ਕਰਤਾਪੁਰ ਲਾਂਘੇ ਨੂੰ ਖੋਲ੍ਹਣਾ ‘ਗੁਗਲੀ’ ਸੁੱਟਣਾ ਨਹੀਂ ਹੈ : ਇਮਰਾਨ ਖਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਰਤਾਰਪੁਰ ਲਾਂਘੇ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹੋਏ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਕਰਤਾਪੁਰ ਲਾਂਘੇ ਨੂੰ ਖੋਲ੍ਹਣਾ ...

Prime Minister Imran Khan

ਇਸਲਾਮਾਬਾਦ (ਭਾਸ਼ਾ) :- ਕਰਤਾਰਪੁਰ ਲਾਂਘੇ ਨੂੰ ਲੈ ਕੇ ਪੈਦਾ ਹੋਏ ਵਿਵਾਦ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦੇ ਹੋਏ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਕਰਤਾਪੁਰ ਲਾਂਘੇ ਨੂੰ ਖੋਲ੍ਹਣਾ ‘ਗੁਗਲੀ’ ਸੁੱਟਣਾ ਨਹੀਂ, ਸਗੋਂ ਇਹ ਇਕ ਸਪੱਸ਼ਟ ਫੈਸਲਾ ਸੀ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਖਾਨ ਨੇ ਇਤਿਹਾਸਿਕ ਕਰਤਾਪੁਰ ਲਾਂਘੇ ਦੇ ਨੀਂਹ ਪੱਥਰ ਸਮਾਰੋਹ ਵਿਚ ਭਾਰਤ ਸਰਕਾਰ ਦੀ ਹਾਜ਼ਰੀ ਨੂੰ ਯਕੀਨੀ ਕਰਨ ਲਈ ਇਕ ਗੁਗਲੀ ਸੁੱਟੀ ਸੀ ਜਿਸ ਵਿਚ ਭਾਰਤ ਫਸ ਗਿਆ।

ਇਸ ਤੋਂ ਬਾਅਦ ਕੁਰੈਸ਼ੀ ਦੇ ਇਸ ਬਿਆਨ ਦੀ ਭਾਰਤੀ ਵਿਦੇਸ਼ ਮੰਤਰੀ  ਸੁਸ਼ਮਾ ਸਵਰਾਜ ਨੇ ਤਿੱਖੀ ਆਲੋਚਨਾ ਕੀਤੀ ਸੀ। ਸੂਤਰਾਂ ਅਨੁਸਾਰ ਇਮਰਾਨ ਖਾਨ ਨੇ ਕਿਹਾ ਕਿ ਕਰਤਾਪੁਰ ਲਾਂਘੇ ਨੂੰ ਖੋਲ੍ਹਣਾ ‘ਗੁਗਲੀ’ ਸੁੱਟਣਾ ਜਾਂ ਦੋਹਰਾ ਖੇਡ ਨਹੀਂ, ਸਗੋਂ ਇਹ ਇਕ ਸਾਫ ਅਤੇ ਸਪੱਸ਼ਟ ਫ਼ੈਸਲਾ ਹੈ। ਇਮਰਾਨ ਖਾਨ ਨੇ ਕਿਹਾ ਕਿ ਪਾਕਿਸਤਾਨ, ਭਾਰਤ ਦੇ ਨਾਲ ਸ਼ਾਂਤੀਪੂਰਨ ਸਬੰਧ ਬਣਾਉਣ ਲਈ ਬੇਹਦ ਗੰਭੀਰ ਹੈ।

ਪ੍ਰਧਾਨ ਮੰਤਰੀ ਇਮਰਾਨ ਨੇ ਕਰਤਾਰਪੁਰ ਲਾਂਘੇ ਨੂੰ ਵਿਕਸਿਤ ਕਰਨ ਲਈ 28 ਨਵੰਬਰ ਨੂੰ ਇਕ ਇਤਿਹਾਸਕ ਸਮਾਰੋਹ ਆਯੋਜਿਤ ਕੀਤਾ ਸੀ, ਜਿਸ ਮੌਕੇ 'ਤੇ ਭਾਰਤੀ ਮੰਤਰੀ  ਹਰਸਿਮਰਤ ਕੌਰ ਬਾਦਲ, ਹਰਦੀਪ ਪੁਰੀ ਅਤੇ ਕਾਂਗਰਸ ਪਾਰਟੀ ਦੇ ਨੇਤਾ ਨਵਜੋਤ ਸਿੰਘ ਸਿੱਧੂ ਮੌਜੂਦ ਸਨ। ਇਹ ਲਾਂਘਾ ਕਰਤਾਰਪੁਰ ਗੁਰੂਦੁਆਰੇ ਨੂੰ ਭਾਰਤ ਦੇ ਗੁਰਦਾਸਪੁਰ ਵਿਚ ਡੇਰਾ ਬਾਬਾ ਨਾਨਕ ਨਾਲ ਜੋੜੇਗਾ।

ਬਾਅਦ ਵਿਚ ਦੋਵੇਂ ਵਿਦੇਸ਼ ਮੰਤਰੀਆਂ ਨੇ ਇਸ ਮੌਕੇ ਨੂੰ ਰਾਜਨੀਤਿਕ ਮੁਨਾਫ਼ੇ ਲਈ ਇਸਤੇਮਾਲ ਕਰਨ ਦਾ ਇਕ - ਦੂਜੇ 'ਤੇ ਇਲਜ਼ਾਮ ਲਗਾਏ। ਇਮਰਾਨ ਖਾਨ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਦੇ ਨਾਲ ਕਸ਼ਮੀਰ ਵਿਵਾਦ ਸੁਲਝਾਉਣ ਲਈ ਵਚਨਬੱਧ ਹੈ।