂਜ ਅਲਰਟ ਜਾਰੀ ਕੀਤਾ ਹੈ।  

ਫਿਊਗੋ ਦਾ ਮਤਲਬ ਹੈ - ਅੱਗ ਦਾ ਜਵਾਲਾਮੁਖੀ ਧਮਾਕਾ ਇੰਨਾ ਤੇਜ਼ ਸੀ ਕਿ ਇਸਦਾ ਲਾਵਾ ਅਤੇ ਰਾਖ 8 ਕਿ. ਮੀ ਦੂਰ ਤਕ ਦੇ ਹਿੱਸੇ ਵਿਚ ਫੈਲ ਗਏ। ਫਿਊਗੋ ਵਿਚ ਇਸ ਸਾਲ ਦੂਜੀ ਵਾਰ ਧਮਾਕਾ ਹੋਇਆ ਹੈ। ਗਵਾਟੇਮਾਲਾ ਦੇ ਕੋਨਰਾਡ ਨੈਸ਼ਨਲ ਡਿਜਾਸਟਰ ਮੈਨੇਜਮੇਂਟ ਏਜੰਸੀ ਦੇ ਜਨਰਲ ਸਕੱਤਰ ਸਰਜੀਉ ਕਬਾਨਾਸ ਦੇ ਮੁਤਾਬਕ, ਜਵਾਲਾਮੁਖੀ ਵਿਚ ਧਮਾਕੇ ਤੋਂ ਬਾਅਦ ਲਾਵਾ ਦੀ ਇਕ ਨਦੀ ਵਗ ਰਹੀ ਹੈ। ਇਸ ਨਾਲ ਅਲ ਰੋਡੀਉ ਨਾਮ ਦੇ ਪਿੰਡ ਉਤੇ ਅਸਰ ਪਿਆ ਹੈ। ਲੋਕ ਜਲ ਰਹੇ ਹਨ ਅਤੇ ਉਨ੍ਹਾਂ ਦੀ ਮੌਤ ਹੋ ਰਹੀ ਹੈ। ਫਿਲਹਾਲ 25 ਲੋਕਾਂ ਦੀ ਮੌਤ ਦੀ ਖ਼ਬਰ ਹੈ ਪਰ ਇਹ ਸੰਖਿਆ ਵੱਧ ਵੀ ਸਕਦੀ ਹੈ। ਇਲਾਕੇ ਤੋਂ 3 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਹੈ।