ਨੌਜਵਾਨ ਦੇ ਕੰਨ 'ਚੋਂ ਜ਼ਿੰਦਾ ਛਿਪਕਲੀ ਨਿਕਲਣ ਨਾਲ ਹਸਪਤਾਲ 'ਚ ਮਚਿਆ ਹੜਕੰਪ

ਏਜੰਸੀ

ਖ਼ਬਰਾਂ, ਕੌਮਾਂਤਰੀ

ਥਾਈਲੈਂਡ ਦੇ ਬੈਂਕਾਕ ਸ਼ਹਿਰ ਵਿਚ ਇਕ 25 ਸਾਲ ਦੇ ਨੌਜਵਾਨ ਦੇ ਕੰਨ ਤੋਂ ਜ਼ਿੰਦਾ ਛਿਪਕਲੀ ਨਿਕਲਣ ਨਾਲ ਹਸਪਤਾਲ 'ਚ ਹੜਕੰਪ ਮਚ ਗਿਆ।

lizard come out in a 25 year old man ear in thailand

ਬੈਂਕਾਕ : ਥਾਈਲੈਂਡ ਦੇ ਬੈਂਕਾਕ ਸ਼ਹਿਰ ਵਿਚ ਇਕ 25 ਸਾਲ ਦੇ ਨੌਜਵਾਨ ਦੇ ਕੰਨ ਤੋਂ ਜ਼ਿੰਦਾ ਛਿਪਕਲੀ ਨਿਕਲਣ ਨਾਲ ਹਸਪਤਾਲ 'ਚ ਹੜਕੰਪ ਮਚ ਗਿਆ। ਅਸਲ 'ਚ ਨੌਜਵਾਨ ਦੇ ਕੰਨ 'ਚ ਬੀਤੇ ਕੁਝ ਦਿਨਾਂ ਤੋਂ ਬਹੁਤ ਖੁਰਕ ਹੋ ਰਹੀ ਸੀ। ਮੰਗਲਵਾਰ ਨੂੰ ਨੌਜਵਾਨ ਰਾਜਾਵਿਥੀ ਹਸਪਤਾਲ ਪਹੁੰਚਿਆ ਤੇ ਡਾਕਟਰ ਨੂੰ ਆਪਣਾ ਕੰਨ ਦਿਖਾਇਆ। ਜਦੋਂ ਉਨ੍ਹਾਂ ਨੇ ਨੌਜਵਾਨ ਦੇ ਕੰਨ ਦੀ ਜਾਂਚ ਕੀਤੀ ਤਾਂ ਉਨ੍ਹਾਂ ਨੂੰ ਕੰਨ 'ਚ ਇਕ ਰੇਂਗਦਾ ਹੋਇਆ ਕੀੜਾ ਦਿਖਿਆ।

ਇਸ ਤੋਂ ਬਾਅਦ ਡਾਕਟਰ ਨੇ ਮਰੀਜ਼ ਦੇ ਕੰਨ 'ਚ ਕੁਝ ਐਂਟੀਬਾਇਓਟਿਕ ਡਰੱਗਸ ਪਾਏ ਤਾਂਕਿ ਕੀੜਾ ਖੁਦ ਹੀ ਬਾਹਰ ਆ ਜਾਵੇ ਪਰ ਅਜਿਹਾ ਨਹੀਂ ਹੋਇਆ। ਜਿਸ ਤੋਂ ਬਾਅਦ ਕੀੜੇ ਨੂੰ ਬਾਹਰ ਕੱਢਣ ਲਈ ਇਕ ਚਿਮਟੀ ਦੀ ਮਦਦ ਲਈ ਗਈ। ਡਾਕਟਰਾਂ ਨੂੰ ਜੀਵ ਬਾਹਰ ਕੱਢਣ 'ਤੇ ਪਤਾ ਲੱਗਿਆ ਕਿ ਇਹ ਕੋਈ ਕੀੜਾ ਨਹੀਂ ਬਲਕਿ ਇਕ ਛਿਪਕਲੀ ਹੈ। ਹਸਪਤਾਲ ਦਾ ਸਟਾਫ ਇਹ ਦੇਖ ਕੇ ਹੈਰਾਨ ਰਹਿ ਗਿਆ।

ਇਸ ਘਟਨਾ ਦੀ ਜਾਣਕਾਰੀ ਡਾਕਟਰ ਵਰਨਯਾ ਨੇ ਫੇਸਬੁੱਕ 'ਤੇ ਵੀ ਦਿੱਤੀ। ਜਿਸ 'ਚ ਉਨ੍ਹਾਂ ਨੇ ਲਿਖਿਆ ਹੈ ਕਿ ਛਿਪਕਲੀ ਜ਼ਿੰਦਾ ਸੀ ਤੇ ਕੰਨ 'ਚ ਹਿੱਲ ਰਹੀ ਸੀ। ਜਿਸ ਦੇ ਕਾਰਨ ਮਰੀਜ਼ ਦੇ ਕੰਨ 'ਚ ਖੁਰਕ ਤੇ ਦਰਦ ਹੋ ਰਿਹਾ ਸੀ। ਡਾਕਟਰ ਨੇ ਦੱਸਿਆ ਕਿ ਇਸ ਛਿਪਕਲੀ ਨੂੰ ਥਾਈਲੈਂਡ 'ਚ ਜਿੰਕ ਜੋਕ ਕਿਹਾ ਜਾਂਦਾ ਹੈ। ਉਹ ਮਰੀਜ਼ ਦੇ ਕੰਨ 'ਚ ਕਿਸ ਤਰ੍ਹਾਂ ਦਾਖਲ ਹੋਈ ਇਸ ਬਾਰੇ ਅਜੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਫਿਲਹਾਲ ਮਰੀਜ਼ ਡਾਕਟਰ ਦੀ ਨਿਗਰਾਨੀ 'ਚ ਹੈ।