ਇੰਸਟਾਗ੍ਰਾਮ ