ਕੈਨੇਡਾ 'ਚ ਜਹਾਜ਼ ਨਾਲ ਟਕਰਾਇਆ ਜਹਾਜ਼, ਕ੍ਰੈਸ਼ 'ਚ ਪਾਇਲਟ ਦੀ ਹੋਈ ਮੌਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ 'ਚ ਇਕ ਛੋਟਾ ਯਾਤਰੀ ਜਹਾਜ਼ ਅਤੇ ਇਕ ਹੋਰ ਜਹਾਜ਼ ਦੇ ਆਪਸ 'ਚ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ 'ਚ ਛੋਟੇ ਜਹਾਜ਼ ਦੇ ਪਾਇਲਟ ਦੀ ਮੌਤ ਹੋ ਗਈ। ਸਥਾਨਕ...

planes crash

ਓਟਾਵਾ (ਭਾਸ਼ਾ): ਕੈਨੇਡਾ 'ਚ ਇਕ ਛੋਟਾ ਯਾਤਰੀ ਜਹਾਜ਼ ਅਤੇ ਇਕ ਹੋਰ ਜਹਾਜ਼ ਦੇ ਆਪਸ 'ਚ ਟੱਕਰ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਸ 'ਚ ਛੋਟੇ ਜਹਾਜ਼ ਦੇ ਪਾਇਲਟ ਦੀ ਮੌਤ ਹੋ ਗਈ। ਸਥਾਨਕ ਪਿਲਸ ਨੇ ਦੱਸਿਆ ਕਿ ਓਟਾਵਾ ਤੋਂ ਤਕਰੀਬਨ 30 ਕਿਲੋਮੀਟਰ ਪੱਛਮ 'ਚ ਓਂਟਾਰੀਓ ਦੇ ਕਾਰਪ 'ਚ ਐਤਵਾਰ ਸਵੇਰੇ ਹੋਈ। ਦੁਰਘਟਨਾ ਦੇ ਕਾਰਨਾਂ ਬਾਰੇ ਅਜੇ ਪੂਰੀ ਤਰ੍ਹਾਂ ਪਤਾ ਨਹੀਂ ਲੱਗ ਸਕਿਆ। ਸੈਸਨਾ ਜਹਾਜ਼ ਦਾ ਪਾਇਲਟ ਇਕੱਲਾ ਹੀ ਜਹਾਜ਼ ਉਡਾ ਰਿਹਾ ਸੀ ਅਤੇ ਉਸ ਦੀ ਘਟਨਾ ਵਾਲੀ ਥਾਂ 'ਤੇ ਹੀ ਮੌਤ ਹੋ ਗਈ।

ਟਰਾਂਸਪੋਰਟ ਕੈਨੇਡਾ ਦੇ ਬੁਲਾਰੇ ਨੇ ਦੱਸਿਆ ਕਿ ਦੂਜੇ ਜਹਾਜ਼ ਨੂੰ ਓਟਾਵਾ ਦੇ ਕੌਮਾਂਤਰੀ ਹਵਾਈ ਅੱਡੇ 'ਤੇ ਭੇਜਿਆ ਗਿਆ, ਜਿੱਥੇ ਉਹ ਸੁਰੱਖਿਅਤ ਉਤਰ ਗਿਆ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਐਮਰਜੈਂਸੀ ਸੇਵਾਵਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ 'ਚ ਪਾਇਪਰ ਜਹਾਜ਼ ਦੇ ਪਾਇਲਟ ਨੇ ਹਵਾਈ ਆਵਾਜਾਈ ਕੰਟਰੋਲਰਾਂ ਨੂੰ ਦੱਸਿਆ ਕਿ ਦੂਜੇ ਜਹਾਜ਼ ਨੇ ਹੇਠਾਂ ਤੋਂ ਉਸ ਦੇ ਜਹਾਜ਼ ਨੂੰ ਟੱਕਰ ਮਾਰੀ ਅਤੇ ਉਸ ਦੇ ਲੈਂਡਿੰਗ ਗੀਅਰ ਨੂੰ ਨੁਕਸਾਨ ਪੁੱਜਾ। ਘਟਨਾ 'ਚ ਪਾਈਪਰ ਜਹਾਜ਼ ਦਾ ਪਾਇਲਟ ਅਤੇ ਇਸ 'ਚ ਸਵਾਰ ਯਾਤਰੀ ਸੁਰੱਖਿਅਤ ਹਨ।

ਦੱਸ ਦਈਏ ਕਿ ਸੀਬੀਆਈ ਦਾ ਕਹਿਣਾ ਹੈ ਕਿ ਪਾਇਪਰ  ਦੇ ਪਾਇਲਟ ਨੇ ਏਅਰ ਟ੍ਰੈਫੀਲ ਕੰਟਰੋਲ ਨੂੰ ਦੱਸਿਆ ਕਿ ਸੇਸਨਾ ਥਲੇ ਨੂੰ ਆਇਆ ਸੀ ਜਿਸ ਦੇ ਚਲਦਿਆ ਪਾਇਪਰ ਦੀ ਲੈਂਡਿੰਗ 'ਚ ਸਮਾਂ ਲਗਿਆ ਤੇ ਜਹਾਜ਼ ਹਾਦਸਾਗ੍ਰਸਤ ਹੋ ਗਿਆ।