ਯੂਕਰੇਨ ਨੂੰ ‘ਨੋ-ਫਲਾਈ ਜ਼ੋਨ’ ਨਾ ਬਣਾਉਣ ਲਈ ਵੋਲੋਦੀਮੀਰ ਜ਼ੇਲੇਂਸਕੀ ਨੇ ਕੀਤੀ ਨਾਟੋ ਦੀ ਅਲੋਚਨਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕਾ ਅਤੇ ਨਾਟੋ ਦੇ ਭਰੋਸੇ 'ਤੇ ਰੂਸ ਨਾਲ ਜੰਗ ਲੜ ਰਹੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਹੁਣ ਵੱਡਾ ਝਟਕਾ ਲੱਗਿਆ ਹੈ।

President Zelenskyy slams Nato for ruling out no-fly zone over Ukraine

 

ਕੀਵ: ਅਮਰੀਕਾ ਅਤੇ ਨਾਟੋ ਦੇ ਭਰੋਸੇ 'ਤੇ ਰੂਸ ਨਾਲ ਜੰਗ ਲੜ ਰਹੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਹੁਣ ਵੱਡਾ ਝਟਕਾ ਲੱਗਿਆ ਹੈ। ਦਰਅਸਲ ਨਾਟੋ ਨੇ ਐਲਾਨ ਕੀਤਾ ਹੈ ਕਿ ਉਹ ਯੂਕਰੇਨ ਵਿਚ 'ਨੋ ਫਲਾਈ ਜ਼ੋਨ' ਲਾਗੂ ਨਹੀਂ ਬਣਾਏਗਾ। ਨਾਟੋ ਦੇ ਇਸ ਫੈਸਲੇ 'ਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਗੁੱਸੇ 'ਚ ਹਨ। ਯੂਕਰੇਨ ਦੇ ਰਾਸ਼ਟਰਪਤੀ ਨੇ ਨਾਟੋ ਦੇ ਫੈਸਲੇ ਦੀ ਅਲੋਚਨਾ ਕਰਦੇ ਹੋਏ ਕਿਹਾ ਹੈ ਕਿ ਇਸ ਨਾਲ ਹੁਣ ਰੂਸ ਨੂੰ ਯੂਕਰੇਨ ਦੇ ਸ਼ਹਿਰਾਂ ਅਤੇ ਪਿੰਡਾਂ ਨੂੰ ਬੰਬ ਨਾਲ ਉਡਾਉਣ ਦੀ ਹਰੀ ਝੰਡੀ ਮਿਲ ਗਈ ਹੈ। ਉਹਨਾਂ  ਇਹ ਵੀ ਕਿਹਾ ਕਿ ਮੈਂ ਕੀਵ ਵਿਚ ਹੀ ਹਾਂ ਅਤੇ ਯੂਕਰੇਨ ਨਹੀਂ ਛੱਡ ਰਿਹਾ ਹਾਂ।

Volodymyr Zelenskyy

ਜ਼ੇਲੇਂਸਕੀ ਨੇ ਕਿਹਾ ਕਿ ਪੱਛਮੀ ਫੌਜੀ ਸੰਗਠਨ ਨਾਟੋ ਜਾਣਦਾ ਹੈ ਕਿ ਰੂਸ ਹੋਰ ਹਮਲੇ ਕਰਨ ਵਾਲਾ ਹੈ। ਉਹਨਾਂ ਕਿਹਾ "ਜਦਕਿ ਇਹ ਜਾਣਦੇ ਹੋਏ ਕਿ ਇੱਥੇ ਨਵੇਂ ਹਮਲੇ ਅਤੇ ਮੌਤਾਂ ਹੋਣ ਜਾ ਰਹੀਆਂ ਹਨ, ਨਾਟੋ ਨੇ ਜਾਣਬੁੱਝ ਕੇ ਯੂਕਰੇਨ ਦੇ ਹਵਾਈ ਖੇਤਰ ਨੂੰ ਬੰਦ ਨਾ ਕਰਨ ਦਾ ਫੈਸਲਾ ਕੀਤਾ"  ਅੱਜ ਨਾਟੋ ਦੀ ਲੀਡਰਸ਼ਿਪ ਨੇ ਨੋ-ਫਲਾਈ ਜ਼ੋਨ ਬਣਾਉਣ ਦੀਆਂ ਕਾਲਾਂ ਨੂੰ ਰੱਦ ਕਰਦੇ ਹੋਏ, ਯੂਕਰੇਨ ਦੇ ਸ਼ਹਿਰਾਂ ਅਤੇ ਪਿੰਡਾਂ ਵਿਚ ਹੋਰ ਹਮਲੇ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ।

