ਅਮਰੀਕਾ 'ਚ ਕੋਰੋਨਾ ਦਾ ਕਹਿਰ! ਹਰ 55 ਸੈਕਿੰਡ ਬਾਅਦ 1 ਮੌਤ, ਮਰੀਜ਼ਾਂ ਦੀ ਗਿਣਤੀ 4 ਕਰੋੜ ਤੋਂ ਪਾਰ

ਏਜੰਸੀ

ਖ਼ਬਰਾਂ, ਕੌਮਾਂਤਰੀ

ਇਹਨੀਂ ਦਿਨੀਂ ਅਮਰੀਕਾ ਕੋਰੋਨਾ ਵਾਇਰਸ ਦੇ ਭਿਆਨਕ ਦੌਰ ਦਾ ਸਾਹਮਣਾ ਕਰ ਰਿਹਾ ਹੈ। ਦਰਅਸਲ ਅਮਰੀਕਾ ਕੋਰੋਨਾ ਦੇ ਡੇਲਟਾ ਵੇਰੀਐਂਟ ਦੀ ਚਪੇਟ ਵਿਚ ਹੈ।

Coronavirus in the United States

ਵਾਸ਼ਿੰਗਟਨ: ਇਹਨੀਂ ਦਿਨੀਂ ਅਮਰੀਕਾ ਕੋਰੋਨਾ ਵਾਇਰਸ (Coronavirus in United States) ਦੇ ਭਿਆਨਕ ਦੌਰ ਦਾ ਸਾਹਮਣਾ ਕਰ ਰਿਹਾ ਹੈ। ਦਰਅਸਲ ਅਮਰੀਕਾ ਕੋਰੋਨਾ ਦੇ ਡੇਲਟਾ ਵੇਰੀਐਂਟ ਦੀ ਚਪੇਟ ਵਿਚ ਹੈ। ਦੇਸ਼ ਵਿਚ ਹਰ 55 ਸੈਕਿੰਡ ਵਿਚ ਇਕ ਮੌਤ ਅਤੇ ਹਰ ਇਕ ਮਿੰਟ ਵਿਚ 111 ਲੋਕ ਕੋਰੋਨਾ ਸੰਕਰਮਿਤ ਹੋ ਰਹੇ ਹਨ। ਯਾਨੀ ਅਮਰੀਕਾ ਵਿਚ ਹਰ ਇਕ ਸੈਕਿੰਡ ਵਿਚ 2 ਕੇਸ ਸਾਹਮਣੇ ਆ ਰਹੇ ਹਨ।

ਹੋਰ ਪੜ੍ਹੋ: ਖਾਣ ਵਾਲੇ ਤੇਲ ਦੀਆਂ ਕੀਮਤਾਂ 'ਤੇ ਵਿਦੇਸ਼ੀ ਦਬਾਅ, ਦਸੰਬਰ ਤੱਕ ਕੀਮਤਾਂ ਹੇਠਾਂ ਆਉਣ ਦੀ ਉਮੀਦ-ਸਕੱਤਰ

ਅਮਰੀਕਾ ਵਿਚ ਕੋਰੋਨਾ ਦੇ ਕੁੱਲ ਮਾਮਲੇ 4 ਕਰੋੜ ਤੋਂ ਪਾਰ ਪਹੁੰਚ ਗਏ ਹਨ। ਇਸ ਤੋਂ ਇਲਾਵਾ ਕੋਰੋਨਾ ਕਾਰਨ ਦੇਸ਼ ਵਿਚ 6.62 ਲੱਖ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਦੱਸ ਦਈਏ ਕਿ ਸਿਰਫ ਅਗਸਤ ਵਿਚ ਹੀ ਅਮਰੀਕਾ ਵਿਚ ਕੋਰੋਨਾ ਦੇ 42 ਲੱਖ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ ਅਤੇ ਮ੍ਰਿਤਕਾਂ ਦੀ ਗਿਣਤੀ ਜੁਲਾਈ ਦੀ ਤੁਲਨਾ ਵਿਚ ਤਿੰਨ ਗੁਣਾ ਤੋਂ ਵੀ ਜ਼ਿਆਦਾ ਵਧ ਕੇ 26,805 ਹੋ ਗਈ ਹੈ।

ਹੋਰ ਪੜ੍ਹੋ: ਪੀਐਮ ਮੋਦੀ ਦੇ ਜਨਮ ਦਿਨ ਮੌਕੇ ਬੇਰੁਜ਼ਗਾਰ ਨੌਜਵਾਨ ਮਨਾਉਣਗੇ 'ਜੁਮਲਾ ਦਿਵਸ', ਕੀਤੇ ਜਾਣਗੇ ਪ੍ਰਦਰਸ਼ਨ

ਅਮਰੀਕਾ ਵਿਚ ਮਾਰਚ ਤੋਂ ਹੁਣ ਤੱਕ ਕੋਰੋਨਾ ਵੈਕਸੀਨ ਦੀਆਂ 15 ਮਿਲੀਅਨ ਤੋਂ ਵੱਧ ਖੁਰਾਕਾਂ ਬਰਬਾਦ ਹੋਈਆਂ ਹਨ। ਇਹਨਾਂ ਖੁਰਾਕਾਂ ਨਾਲ ਵਿਸ਼ਵ ਦੇ 20 ਤੋਂ ਜ਼ਿਆਦਾ ਛੋਟੇ ਦੇਸ਼ਾਂ ਦੀ ਸਮੁੱਚੀ ਆਬਾਦੀ ਨੂੰ ਵੈਕਸੀਨ ਲਗਾਈ ਜਾ ਸਕਦੀ ਸੀ। ਇਹ ਜਾਣਕਾਰੀ ਯੂਐਸ ਫਾਰਮੇਸੀ ਕੰਪਨੀਆਂ ਅਤੇ ਰਾਜ ਸਰਕਾਰਾਂ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਵਿਚ ਸਾਹਮਣੇ ਆਈ ਹੈ।