America: ਨਿਊਯਾਰਕ ਦੇ ਗਵਰਨਰ ਕੂਮੋ ਨੇ ਕੀਤਾ 11 ਔਰਤਾਂ ਦਾ ਜਿਨਸੀ ਸ਼ੋਸ਼ਣ- ਅਟਾਰਨੀ ਜਨਰਲ ਜੇਮਜ਼ 

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ, ਨਿਊਯਾਰਕ ਦੇ ਗਵਰਨਰ ਐਂਡਰਿਊ ਨੂੰ ਅਟਾਰਨੀ ਜਨਰਲ ਦੀ ਰਿਪੋਰਟ ਤੋਂ ਬਾਅਦ ਅਸਤੀਫਾ ਦੇ ਦੇਣਾ ਚਾਹੀਦਾ ਹੈ।

Democratic Party Governor Andrew Cuomo

ਵਾਸ਼ਿੰਗਟਨ: ਅਮਰੀਕਾ ਦੇ ਨਿਊਯਾਰਕ (New York, America) ਦੇ ਗਵਰਨਰ ਐਂਡਰਿਊ ਕੂਮੋ (Governor Andrew Cuomo) ਸਵਾਲਾਂ ‘ਚ ਘਿਰੇ ਹੋਏ ਨਜ਼ਰ ਆ ਰਹੇ ਹਨ। ਜਾਂਚ ਕਰਨ ’ਤੇ ਪਤਾ ਲੱਗਾ ਹੈ ਕਿ ਉਨ੍ਹਾਂ ਨੇ 11 ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ। ਇਨ੍ਹਾਂ ਵਿਚੋਂ ਬਹੁਤ ਸਾਰੀਆਂ ਰਾਜ ਸਰਕਾਰ ਵਿਚ ਸਾਬਕਾ ਅਤੇ ਮੌਜੂਦਾ ਕਰਮਚਾਰੀ ਹਨ। ਨਿਊਯਾਰਕ ਦੇ ਅਟਾਰਨੀ ਜਨਰਲ ਲੈਟੀਟੀਆ ਜੇਮਜ਼ (Attorney General Letitia James) ਨੇ ਮੰਗਲਵਾਰ ਨੂੰ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਵਿਰੁੱਧ ਆਪਣੇ ਤੱਥ ਪੇਸ਼ ਕੀਤੇ।

ਹੋਰ ਪੜ੍ਹੋ: ਹੁਣ ਦੇਸ਼ ਦੀਆਂ ਨਜ਼ਰਾਂ ਕੁੜੀਆਂ ਦੀ ਹਾਕੀ ਟੀਮ ’ਤੇ ਟਿਕੀਆਂ

ਅਮਰੀਕੀ ਰਾਸ਼ਟਰਪਤੀ ਜੋ ਬਾਈਡਨ (Joe Biden) ਨੇ ਮੰਗਲਵਾਰ ਨੂੰ ਕਿਹਾ ਕਿ ਨਿਊਯਾਰਕ ਦੇ ਗਵਰਨਰ ਐਂਡਰਿਊ ਨੂੰ ਰਾਜ ਦੇ ਅਟਾਰਨੀ ਜਨਰਲ ਦੀ ਰਿਪੋਰਟ (Attorney General's Report) ਤੋਂ ਬਾਅਦ ਅਸਤੀਫਾ ਦੇ ਦੇਣਾ ਚਾਹੀਦਾ ਹੈ, ਜਿਸ ਵਿਚ ਪਾਇਆ ਗਿਆ ਕਿ ਡੈਮੋਕ੍ਰੇਟਿਕ (Democratic Party) ਗਵਰਨਰ ਨੇ 11 ਔਰਤਾਂ ਦਾ ਜਿਨਸੀ ਸ਼ੋਸ਼ਣ (Sexual Harassed 11 Women) ਕੀਤਾ ਹੈ। ਅਟਾਰਨੀ ਜਨਰਲ ਅਨੁਸਾਰ, ਸੁਤੰਤਰ ਜਾਂਚਕਰਤਾਵਾਂ ਦੁਆਰਾ ਕੀਤੀ ਗਈ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗਵਰਨਰ ਐਂਡਰਿਊ ਨੇ ਰਾਜ ਅਤੇ ਸੰਘੀ ਸਰਕਾਰ ਦੇ ਨਿਯਮਾਂ ਨੂੰ ਵੀ ਤੋੜਿਆ ਹੈ। 

