ਅਮਰੀਕਾ ਅਤੇ ਈਰਾਨ ਵਿਚਾਲੇ ਜੰਗ ਸ਼ੁਰੂ ! ਅਮਰੀਕੀ ਦੂਤਾਵਾਸ ਅਤੇ ਫ਼ੌਜੀ ਟਿਕਾਣਿਆ 'ਤੇ ਹੋਇਆ ਹਮਲਾ
ਪੱਛਮੀ ਏਸ਼ੀਆ ਵਿਚ ਲਗਾਤਾਰ ਵੱਧ ਰਿਹਾ ਹੈ ਤਣਾਅ
ਨਵੀਂ ਦਿੱਲੀ : ਅਮਰੀਕੀ ਦੇ ਹਵਾਈ ਹਮਲੇ ਵਿਚ ਇਰਾਨੀ ਕਮਾਂਡਰ ਦੀ ਹੋਈ ਮੌਤ ਤੋਂ ਬਾਅਦ ਪੱਛਮੀ ਏਸ਼ੀਆ ਵਿਚ ਤਣਾਅ ਵੱਧਦਾ ਹੀ ਜਾ ਰਿਹਾ ਹੈ। ਅਮਰੀਕਾ ਅਤੇ ਇਰਾਨ ਵਿਚਾਲੇ ਯੁੱਧ ਦੀ ਸਥਿਤੀ ਪੈਦਾ ਹੋ ਗਈ ਹੈ। ਈਰਾਨ ਨੇ ਤਾਂ ਬਕਾਇਦਾ ਆਪਣੇ ਕਿਓਮ ਸੂਬੇ ਦੀ ਪੁਰਾਣੀ ਮਸਜਿਦ ਵਿਚ ਲਾਲ ਝੰਡਾ ਲਹਿਰਾ ਕੇ ਜੰਗ ਦਾ ਇਸ਼ਾਰਾ ਤੱਕ ਦੇ ਦਿੱਤਾ ਹੈ ਕਿਉਂਕਿ ਲਾਲ ਝੰਡਾ ਲਹਿਰਾਉਣ ਦਾ ਭਾਵ ਯੁੱਧ ਦੀ ਸ਼ੁਰੂਆਤ ਜਾਂ ਯੁੱਧ ਲਈ ਤਿਆਰ ਰਹਿਣ ਦੀ ਚੇਤਾਵਨੀ ਹੈ।
ਝੰਡਾ ਲਹਿਰਾਉਣ ਦੇ ਕੁੱਝ ਘੰਟਿਆ ਬਾਅਦ ਹੀ ਇਰਾਕ ਦੇ ਬਗਦਾਦ ਵਿਚ ਸਥਿਤ ਅਮਰੀਕੀ ਦੂਤਾਵਾਸ ਅਤੇ ਫ਼ੌਜੀ ਟਿਕਾਣਿਆ ਨੂੰ ਨਿਸ਼ਾਨਾ ਬਣਾ ਕੇ ਰਾਕੇਟ ਅਤੇ ਮੋਰਟਾਰ ਨਾਲ ਹਮਲਾ ਕੀਤਾ ਗਿਆ ਹੈ। ਇਸ ਹਮਲਿਆ ਦੇ ਤੁਰੰਤ ਬਾਅਦ ਅਮਰੀਕਾ ਨੇ ਹਮਲੇ ਦੇ ਦੋਸ਼ੀਆ ਵਿਰੁੱਧ ਕਾਰਵਾਈ ਕਰਨ ਦੀ ਗੱਲ ਕਹੀ ਹੈ।
ਮੀਡੀਆ ਰਿਪੋਰਟਾ ਅਨੁਸਾਰ ਪਹਿਲਾ ਹਮਲਾ ਅਮਰੀਕੀ ਦੂਤਾਵਾਸ 'ਤੇ ਮੋਰਟਾਰ ਨਾਲ ਕੀਤਾ ਗਿਆ ਜਿਸ ਵਿਚ ਪੰਜ ਆਮ ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ ਅਤੇ ਦੂਜਾ ਹਮਲਾ ਅਲਬਲਾਦ ਸਥਿਤ ਅਮਰੀਕੀ ਫ਼ੌਜ ਦੇ ਏਅਰਬੇਸ 'ਤੇ ਚਾਰ ਰਾਕੇਟ ਮਾਰ ਕੇ ਕੀਤਾ ਗਿਆ। ਇਹ ਰਾਕੇਟ ਦੱਖਣੀ ਦਰਵਾਜੇ ਦਾ ਬਾਹਰ ਗਿਰ ਗਏ। ਉੱਥੇ ਹੀ ਤੀਜਾ ਹਮਲਾ ਇਰਾਕ ਦੇ ਮੌਸੂਲ ਸ਼ਹਿਰ ਵਿਚ ਕਿੰਡੀ ਏਅਰਬੇਸ 'ਤੇ ਮੋਰਟਾਰ ਰਾਹੀਂ ਕੀਤਾ ਗਿਆ ਹੈ ਅਤੇ ਚੋਥਾ ਹਮਲਾ ਸਦਾਮ ਹੁਸੈਨ ਦੇ ਮਹਿਲਾ ਵਿਚ ਬਣੇ ਅਮਰੀਕੀ ਫ਼ੌਜ ਦੇ ਟਿਕਾਣਿਆ 'ਤੇ ਮੋਰਟਾਰ ਰਾਹੀ ਕੀਤਾ ਗਿਆ। ਇਨ੍ਹਾਂ ਹਮਲਿਆ ਦੇ ਬਾਅਦ ਅਮਰੀਕੀ ਲੜਾਕੂ ਜਹਾਜ਼ ਅਤੇ ਹੈਲੀਕਾਪਟਰਾਂ ਨੇ ਬਗਦਾਦ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ।
ਈਰਾਨ ਦੇ ਰਿਵਓਲੂਸ਼ਨਿਰੀ ਗਾਰਡ ਦੇ ਕਮਾਂਡਰ ਨੇ ਕਿਹਾ ਕਿ ਅਸੀ ਤੇਲ ਅਬੀਬ ਸਮੇਤ ਪੱਛਮੀ ਏਸ਼ੀਆ ਵਿਚ 35 ਅਮਰੀਕੀ ਟਿਕਾਣਿਆ ਦਾ ਪਛਾਣ ਕੀਤੀ ਹੈ। ਉਨ੍ਹਾਂ ਨੇ ਹੋਰਮੁਜ ਦੀ ਖਾੜੀ ਨੂੰ ਪੱਛਮੀ ਦੇਸ਼ਾ ਦੇ ਲਈ ਅਹਿਮ ਬਿੰਦੂ ਦੱਸਦੇ ਹੋਏ ਇਸ ਖੇਤਰ ਵਿਚ ਹਮਲਿਆ ਦੇ ਲਈ ਤਿਆਰ ਰਹਿਣ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਇਹ ਵੀ ਕਿ ਕਿਹਾ ਕਿ ਜਿੱਥੇ ਵੀ ਅਮਰੀਕੀ ਦਿਖਾਈ ਦੇਣਗੇ ਉਨ੍ਹਾਂ ਨੂੰ ਸਬਕ ਸਿਖਾਇਆ ਜਾਵੇਗਾ।
ਈਰਾਨ ਦੇ ਜਵਾਬੀ ਹਮਲਿਆ ਤੋਂ ਬਾਅਦ ਅਮਰੀਕਾ ਵੀ ਪੂਰੀ ਤਰ੍ਹਾਂ ਸਾਵਧਾਨ ਹੋ ਗਿਆ ਹੈ। ਟਰੰਪ ਪ੍ਰਸ਼ਾਸਨ ਨੇ ਪੱਛਮੀ ਏਸ਼ੀਆ ਵਿਚ ਚੌਕਸੀ ਵਧਾਉਣ ਦੇ ਨਾਲ ਹੀ ਅਮਰੀਕੀ ਸੰਸਦ ਨੂੰ ਦੱਸਿਆ ਹੈ ਕਿ ਇਰਾਨ ਇਕ ਹਫ਼ਤੇ ਅੰਦਰ ਬਦਲੇ ਦੀ ਕਾਰਵਾਈ ਕਰ ਸਕਦਾ ਹੈ।