ਬਚਤ ਲਈ ਇਮਰਾਨ ਖਾਨ ਦਾ ਵੱਡਾ ਫ਼ੈਸਲਾ, ਹੱਜ਼ ਯਾਤਰੀਆਂ ਲਈ ਸਬਸਿਡੀ ਖਤਮ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਇਸ ਗੱਲ ਦੀ ਜਾਣਕਾਰੀ ਪਾਕਿਸਤਾਨ ਦੇ ਧਾਰਮਿਕ ਅਤੇ ਆਪਸੀ ਸਦਭਾਵਨਾ ਮਾਮਲਿਆਂ ਦੇ ਮੰਤਰੀ ਨਰੂਲ ਹੱਕ ਕਾਦਰੀ ਨੇ ਦਿਤੀ।

PM Pakistan Imran Khan

ਇਸਲਾਮਾਬਾਦ : ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਹੱਜ਼ ਯਾਤਰੀਆਂ ਲਈ ਸਬਸਿਡੀ ਖਤਮ ਕਰਨ ਦਾ ਫ਼ੈਸਲਾ ਲਿਆ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ 450 ਕਰੋੜ ਰੁਪਏ ਦੀ ਬਚਤ ਹੋਵੇਗੀ। ਇਸ ਗੱਲ ਦੀ ਜਾਣਕਾਰੀ ਪਾਕਿਸਤਾਨ ਦੇ ਧਾਰਮਿਕ ਅਤੇ ਆਪਸੀ ਸਦਭਾਵਨਾ ਮਾਮਲਿਆਂ ਦੇ ਮੰਤਰੀ ਨਰੂਲ ਹੱਕ ਕਾਦਰੀ ਨੇ ਦਿਤੀ। ਹੱਜ਼ ਸਬਸਿਡੀ ਖਤਮ ਕਰਨ ਦਾ ਫ਼ੈਸਲਾ ਪ੍ਰਧਾਨ ਮੰਤਰੀ ਇਮਰਾਨ ਖਾਨ

ਦੀ ਅਗਵਾਈ ਵਾਲੀ ਸੰਘੀ ਮੰਤਰੀ ਮੰਡਲ ਦੀ ਬੈਠਕ ਦੌਰਾਨ ਲਿਆ ਗਿਆ ਹੈ। ਇਸ ਗੱਲ ਤੇ ਬਹਿਸ ਛਿੜ ਗਈ ਹੈ। ਕਿਹਾ ਜਾ ਰਿਹਾ ਹੈ ਕਿ ਕੀ ਇਸਲਾਮ ਵਿਚ ਸਬਸਿਡੀ ਵਾਲੇ ਹੱਜ਼ ਦੀ ਇਜਾਜ਼ਤ ਹੈ? ਕਾਦਰੀ ਦੇ ਹਵਾਲੇ ਤੋਂ ਖ਼ਬਰਾਂ ਵਿਚ ਕਿਹਾ ਗਿਆ ਹੈ ਕਿ ਪਿਛਲੀ ਸਰਕਾਰ ਹੱਜ਼ ਯਾਤਰੀਆਂ ਨੂੰ 42-42 ਹਜ਼ਾਰ ਰੁਪਏ ਦੀ ਸਬਸਿਡੀ ਦਿੰਦੀ ਸੀ। ਜਿਸ ਕਾਰਨ ਖਜ਼ਾਨੇ 'ਤੇ 450 ਕਰੋੜ ਦਾ ਵਾਧੂ ਦਬਾਅ ਆਉਂਦਾ ਸੀ।

ਪਰ ਦੇਸ਼ ਦੀ ਮੌਜੂਦਾ ਆਰਥਿਕ ਹਾਲਤ ਨੂੰ ਧਿਆਨ ਵਿਚ ਰੱਖਦੇ ਹੋਏ ਸੰਘੀ ਕੈਬਿਨਟ ਦੀ ਬੈਠਕ ਨੇ ਇਸ ਸਬਸਿਡੀ ਨੂੰ ਖਤਮ ਕਰਨ ਦਾ ਫ਼ੈਸਲਾ ਲਿਆ ਹੈ। ਪਾਕਿਸਤਾਨੀ ਮੰਤਰੀ ਦਾ ਕਹਿਣਾ ਹੈ ਕਿ ਇਸ ਸਾਲ 1 ਲੱਖ 84 ਹਜ਼ਾਰ ਪਾਕਿਸਤਾਨੀ ਨਾਗਰਿਕ ਹੱਜ਼  ਯਾਤਰਾ ਕਰਨਗੇ। ਇਹਨਾਂ ਵਿਚੋਂ ਇਕ ਲੱਖ 7 ਹਜ਼ਾਰ ਲੋਕ ਸਰਕਾਰੀ ਕੋਟੇ ਤੋਂ ਜਦਕਿ ਬਾਕੀ ਦੇ ਲੋਕ ਨਿਜੀ ਕੋਟੇ ਤੋਂ ਹੱਜ਼ ਯਾਤਰਾ 'ਤੇ ਜਾਣਗੇ।