ਸ਼੍ਰੀਲੰਕਾ ਨੇ ਆਨਲਾਈਨ ਧੋਖਾਧੜੀ ਵਿਚ ਸ਼ਾਮਲ ਚੀਨੀ ਨੈਟਵਰਕ ਦਾ ਕੀਤਾ ਪਰਦਾਫ਼ਾਸ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਸ਼੍ਰੀਲੰਕਾ ਦੀ ਜੇਲ 'ਚ ਬੰਦ ਹਨ 30 ਤੋਂ ਵੱਧ ਚੀਨੀ ਨਾਗਰਿਕ, ਅਗਲੇ ਮਹੀਨੇ ਹੋਵੇਗੀ ਮਾਮਲੇ ਦੀ ਸੁਣਵਾਈ 

Representational Image

ਸ਼੍ਰੀਲੰਕਾ ਨੇ ਚੀਨੀ ਨਾਗਰਿਕਾਂ ਦੇ ਇਕ ਵੱਡੇ ਨੈਟਵਰਕ ਦਾ ਪਰਦਾਫ਼ਾਸ਼ ਕੀਤਾ ਹੈ ਜੋ ਔਨਲਾਈਨ ਧੋਖਾਧੜੀ ਵਿਚ ਸ਼ਾਮਲ ਸਨ। ਬੀਜਿੰਗ ਵਿਰੁਧ ਕੋਲੰਬੋ ਦੁਆਰਾ ਅਜਿਹੀ ਪਹਿਲੀ ਕਾਰਵਾਈ ਵਿਚ ਲੱਖਾਂ ਦੀ ਠੱਗੀ ਮਾਰਨ ਦਾ ਦੋਸ਼ ਲਗਾਇਆ ਗਿਆ ਸੀ।

ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ ਮਹੀਨੇ ਆਨਲਾਈਨ ਧੋਖਾਧੜੀ ਵਿਚ ਸ਼ਾਮਲ 30 ਵੱਧ ਚੀਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਹੁਣ ਸ਼੍ਰੀਲੰਕਾ ਦੀ ਜੇਲ ਵਿਚ ਬੰਦ ਹਨ। ਇਹ ਕਾਰਵਾਈ ਇੰਟਰਪੋਲ ਅਲਟਰ ਦੇ ਅਧਾਰ 'ਤੇ ਸ਼੍ਰੀਲੰਕਾਈ ਅਧਿਕਾਰੀਆਂ ਵਲੋਂ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਇਹ ਗ੍ਰਿਫ਼ਤਾਰੀਆਂ ਸ਼੍ਰੀਲੰਕਾ ਦੇ ਪਛਮੀ ਸੂਬੇ ਤੋਂ ਕੀਤੀਆਂ ਗਈਆਂ।

ਇਹ ਵੀ ਪੜ੍ਹੋ: ਪਾਕਿਸਤਾਨ ਦੇ ਸਿੰਧ ਸੂਬੇ ਵਿਚ 50 ਹਿੰਦੂਆਂ ਨੇ ਕਬੂਲ ਕੀਤਾ ਇਸਲਾਮ 

ਦਸਿਆ ਜਾ ਰਿਹਾ ਹੈ ਕਿ ਮੁਲਜ਼ਮ ਦੋ ਮਹੀਨਿਆਂ ਤੋਂ ਵੱਧ ਸਮੇਂ ਤਕ ਲੋਕਾਂ ਨਾਲ ਧੋਖਾਧੜੀ ਕਰਨ ਤੋਂ ਬਾਅਦ ਸੈਰ ਸਪਾਟਾ ਵੀਜ਼ੇ 'ਤੇ ਸ਼੍ਰੀਲੰਕਾ ਪਹੁੰਚੇ ਸਨ। ਇਨ੍ਹਾਂ ਕੋਲੋਂ ਲੈਪਟਾਪ ਅਤੇ ਕੁੱਝ ਮੋਬਾਈਲ ਫ਼ੋਨ ਵੀ ਬਰਾਮਦ ਹੋਏ ਹਨ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਦਾਲਤ ਵਿਚ ਇਸ ਦੀ ਸੁਣਵਾਈ ਅਗਲੇ ਮਹੀਨੇ ਯਾਨੀ ਜੂਨ ਵਿਚ ਹੋਵੇਗੀ।