ਭਾਰਤੀ ਹੱਜ ਯਾਤਰੀਆਂ ਦੇ ਪਹਿਲੇ ਜਥੇ ਨੇ ਮਦੀਨਾ ਦੀ ਧਰਤੀ 'ਤੇ ਰੱਖਿਆ ਕਦਮ

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰਤੀ ਹੱਜ ਸ਼ਰਧਾਲੂਆਂ ਦਾ ਪਹਿਲਾ ਜਥਾ ਸ਼ੁਕਰਵਾਰ ਨੂੰ ਮਦੀਨਾ ਪਹੁੰਚਿਆ...

Indian Muslim Jatha

ਮਦੀਨਾ: ਭਾਰਤੀ ਹੱਜ ਸ਼ਰਧਾਲੂਆਂ ਦਾ ਪਹਿਲਾ ਜਥਾ ਸ਼ੁਕਰਵਾਰ ਨੂੰ ਮਦੀਨਾ ਪਹੁੰਚਿਆ। ਭਾਰਤੀ ਰਾਜਦੂਤ ਓਸਫ਼ ਸਈਦ, ਕੌਸਲ ਜਨਰਲ ਨੂਰ ਰਹਿਮਾਨ ਸ਼ੇਖ ਅਤੇ ਹੱਜ ਕੌਂਸਲ ਵਾਈ ਸਬੀਰ ਨੇ ਪ੍ਰਿੰਸ ਮੁਹੰਮਦ ਬਿਨ ਅਬਦੁੱਲ ਅਜ਼ੀਜ਼ ਨੇ ਇੰਟਰਨੈਸ਼ਨਲ ਹਵਾਈ ਅੱਡੇ ‘ਤੇ ਸਾਰੇ ਸ਼ਰਧਾਲੂਆਂ ਦਾ ਸਵਾਗਤ ਕੀਤਾ। ਬੁੱਧਵਾਰ ਰਾਤ ਨਵੀਂ ਦਿੱਲੀ ਤੋਂ 419 ਸ਼ਰਧਾਲੂਆਂ ਨੂੰ ਲੈ ਕੇ ਜਹਾਜ਼ ਨੇ ਉਡਾਣ ਭਰੀ ਸੀ।

ਭਾਰਤੀ ਹੱਜ ਮਿਸ਼ਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ਰਧਾਲੂ ਮਦੀਨਾ ਵਿਚ 8 ਦਿਨ ਰੁਕਣਗੇ ਅਤੇ 12 ਜੁਲਾਈ ਨੂੰ ਮੱਕਾ ਜਾਣਗੇ। ਭਾਰਤ ਦੀ ਹੱਜ ਕਮੇਟੀ ਦੀ ਸਰਪ੍ਰਸਤੀ ਵਿਚ ਕੁੱਲ੍ਹ 1,40000 ਹੱਜ ਸ਼ਰਧਾਲੂਆਂ ਚੋਂ 63,000 ਤੇ 21 ਜੁਲਾਈ ਨੂੰ ਮਦੀਨਾ ਪਹੁੰਚਣਗੇ ਅਤੇ ਬਾਕੀ 77,000 ਤੇ 20 ਜੁਲਾਈ ਅਤੇ 5 ਅਗਸਤ ਨੂੰ ਜੇਦਾਹ ਪਹੁੰਚਣਗੇ। ਹੱਜ ਲਈ ਮਿਆਦ 8 ਅਗਸਤ ਤੋਂ 14 ਅਗਸਤ ਤੱਕ ਨਿਸ਼ਚਿਤ ਹੈ।

ਮਦੀਨਾ ਹਵਾਈ ਅੱਡੇ ‘ਤੇ ਮੌਜੂਦ ਇਕ ਦਫ਼ਤਰ ਭਾਰਤੀ ਸ਼ਰਧਾਲੂਆਂ ਦੀ ਮੱਦਦ ਲਈ 24 ਘੰਟੇ ਸੇਵਾਵਾਂ ਦੇ ਰਿਹਾ ਹੈ। ਮਦੀਨਾ ਵਿਚ ਪਹਿਲੀ ਵਾਰ ਇਨ੍ਹਾਂ ਭਾਰਤੀ ਸ਼ਰਧਾਲੂਆਂ ਦੇ ਪਹੁੰਚਣ ਤੋਂ ਪਹਿਲਾਂ ਹੀ ਕਮਰਿਆਂ ਦੀ ਵੰਡ ਕੀਤੀ ਜਾ ਚੁੱਕੀ ਹੈ। ਭਾਰਤ ਤੋਂ ਹੱਜ ਯਾਤਰੀਆਂ  ਨੂੰ ਲੈ ਕੇ ਪਹਿਲਾ ਜਹਾਜ਼ ਅਹਿਮਦਾਬਾਦ ਤੋਂ ਜੇਦਾਹ 20 ਜੁਲਾਈ ਨੂੰ ਪਹੁੰਚੇਗਾ।