Ukraine President

ਜ਼ੇਲੇਂਸਕੀ ਨੇ ਕਥਿਤ ਤੌਰ 'ਤੇ ਕੀਵ ਵਿਚ ਆਪਣੇ ਦਫ਼ਤਰ ਤੋਂ ਇਕ ਵੀਡੀਓ ਸੰਦੇਸ਼ ਵਿਚ ਨਾਟੋ ਨੂੰ ਕਿਹਾ, " ਅੱਜ ਤੋਂ ਜੋ ਲੋਕ ਮਰਨਗੇ, ਉਹ ਤੁਹਾਡੇ ਕਾਰਨ ਮਰਨਗੇ"। ਉਹਨਾਂ ਕਿਹਾ ਕਿ ਅੱਜ ਨਾਟੋ ਦਾ ਸਿਖਰ ਸੰਮੇਲਨ ਹੋਇਆ ਜੋ ਬਹੁਤ ਕਮਜ਼ੋਰ ਹੈ। ਇਕ ਉਲਝਣ ਸਿਖਰ ਸੰਮੇਲਨ। ਇਕ ਸੰਮੇਲਨ ਜਿਸ ਵਿਚ ਹਰ ਕੋਈ ਸਹਿਮਤ ਨਹੀਂ ਸੀ ਕਿ ਆਜ਼ਾਦੀ ਯੂਰਪ ਲਈ ਨੰਬਰ 1 ਟੀਚਾ ਸੀ। ਸਾਰੀਆਂ ਖੁਫੀਆ ਏਜੰਸੀਆਂ ਦੁਸ਼ਮਣ ਦੀ ਯੋਜਨਾ ਤੋਂ ਪੂਰੀ ਤਰ੍ਹਾਂ ਜਾਣੂ ਹਨ। ਉਹ ਪੁਸ਼ਟੀ ਕਰਦੇ ਹਨ ਕਿ ਰੂਸ ਆਪਣਾ ਹਮਲਾ ਜਾਰੀ ਰੱਖਣ ਦਾ ਇਰਾਦਾ ਰੱਖਦਾ ਹੈ।

Ukraine

ਜ਼ੇਲੇਂਸਕੀ ਨੇ ਕਿਹਾ, "ਨਾਟੋ ਨੇ ਜਾਣਬੁੱਝ ਕੇ ਯੂਕਰੇਨ ਦੇ ਹਵਾਈ ਖੇਤਰ ਨੂੰ ਬੰਦ ਨਹੀਂ ਕੀਤਾ। ਜੇ ਯੂਕਰੇਨ ਨਹੀਂ ਬਚਦਾ ਤਾਂ ਪੂਰਾ ਯੂਰਪ ਨਹੀਂ ਬਚੇਗਾ”। ਜ਼ੇਲੇਂਸਕੀ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦੋਂ ਰੂਸੀ ਬਲਾਂ ਨੇ ਯੂਕਰੇਨ ਦੀ ਰਾਜਧਾਨੀ ਕੀਵ ਅਤੇ ਕਈ ਹੋਰ ਸ਼ਹਿਰਾਂ ਨੂੰ ਘੇਰਾ ਪਾ ਲਿਆ ਹੈ।