ਅਮਰੀਕਾ ‘ਚ ਰਾਹਤ ਦੀ ਖ਼ਬਰ, 24 ਘੰਟੇ ‘ਚ ਪਿਛਲੇ ਇੱਕ ਮਹੀਨੇ ਦੀਆਂ ਸਭ ਤੋਂ ਘੱਟ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ, ਪਰ ਪੂਰੇ ਵਿਸ਼ਵ ਵਿਚੋਂ ਕਰੋਨਾ ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਹੈ।

coronavirus

ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਦੇ ਕਾਰਨ ਹਾਹਾਕਾਰ ਮੱਚੀ ਹੋਈ ਹੈ, ਪਰ ਪੂਰੇ ਵਿਸ਼ਵ ਵਿਚੋਂ ਕਰੋਨਾ ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਅਮਰੀਕਾ ਹੈ। ਜਿੱਥੇ ਦੁਨੀਆਂ ਦੇ 3 ਤਿਹਾਈ ਕਰੋਨਾ ਦੇ ਮਰੀਜ਼ ਅਮਰੀਕਾ ਵਿਚ ਹਨ। ਇਸ ਦੇ ਨਾਲ ਹੀ ਅਮਰੀਕਾ ਵਿਚ ਹੁਣ ਤੱਕ 12 ਲੱਖ ਤੋਂ ਜ਼ਿਆਦਾ ਲੋਕ ਇਸ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ।

ਇਸੇ ਤਬਾਹੀ ਵਿਚ ਹੁਣ ਇੱਥੋਂ ਇਕ ਰਾਹਤ ਦੀ ਖਬਰ ਵੀ ਆ ਰਹੀ ਹੈ। ਕਿ ਹੁਣ ਇੱਥੇ ਪਿਛਲੇ 24 ਘੰਟੇ ਵਿਚ ਕਰੋਨਾ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਪਿਛਲੇ ਇਕ ਮਹੀਨੇ ਦੀ ਗਿਣਤੀ ਨਾਲੋਂ ਸਭ ਤੋਂ ਘੱਟ ਦਰਜ਼ ਹੋਈ ਹੈ। ਜਿੱਥੇ ਪਿਛਲੇ 24 ਘੰਟੇ ਵਿਚ 1,015 ਲੋਕਾਂ ਕਰੋਨਾ ਵਾਇਰਸ ਨਾਲ ਮੌਤੀ ਹੋਈ ਹੈ। ਇਸ ਵਿਚ ਨਿਊਯਾਰਕ, ਕੈਲੀਫੋਰਨੀਆਂ, ਨਿਊਜਰਸੀ ਵਿਚ ਸਭ ਤੋਂ ਵੱਧ ਮਾਮਲੇ ਦੇਖਣ ਨੂੰ ਮਿਲ ਰਹੇ ਹਨ।

ਉਧਰ ਜਾਣਕਾਰੀ ਅਨੁਸਾਰ ਪਤਾ ਲੱਗਾ ਹੈ ਕਿ ਐਤਵਾਰ ਸਵੇਰ ਤੱਕ ਅਮੀਰੀਕਾ ਵਿਚ ਕਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ 12,12,835 ਹੋ ਗਈ ਹੈ। ਉਸੇ ਸਮੇਂ 69,921 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਕ ਲੱਖ 88 ਹਜ਼ਾਰ ਲੋਕ ਵੀ ਠੀਕ ਹੋ ਗਏ ਹਨ। ਨਿਊਯਾਰਕ ਸਿਟੀ ‘ਚ ਅਮਰੀਕਾ ‘ਚ ਸਭ ਤੋਂ ਵੱਧ 327,374 ਕੇਸ ਸਾਹਮਣੇ ਆਏ ਹਨ। ਸਿਰਫ ਨਿਊਯਾਰਕ ‘ਚ 24,944 ਲੋਕਾਂ ਦੀ ਮੌਤ ਹੋਈ ਹੈ। ਇਸ ਤੋਂ ਬਾਅਦ ਨਿਊਜਰਸੀ ‘ਚ 129,345 ਮਰੀਜ਼ਾਂ ‘ਚੋਂ, 7,951 ਲੋਕਾਂ ਦੀ ਮੌਤ ਹੋ ਗਈ।

ਇਸ ਤੋਂ ਇਲਾਵਾ ਮੈਸੇਚਿਉਸੇਟਸ, ਇਲੀਨੋਇਸ ਵੀ ਸਭ ਤੋਂ ਪ੍ਰਭਾਵਤ ਹੋਏ ਹਨ। ਦੱਸ ਦੱਈਏ ਕਿ ਪੂਰੀ ਦੁਨੀਆਂ ਵਿਚ ਇਸ ਮਹਾਂਮਾਰੀ ਨਾਲ 3,646,261 ਲੋਕ ਪ੍ਰਭਾਵਿਤ ਹੋ ਚੁੱਕੇ ਹਨ ਅਤੇ 252,420 ਲੋਕਾਂ ਦੀ ਇਸ ਨਾਲ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 1,200,282 ਲੋਕ ਅਜਿਹੇ ਵੀ ਹਨ ਜਿਹੜੇ ਇਸ ਵਾਇਰਸ ਨੂੰ ਮਾਤ ਪਾ ਕੇ ਸਿਹਤਯਾਬ ਹੋ ਚੁੱਕੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।