ਕੀਨੀਆ ‘ਚ ਵਾਪਰਿਆ ਸੜਕ ਹਾਦਸਾ, 13 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੀਨੀਆ ਦੇ ਕਿਸੁਮੁ ਵਿਚ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ...

Bus Accident

ਕਿਸੁਮੁ: ਕੀਨੀਆ ਦੇ ਕਿਸੁਮੁ ਵਿਚ ਬੱਸ ਅਤੇ ਟਰੱਕ ਦੀ ਟੱਕਰ ਹੋ ਗਈ। ਇਸ ਟੱਕਰ ਵਿਚ ਇਕ ਬੱਚੇ ਸਮੇਤ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਕਿਸੁਮੁ ਦੇ ਪੁਲਸ ਕਮਾਂਡਰ ਬੇਂਸਨ ਮਾਵਿਊ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਬੱਸ ਪੱਛਮੀ ਕੀਨੀਆ ਦੇ ਸਿਆਇਆ ਕਾਊਂਟੀ ਤੋਂ ਰਵਾਨਾ ਹੋਈ ਸੀ ਅਤੇ ਕਿਸੁਮੁ ਦੇ ਰਸਤੇ ਨੈਰੋਬੀ ਜਾਣ ਵਾਲੀ ਸੀ।

ਇਸੇ ਦੌਰਾਨ ਦੇਰ ਰਾਤ ਭਾਰਤੀ ਸਮੇਂ ਮੁਤਾਬਕ ਕਰੀਬ 1:30 ਵਜੇ ਕਿਸੁਮੁ-ਕੇਰਿਚੋ ਹਾਈਵੇਅ 'ਤੇ ਬੱਸ ਡਰਾਈਵਰ ਨੇ ਇਕ ਗੱਡੀ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਵਿਚ ਬੱਸ ਤੋਂ ਕੰਟਰੋਲ ਗਵਾ ਦਿੱਤਾ, ਜਿਸ ਕਾਰਨ ਉਸ ਦੀ ਸਾਹਮਣੇ ਦੀ ਆ ਰਹੇ ਗੰਨਿਆਂ ਨਾਲ ਲੱਦੇ ਟਰੱਕ ਨਾਲ ਟੱਕਰ ਹੋ ਗਈ। ਪੁਲਸ ਕਮਾਂਡਰ ਨੇ ਦੱਸਿਆ ਕਿ ਹਾਦਸੇ ਵਿਚ ਇਕ ਬੱਚੇ ਸਮੇਤ 13 ਲੋਕਾਂ ਦੀ ਮੌਤ ਹੋ ਗਈ। ਦੋਵੇਂ ਗੱਡੀਆਂ ਦੇ ਡਰਾਈਵਰ ਵੀ ਇਸ ਹਾਦਸੇ ਵਿਚ ਮਾਰੇ ਗਏ। ਹਾਦਸੇ ਦੇ ਸਮੇਂ ਬੱਸ ਵਿਚ 51 ਯਾਤਰੀ ਸਵਾਰ ਸਨ।

ਕੀਨੀਆ ਰੈੱਡ ਕ੍ਰਾਸ ਸੋਸਾਇਟੀ ਨੇ ਦੱਸਿਆ ਕਿ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਗੌਰਤਲਬ ਹੈ ਕਿ ਕੀਨੀਆ ਵਿਚ ਹਰੇਕ ਸਾਲ ਸੜਕ ਹਾਦਸਿਆਂ ਵਿਚ ਲੱਗਭਗ 3 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ। ਸਰਕਾਰ ਅਤੇ ਨਿੱਜੀ ਖੇਤਰ ਵੱਲੋਂ ਹਾਈਵੇਅ ਸੁਰੱਖਿਆ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਸੜਕੇ ਹਾਦਸਿਆਂ ਦੀ ਗਿਣਤੀ ਵਧੀ ਹੈ।