ਹਿਊਸਟਨ ਯੂਨੀਵਰਸਿਟੀ ਨੇ ਇਮਾਰਤ ਦਾ ਨਾਂ ਬਦਲ ਕੇ ਭਾਰਤੀ-ਅਮਰੀਕੀ ਜੋੜੇ ਦੇ ਨਾਂ 'ਤੇ ਰਖਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯੂਨੀਵਰਸਿਟੀ ਦੇ ਵਿਕਾਸ 'ਚ ਬਹੁਮੱਲ ਯੋਗਦਾਨ ਲਈ ਦਿਤਾ ਸਨਮਾਨ

University of Houston renames building after Indian-American couple

ਹਿਊਸਟਨ (ਅਮਰੀਕਾ) : ਹਿਊਸਟਨ ਯੂਨੀਵਰਸਿਟੀ ਦੀ ਇਕ ਇਮਾਰਤ ਦਾ ਨਾਮ ਬਦਲ ਕੇ ਭਾਰਤੀ-ਅਮਰੀਕੀ ਜੋੜੇ ਡਾਕਟਰ ਦੁਰਗਾ ਅਤੇ ਸੁਸ਼ੀਲਾ ਅਗਰਵਾਲ ਦੇ ਨਾਮ 'ਤੇ ਰਖਿਆ ਗਿਆ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸ਼ੋਧ ਪ੍ਰਾਜੈਕਟਾਂ ਨੂੰ ਅੱਗੇ ਵਧਾਉਣ ਵਿਚ ਇਸ ਜੋੜੇ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਇਹ ਸਨਮਾਨ ਦਿਤਾ ਗਿਆ ਹੈ।

ਯੂਨੀਵਰਸਿਟੀ ਅਧਿਕਾਰੀਆਂ ਨੇ ਦਸਿਆ ਕਿ ਹਿਊਸਟਨ ਯੂਨੀਵਰਸਿਟੀ 1927 ਵਿਚ ਸਥਾਪਿਤ ਕੀਤੀ ਗਈ ਜਨਤਕ ਸ਼ੋਧ ਯੂਨੀਵਰਸਿਟੀ ਹੈ। ਯੂਨੀਵਰਸਿਟੀ ਨੇ ਅਪਣੀ 'ਇੰਜੀਨੀਅਰਿੰਗ ਰਿਸਰਚ ਬਿਲਡਿੰਗ' ਦਾ ਨਾਮ 26 ਅਪ੍ਰੈਲ ਨੂੰ ਡਾਕਟਰ ਦੁਰਗਾ ਡੀ ਅਗਰਵਾਲ ਅਤੇ ਸੁਸ਼ੀਲਾ ਅਗਰਵਾਲ ਦੇ ਨਾਮ 'ਤੇ ਰਖਿਆ।

ਇਮਾਰਤ ਦਾ ਨਾਮ ਉਨ੍ਹਾਂ ਨੂੰ ਸਮਰਪਿਤ ਕਰਨ ਨੂੰ ਲੈ ਕੇ ਆਯੋਜਿਤ ਪ੍ਰੋਗਰਾਮ ਵਿਚ ਭਾਰਤੀ ਮੂਲ ਦੀ ਅਮਰੀਕੀ ਕੁਲਪਤੀ ਅਤੇ ਯੂਨੀਵਰਸਿਟੀ ਦੀ ਪ੍ਰਮੁੱਖ ਰੇਣੂ ਖਾਤੋਰ, ਭਾਰਤ ਦੇ ਕੌਂਸਲੇਟ ਜਨਰਲ ਡਾਕਟਰ ਅਨੁਪਮ ਰੇ, ਭਾਰਤੀ ਭਾਈਚਾਰੇ ਦੇ ਮੈਂਬਰ, ਵਿਦਿਆਰਥੀ ਅਤੇ ਅਧਿਆਪਕ ਮੌਜੂਦ ਸਨ।