ਫਰੰਟਲਾਈਨ ਤੋਂ ਹਟਾਏ ਜਾਣ ਤੋਂ ਬਾਅਦ, ਸਿੱਖ ਡਾਕਟਰਾਂ ਨੇ ਸ਼ੁਰੂ ਕੀਤੀ ਮੁਹਿੰਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬਰਤਾਨਵੀਆਂ ਚ ਕੌਮੀ ਸੇਵਾ ਦੇ ਆਦੇਸ਼ ਆਨੁਸਾਰ ਵੱਖ-ਵੱਖ ਹਸਪਤਾਲਾਂ ਵਿਚ ਕਰੋਨਾ ਵਾਇਰਸ ਦਾ ਇਲਾਜ਼ ਕਰ ਰਹੇ ਉਨ੍ਹਾਂ ਸਿੱਖ ਡਾਕਟਰਾਂ ਨੂੰ ਫਰੰਟ ਲਾਈਨ ਤੋਂ ਹਟਾ ਦਿੱਤਾ ਗਿਆ ਹੈ।

Photo

ਲੰਡਨ : ਬਰਤਾਨੀਆਂ ਵਿਚ ਕੌਮੀ ਸੇਵਾ ਦੇ ਆਦੇਸ਼ ਆਨੁਸਾਰ ਵੱਖ-ਵੱਖ ਹਸਪਤਾਲਾਂ ਵਿਚ ਕਰੋਨਾ ਵਾਇਰਸ ਦਾ ਇਲਾਜ਼ ਕਰ ਰਹੇ ਉਨ੍ਹਾਂ ਸਿੱਖ ਡਾਕਟਰਾਂ ਨੂੰ ਫਰੰਟ ਲਾਈਨ ਤੋਂ ਹਟਾ ਦਿੱਤਾ ਗਿਆ ਹੈ। ਜਿਨ੍ਹਾਂ ਨੇ ਆਪਣੀ ਦਾੜ੍ਹੀ ਸਾਫ਼ ਕਰਵਾਉਂਣ ਤੋਂ ਇਨਕਾਰ ਕਰ ਦਿੱਤਾ ਸੀ। ਸਿੱਖ ਡਾਕਟਰਜ਼ ਆਈਸੋਸ਼ੀਏਸ਼ਨ ਦੇ ਅਨੁਸਾਰ ਲੱਗਭਗ 5 ਸਿੱਖ ਡਾਕਟਰਾਂ ਨੂੰ ਫਰੰਟਲਾਈਨ ਤੇ ਡਿਊਟੀ ਕਰਨ ਤੋਂ ਹਟਾ ਦਿੱਤਾ ਸੀ। ਅਜਿਹਾ ਕੌਮੀ ਸਿਹਤ ਸੇਵਾ ਦੇ ਨਵੇਂ ਕਥਿਤ ਫਿਟ ਟੈਸਟ ਦੀ ਸ਼ਰਤ ਨੂੰ ਲੈ ਕੇ ਕੀਤਾ ਗਿਆ ਹੈ। ਉਧਰ ਸਿੱਖ ਐਸੋਸੀਏਸ਼ਨ ਦੇ ਪ੍ਰਧਾਨ ਡਾ.ਸੁਖਦੇਵ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਾਕਟਰ ਸਾਡੇ ਸੰਪਰਕ ਵਿਚ ਅਤੇ ਉਹ ਡਿਊਟੀ ਤੋਂ ਹਟਾਏ ਜਾਣ ਕਰਕੇ ਪ੍ਰੇਸ਼ਾਨੀ ਵਿਚ ਹਨ।