ਹੋਰ ਪੜ੍ਹੋ: ਟੋਕੀਓ ਉਲੰਪਿਕਸ: ਨੀਰਜ ਚੋਪੜਾ ਨੇ ਪਹਿਲੀ ਹੀ ਕੋਸ਼ਿਸ਼ ਵਿਚ ਜੈਵਲਿਨ ਥ੍ਰੋ ਦੇ ਫਾਈਨਲ 'ਚ ਬਣਾਈ ਜਗ੍ਹਾ

ਇਹ ਹੀ ਨਹੀਂ , ਇੱਕ ਸਾਬਕਾ ਮਹਿਲਾ ਕਰਮਚਾਰੀ ਨੇ ਦਫਤਰ ਨੂੰ ਲੈ ਕੇ ਸ਼ਿਕਾਇਤ ਕੀਤੀ ਸੀ। ਪਰ ਕੂਮੋ ਨੇ ਉਸੇ ਔਰਤ 'ਤੇ ਕਾਰਵਾਈ ਕੀਤੀ। ਗਵਰਨਰ ਦਫਤਰ ਵਿਚ ਮਾਹੌਲ ਨੂੰ ਲੈ ਕੇ ਵੀ ਬਹੁਤ ਸ਼ਿਕਾਇਤਾਂ ਅਈਆਂ ਸਨ। ਇਸ ਦੇ ਨਾਲ ਹੀ, ਜਾਂਚਕਰਤਾਵਾਂ ਨੇ ਕੁੱਲ 11 ਔਰਤਾਂ ਦੀਆਂ ਸ਼ਿਕਾਇਤਾਂ ਦਾ ਨੋਟਿਸ ਲਿਆ, ਜਿਨ੍ਹਾਂ ਨੇ 2013 ਅਤੇ 2020 ਦੇ ਵਿਚ ਇਸ ਦਫਤਰ ‘ਚ ਕੰਮ ਕੀਤਾ ਸੀ। ਇਸ ਤੋਂ ਇਲਾਵਾ, 179 ਲੋਕਾਂ ਤੋਂ ਪੁੱਛਗਿੱਛ ਦੇ ਨਾਲ, ਹਜ਼ਾਰਾਂ ਸਬੂਤਾਂ ਦੀ ਪੜਤਾਲ ਕੀਤੀ ਗਈ। ਇਨ੍ਹਾਂ ਸਬੂਤਾਂ ਵਿਚ ਕਈ ਮਹੱਤਵਪੂਰਨ ਦਸਤਾਵੇਜ਼ ਮਿਲੇ ਹਨ। ਇਨ੍ਹਾਂ ਨੂੰ ਕੂਮੋ ਵਿਰੁੱਧ ਸਬੂਤ ਵਜੋਂ ਪੇਸ਼ ਕੀਤਾ ਜਾਵੇਗਾ। 

ਹੋਰ ਪੜ੍ਹੋ:  '2030 ਤੱਕ ਭਾਰਤ ਦੁਨੀਆਂ ਦਾ ਸਰਬੋਤਮ ਦੇਸ਼ ਹੋਵੇਗਾ'

ਅਟਾਰਨੀ ਜਨਰਲ ਜੇਮਜ਼ ਨੇ ਇੱਕ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਰਾਜਪਾਲ ਕੂਮੋ ਨੇ ਬਹੁਤ ਸਾਰੀਆਂ ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ।  ਉਨ੍ਹਾਂ ਦੱਸਿਆ ਕਿ ਕੂਮੋ ਨੇ ਗਲਤ ਗਲਤ ਤਰੀਕੇ ਨਾਲ ਔਰਤਾਂ ਨੂੰ ਛੂਹਿਆ ਅਤੇ ਉਨ੍ਹਾਂ ਦੀਆਂ ਇੱਛਾ ਦੇ ਵਿਰੁੱਧ ਅਸ਼ਲੀਲ ਟਿੱਪਣੀਆਂ ਵੀ ਕੀਤੀਆਂ। ਸੁੰਤਤਰ ਜਾਂਚਕਰਤਾਵਾਂ ਨੇ 165 ਪੰਨਿਆਂ ਦੀ ਰਿਪੋਰਟ ਪੇਸ਼ ਕੀਤੀ ਹੈ, ਜਿਸ ‘ਚ ਹਰ ਚੀਜ਼ ਵਿਸਥਾਰ ‘ਚ ਲਿਖੀ ਹੋਈ ਹੈ।