ਜਵਾਲਾਮੁਖੀ ਦਾ ਲਾਵਾ ਸਮੁੰਦਰ ਤਕ ਪਹੁੰਚਿਆ- ਜ਼ਹਿਰੀਲੀ ਗੈਸਾਂ ਤੋਂ ਜਾਨ ਨੂੰ ਖ਼ਤਰਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਬੀਤੀ 3 ਮਈ ਤੋਂ ਹਵਾਈ 'ਚ ਜਵਾਲਾਮੁਖੀ ਕਿਲਾਇਆ ਵਿਚ ਧਮਾਕੇ ਹੋ ਰਹੇ ਹਨ ਅਤੇ ਇਸ 'ਚੋਂ ਨਿਕਲਿਆ ਲਾਵਾ ਪ੍ਰਸ਼ਾਂਤ ਮਹਾਸਾਗਰ ਤਕ ਪਹੁੰਚ ਗਿਆ ਹੈ। ...

Volcano Reached Oceans

ਹਵਾਈ, 22 ਮਈ : ਬੀਤੀ 3 ਮਈ ਤੋਂ ਹਵਾਈ 'ਚ ਜਵਾਲਾਮੁਖੀ ਕਿਲਾਇਆ ਵਿਚ ਧਮਾਕੇ ਹੋ ਰਹੇ ਹਨ ਅਤੇ ਇਸ 'ਚੋਂ ਨਿਕਲਿਆ ਲਾਵਾ ਪ੍ਰਸ਼ਾਂਤ ਮਹਾਸਾਗਰ ਤਕ ਪਹੁੰਚ ਗਿਆ ਹੈ। ਪ੍ਰਸ਼ਾਸਨ ਨੇ 'ਲੇਜ਼' (ਸਮੁੰਦਰ ਤੋਂ ਲਾਵਾ ਪਹੁੰਚਣਾ) ਦੀ ਚਿਤਾਵਨੀ ਜਾਰੀ ਕਰ ਦਿਤੀ ਹੈ। ਜਵਾਲਾਮੁਖੀ ਕਾਰਨ ਇਲਾਕੇ 'ਚ ਜ਼ਹਿਰੀਲੀ ਗੈਸ ਫੈਲਦੀ ਜਾ ਰਹੀ ਹੈ। ਇਸ ਨਾਲ ਫੇਫੜਿਆਂ 'ਤੇ ਬੁਰਾ ਅਸਰ ਪੈ ਸਕਦਾ ਹੈ, ਅੱਖਾਂ ਅਤੇ ਚਮੜੀ ਵਿਚ ਜਲਨ ਹੋ ਸਕਦੀ ਹੈ। ਹੁਣ ਤਕ ਲਗਭਗ 2 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੂੰ ਅਪਣੇ ਘਰ ਛੱਡਣ ਲਈ ਮਜ਼ਬੂਰ ਹੋਣਾ ਪਿਆ ਹੈ।

ਲੇਜ਼ ਲਾਵਾ ਅਤੇ ਧੁੰਧ ਦਾ ਮੇਲ ਹੁੰਦਾ ਹੈ, ਜੋ ਸਿਹਤ ਲਈ ਬਹੁਤ ਹਾਨੀਕਾਰਕ ਮੰਨਿਆ ਜਾਂਦਾ ਹੈ। ਜਦੋਂ ਲਾਵਾ ਸਮੁੰਦਰ ਨਾਲ ਟਕਰਾਉਂਦਾ ਹੈ ਤਾਂ ਲੇਜ਼ ਪੈਦਾ ਹੁੰਦਾ ਹੈ ਜਿਸ ਕਾਰਨ ਹਵਾ 'ਚ ਹਾਈਡ੍ਰੋਕਲੋਰਿਕ ਐਸਿਡ ਅਤੇ ਵਾਲਕੇਨਿਕ ਗਲਾਸ ਪਾਰਟੀਕਲ ਮਿਲ ਜਾਂਦੇ ਹਨ। ਲੇਜ਼ ਲਗਭਗ 24 ਕਿਲੋਮੀਟਰ ਫ਼ੈਲ ਸਕਦਾ ਹੈ। ਇੰਨਾ ਹੀ ਨਹੀਂ ਇਹ ਕਦੇ ਵੀ ਅਪਣਾ ਰਸਤਾ ਬਦਲ ਸਕਦਾ ਹੈ।ਅਮਰੀਕੀ ਤਟ ਰਖਿਅਕਾਂ ਨੇ ਐਤਵਾਰ ਨੂੰ ਜਵਾਲਾਮੁਖੀ ਦੇ ਚਾਰੇ ਪਾਸੇ ਸ਼ਿਪਿੰਗ ਲਈ ਲੋੜੀਂਦੇ ਪਾਣੀ ਲਈ ਲਾਵਾ ਪ੍ਰਵੇਸ਼ ਸੁਰੱਖਿਆ ਖੇਤਰ ਤਿਆਰ ਕਰਨ 'ਤੇ ਜ਼ੋਰ ਦਿਤਾ।

ਤੱਟ ਰਖਿਅਕਾਂ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸੁਰੱਖਿਆ ਖੇਤਰ ਲਾਵਾ ਦੇ ਪ੍ਰਵੇਸ਼ ਬਿੰਦੂ ਦੇ ਚਾਰੇ ਪਾਸੀਂ ਲਗਭਗ 300 ਮੀਟਰ ਦੇ ਦਾਇਰੇ ਵਿਚ ਫੈਲਿਆ ਹੋਇਆ ਹੈ।ਹਵਾਈ ਦੇ ਵਾਲਕੇਨੋ ਆਬਜ਼ਰਵੇਟਰੀ (ਐਚ.ਵੀ.ਓ.) ਨੇ ਕਿਹਾ, ''ਇਸ ਗਰਮ, ਖੋਰਨ ਅਤੇ ਗੈਸ ਮਿਸ਼ਰਣ ਦੇ ਸਾਲ 2000 ਵਿਚ ਤੱਟੀ ਪ੍ਰਵੇਸ਼ ਬਿੰਦੂ ਤਕ ਪਹੁੰਚਣ ਦੇ ਤੁਰਤ ਬਾਅਦ ਦੋ ਲੋਕਾਂ ਦੀ ਮੌਤ ਹੋ ਗਈ ਸੀ। ਹਾਲ ਵਿਚ ਹੀ ਹੋਰ ਸਰਗਰਮ ਲਾਵਾ ਸਮੁੰਦਰੀ ਪਾਣੀ ਵਿਚ ਬਹਿ ਚੁੱਕਾ ਹੈ।'' ਇਕ ਨਿਊਜ਼ ਏਜੰਸੀ ਮੁਤਾਬਕ ਲੈਫ਼ਟੀਨੈਂਟ ਕਮਾਂਡਰ ਜੌਨ ਬੈਨਲ ਨੇ ਕਿਹਾ ਕਿ ਲਾਵਾ ਦੇ ਬਹੁਤ ਕਰੀਬ ਜਾਣ ਦੇ ਨਤੀਜੇ ਗੰਭੀਰ ਹੋ ਸਕਦੇ ਹਨ। ਮੌਤ ਵੀ ਹੋ ਸਕਦੀ ਹੈ। (ਏਜੰਸੀ)