ਉਨ੍ਹਾਂ ਦੱਸਿਆ ਕਿ ਇਹ ਸਮੱਸਿਆ ਵਿਸ਼ੇਸ਼ ਫੇਸੀਅਲ ਪ੍ਰਰੋਟੈਕਿਟਿਵ ਮਾਸਕ ਦਾ ਕਮੀਂ ਕਾਰਨ ਆਈ ਹੈ ਜਿਹੜੇ ਆਈਸੀਯੂ ਵਿਚ ਵਰਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਡਾਕਟਰਾਂ ਦਾ ਹੱਲ ਮਹਿੰਗੀਆਂ ਪੇਪਰਜ਼ ਕਿੱਟਾਂ ਨਾਲ ਕੀਤਾ ਜਾ ਰਿਹਾ ਹੈ, ਜੋ ਕਿ 1000 ਪੌਂਡ ਵਿਚ ਮਿਲਦੀਆਂ ਹਨ ਅਤੇ ਦੁਬਾਰਾ ਵਰਤੀ ਜਾ ਸਕਦੀ ਹੈ। ਦੱਸ ਦੱਈਏ ਕਿ ਡਾ. ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਐਸੋਸੀਏਸ਼ਨ ਕੌਮੀ ਸਿਹਤ ਸੇਵਾ ਨਾਲ ਤਾਲਮੇਲ ਕਰਕੇ ਇਹ ਮਹਿੰਗੀਆਂ ਕਿੱਟਾਂ ਨੂੰ ਮੁਹੱਈਆ ਕਰਵਾਉਂਣ ਤੇ ਜ਼ੋਰ ਦਿੱਤਾ ਜਾ ਰਿਹਾ ਹੈ।

ਸਿੱਖ ਕੌਂਸਲ ਯੂਕੇ, ਸਿੱਖ ਡਾਕਟਰਜ਼ ਐਸੋਸੀਏਸ਼ਨ ਨਾਲ ਮਿਲ ਕੇ ਕੌਮੀ ਸਿਹਤ ਸੇਵਾ ਦੇ ਚੀਫ ਐਗਜ਼ੈਕਟਿਵ ਅਫਸਰ ਸਰ ਸਿਮੋਨ ਸਟੀਵਨਜ਼ ਨਾਲ ਸੰਪਰਕ ਕਰ ਰਹੀ ਹੈ ਤਾਂਕਿ ਭਵਿੱਖ ਵਿਚ ਵਿਸ਼ੇਸ਼ ਕਿੱਟਾਂ ਦੀ ਵੱਡੀ ਮਾਤਰਾ ਵਿਚ ਖ਼ਰੀਦ ਕੀਤੀ ਜਾਵੇ ਤੇ ਸਿੱਖ ਡਾਕਟਰਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾ ਆਵੇ। ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਬਿ੍ਟੇਨ ਦੀ ਕੌਮੀ ਸਿਹਤ ਸੇਵਾ ਫਰੰਟਲਾਈਨ 'ਤੇ ਕੰਮ ਕਰਦੇ ਡਾਕਟਰਾਂ ਨੂੰ 'ਫਿਟ ਟੈਸਟ' ਦੇ ਨਾਂ 'ਤੇ ਚਿਹਰੇ ਦੇ ਵਾਲ ਸਾਫ਼ ਕਰਵਾਉਣ ਲਈ ਕਹਿ ਰਹੀ ਹੈ।

ਉਧਰ, ਸਿੱਖ ਕੌਂਸਲ ਦਾ ਕਹਿਣਾ ਹੈ ਕਿ ਦਾੜ੍ਹੀ ਰੱਖਣਾ ਸਿੱਖ ਧਰਮ ਦੀ ਮਰਿਆਦਾ ਨਾਲ ਜੁੜਿਆ ਮੁੱਦਾ ਹੈ ਤੇ ਸਰਕਾਰ 'ਫਿੱਟ ਟੈਸਟ' ਦੇ ਨਾਂ 'ਤੇ ਕਿਸੇ ਸਿੱਖ ਡਾਕਟਰ ਨੂੰ ਦਾੜ੍ਹੀ ਦੇ ਵਾਲ ਸਾਫ਼ ਕਰਵਾਉਣ ਲਈ ਮਜਬੂਰ ਨਹੀਂ ਕਰ ਸਕਦੀ।  ਕੌਮੀ ਸਿਹਤ ਸੇਵਾ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਕਿਹਾ ਗਿਆ ਹੈ ਕਿ ਇਸ ਸਬੰਧੀ ਢੁੱਕਵੇਂ ਕਦਮ ਚੁੱਕੇ ਜਾਣਗੇ। ਦੱਸ ਦੱਈਏ ਕਿ ਬ੍ਰਿਟੇਨ ਵਿਚ ਪੀਪੀਈ ਕਿੱਟਾਂ ਦੀ ਕਮੀਂ ਪਾਈ ਜਾ ਰਹੀ ਹੈ ਅਤੇ ਕਈ ਐੱਨਜੀਓ ਦੇ ਵੱਲੋਂ ਇਨ੍ਹਾਂ ਦੀ ਪੂਰਤੀ ਕਰਨ ਦੇ ਲਈ ਫੰਡ ਵੀ ਦਿੱਤੇ ਜਾ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।