ਅਮੀਰਾਤ ਏਅਰਲਾਈਨਜ਼ 'ਚ ਹੁਣ ਨਹੀਂ ਮਿਲੇਗਾ 'ਹਿੰਦੂ ਖਾਣਾ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਮੰਨੀ ਪ੍ਰਮੰਨੀ ਏਅਰਲਾਈਨ ਅਮੀਰਾਤ ਨੇ ਫਲਾਈਟ ਵਿਚ ਖਾਣੇ ਦੀ ਸੂਚੀ ਵਿਚੋਂ 'ਹਿੰਦੂ ਖਾਣੇ' ਨੂੰ ਹਟਾ ਦਿਤਾ ਹੈ। ਦੁਬਈ ਅਧਾਰਤ ਏਅਰਲਾਈਨ ਨੇ ਕਿਹਾ ਕਿ ਇਹ ਫ਼ੈਸਲਾ...

Emirates flights

ਨਵੀਂ ਦਿੱਲੀ : ਮੰਨੀ ਪ੍ਰਮੰਨੀ ਏਅਰਲਾਈਨ ਅਮੀਰਾਤ ਨੇ ਫਲਾਈਟ ਵਿਚ ਖਾਣੇ ਦੀ ਸੂਚੀ ਵਿਚੋਂ 'ਹਿੰਦੂ ਖਾਣੇ' ਨੂੰ ਹਟਾ ਦਿਤਾ ਹੈ। ਦੁਬਈ ਅਧਾਰਤ ਏਅਰਲਾਈਨ ਨੇ ਕਿਹਾ ਕਿ ਇਹ ਫ਼ੈਸਲਾ ਆਨਲਾਈਨ ਨੇ ਕਿਹਾ ਕਿ ਇਹ ਫ਼ੈਸਲਾ ਆਨਲਾਈਨ ਉਪਲਬਧ ਪ੍ਰੋਡਕਟ ਅਤੇ ਸੇਵਾਵਾਂ ਧਿਆਨ ਵਿਚ ਰੱਖ ਕੇ ਲਿਆ ਗਿਆ ਹੈ। ਏਅਰਲਾਈਨ ਨੇ ਕਿਹਾ ਕਿ ਸਾਡੇ ਦੁਆਰਾ ਲਗਾਤਾਰ ਕੀਤੇ ਜਾਣ ਵਾਲੇ ਰਿਵਿਊ ਦੇ ਆਧਾਰ 'ਤੇ ਜੋ ਪ੍ਰੋਡਕਟ ਅਤੇ ਸੇਵਾਵਾਂ ਗਾਹਕਾਂ ਨੂੰ ਉਪਲਬਧ ਹਨ, ਉਸ ਦੇ ਆਧਾਰ 'ਤੇ ਅਸੀਂ ਇਹ ਫ਼ੈਸਲਾ ਕੀਤਾ ਹੈ ਕਿ ਅਸੀਂ 'ਹਿੰਦੂ ਮੀਲ' ਦੇ ਬਦਲ ਨੂੰ ਬਦਲ ਖ਼ਤਮ ਕਰਾਂਗੇ।