ਚੀਨ ਦੇ ਸਿਚੁਆਨ 'ਚ ਜ਼ਮੀਨ ਖਿਸਕਣ ਨਾਲ 14 ਜਾਨਾਂ ਲੋਕਾਂ ਦੀ ਹੋਈ ਮੌਤ, ਪੰਜ ਲਾਪਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹਾਦਸੇ ਦੀ ਸੂਚਨਾ ਮਿਲਦੇ ਹੀ ਬਚਾਅ ਕਾਰਜ ਲਈ ਮੌਕੇ 'ਤੇ ਪਹੁੰਚੇ ਲੋਕ

photo

 

ਚੀਨ ਦੇ ਦੱਖਣ-ਪੱਛਮ 'ਚ ਸਥਿਤ ਸਿਚੁਆਨ ਸੂਬੇ 'ਚ ਜ਼ਮੀਨ ਖਿਸਕਣ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਇਸ ਹਾਦਸੇ 'ਚ 14 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਪੰਜ ਲੋਕ ਲਾਪਤਾ ਦੱਸੇ ਜਾ ਰਹੇ ਹਨ। ਘਟਨਾ ਦੇ ਬਾਰੇ 'ਚ ਉਥੋਂ ਦੀ ਸਥਾਨਕ ਸਰਕਾਰ ਨੇ ਦਸਿਆ ਹੈ ਕਿ ਲੇਸ਼ਾਨ ਸ਼ਹਿਰ ਦੇ ਨੇੜੇ ਜਿਨਕੋਹੇ ਦੇ ਜੰਗਲਾਤ ਸਟੇਸ਼ਨ 'ਤੇ ਪਹਾੜ ਦਾ ਇਕ ਹਿੱਸਾ ਡਿੱਗ ਗਿਆ।

ਇਹ ਵੀ ਪੜ੍ਹੋ: ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਹਾਦਸੇ 'ਚ ਚਾਚੇ-ਭਤੀਜੇ ਸਮੇਤ 3 ਦੀ ਮੌਤ

ਬਿਆਨ ਮੁਤਾਬਕ  ਦੁਪਹਿਰ 3 ਵਜੇ ਤੱਕ 14 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਜਦਕਿ ਪੰਜ ਲੋਕ ਲਾਪਤਾ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ 180 ਲੋਕਾਂ ਨੂੰ ਬਚਾਅ ਕਾਰਜ ਲਈ ਮੌਕੇ 'ਤੇ ਭੇਜਿਆ ਗਿਆ ਹੈ। ਇਸ ਦੇ ਨਾਲ ਹੀ ਇਕ ਦਰਜਨ ਤੋਂ ਵੱਧ ਬਚਾਅ ਉਪਕਰਣ ਵੀ ਮੌਕੇ 'ਤੇ ਭੇਜੇ ਗਏ ਹਨ।

ਇਹ ਵੀ ਪੜ੍ਹੋ: ਫਿਰੋਜ਼ਪੁਰ: 5 ਫੁੱਟ ਜ਼ਮੀਨ ਨੂੰ ਲੈ ਕੇ ਗੁਆਂਢੀਆਂ ਨੇ ਸਾਬਕਾ ਸਰਪੰਚ ਦਾ ਕਤਲ