ਨਿਊ ਕੇਲੇਡੋਨੀਆ ਦੇ ਨੇੜੇ ਪ੍ਰਸ਼ਾਂਤ ‘ਚ 7.5 ਤੀਬਰਤਾ ਨਾਲ ਆਇਆ ਭੂਚਾਲ, ਅਲਰਟ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਨਿਊ ਕੇਲੇਡੋਨੀਆ ਅਤੇ ਵਾਨੁਅਟੂ ਨੇ ਦੱਖਣੀ ਪ੍ਰਸ਼ਾਂਤ ਮਹਾਸਾਗਰੀ ਦੇਸ਼ ਨਿਊ ਕੈਲੇਡੋਨੀਆ 'ਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ...

New Caledonia

ਵੈਲਿੰਗਟਨ (ਭਾਸ਼ਾ) :ਨਿਊ ਕੇਲੇਡੋਨੀਆ ਅਤੇ ਵਾਨੁਅਟੂ ਨੇ ਦੱਖਣੀ ਪ੍ਰਸ਼ਾਂਤ ਮਹਾਸਾਗਰੀ ਦੇਸ਼ ਨਿਊ ਕੈਲੇਡੋਨੀਆ 'ਚ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਭੂਚਾਲ ਦੀ ਤੀਬਰਤਾ 7.5 ਮਾਪੀ ਗਈ, ਜਿਸ ਮਗਰੋਂ ਇੱਥੇ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਨਿਊ ਕੈਲੇਡੋਨੀਆ ਦੀ ਰਾਜਧਾਨੀ ਨੌਮੀਆ ਵਿੱਚ ਸਥਿਤ ਇਕ ਫਰੀਲਾਂਸ ਪੱਤਰਕਾਰ ਜੂਡਿਥ ਰੋਸਟੀਨ ਨੇ ਕਿਹਾ ਕਿ ਸ਼ਹਿਰ ਨੂੰ ਕੋਈ ਨੁਕਸਾਨ ਨਹੀਂ ਹੋਇਆ। ਉਸ ਨੇ ਕਿਹਾ ਕਿ ਸਥਿਤੀ ਪੂਰਬ ਤੱਟ 'ਤੇ ਸਹੀ ਨਹੀਂ ਹੈ।

ਅਮਰੀਕੀ ਭੂ-ਵਿਗਿਆਨ ਸਰਵੇਖਣ ਅਨੁਸਾਰ ਭੂਚਾਲ ਨੇ 10 ਕਿਲੋਮੀਟਰ ਦੀ ਡੂੰਘਾਈ 'ਤੇ ਨਿਊ ਕੇਲੇਡੋਨੀਆ ਦੇ ਟੈਡੀਨ ਤੋਂ 168 ਕਿਲੋਮੀਟਰ ਪੂਰਬ ਵੱਲ ਮਾਰ  ਕੀਤੀ ਹੈ। ਘੱਟੋ ਘੱਟ ਪੰਜ ਝਟਕੇ  5.6 ਤੋਂ 6.0 ਤੱਕ ਦੇ ਵੱਡੇ ਪੱਧਰ ਦੇ ਦੱਸੇ ਜਾ ਰਹੇ ਹਨ। ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਨਿਊ ਕੈਲੇਡੋਨੀਆ ਦੇ ਪੂਰਬੀ ਤੱਟ ਨਾਲ ਲੱਗਦੇ ਲੋਇਲਟੀ ਟਾਪੂ ਤੋਂ ਕਰੀਬ 155 ਕਿਲੋਮੀਟਰ ਦੂਰ ਸਮੁੰਦਰ ਤੋਂ ਸਿਰਫ਼ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਕੇਂਦਰ ਨੇ ਚਿਤਾਵਨੀ 'ਚ ਕਿਹਾ ਹੈ ਕਿ ਇਸ ਭੂਚਾਲ ਕਾਰਨ ਨਿਊ ਕੈਲੇਡੋਨੀਆ ਅਤੇ ਵਾਨੂਆਤੂ ਤੱਟ ਦੇ ਕੋਲ ਖ਼ਤਰਨਾਕ ਸੁਨਾਮੀ ਦੀਆਂ ਲਹਿਰਾਂ ਆ ਸਕਦੀਆਂ ਹਨ।

ਫ੍ਰਾਂਸ ਖਨਨ ਅਤੇ ਧਾਤੂ ਸਮੂਹ ਦੇ ਇਕ ਬੁਲਾਰੇ ਨੇ ਕਿਹਾ ਕਿ ਨੋਮੇਆ ਦੀ ਮੁੱਖ ਬੰਦਰਗਾਹ ‘ਚ ਡੋਨਿਮਬੋ ਨਿਕਲ ਪਲਾਂਟ ਦੇ ਅਪਰੇਟਰ ਨੇ, ਪੱਛਮੀ ਤੱਟ ‘ਤੇ ਸੁਨਾਮੀ ਦੀ ਚਿਤਾਵਨੀ ਦਿਤੀ ਹੈ ਕਿ ਜਿਹੜੇ ਸਮੁੰਦਰ ਦੇ ਨੇੜੇ ਕੰਮ ਕਰਦੇ ਹਨ ਉਹ ਫਿਲਹਾਲ ਉਥੇ ਨਾ ਜਾਣ, ਨਿਊ ਕੈਲੇਡੋਨੀਆ ਸ਼ਾਂਤ ਮਹਾਂਸਾਗਰ ਦੇ ਰਿੰਗ ਆਫ਼ ਫਾਇਰ ‘ਤੇ ਸਥਿਤ ਹੈ, ਜਿਹੜਾ ਕੇ ਪ੍ਰਸ਼ਾਂਤ ਮਹਾਂਸਾਗਰ ਦੇ ਆਲੇ-ਦੁਆਲੇ ਭਿਆਨਕ ਭੂਚਾਲਾਂ ਦਾ ਚਿੰਨ੍ਹ ਹੈ, ਜਿਥੇ ਜ਼ਿਆਦਾਤਰ ਦੁਨੀਆਂ ਵਿਚ ਸਭ ਤੋਂ ਵੱਧ ਭੂਚਾਲ ਅਤੇ ਜੁਆਲਾਮੁਖੀ ਦੀਆਂ ਘਟਨਾਵਾਂ ਵਾਪਰਦੀਆਂ ਹਨ।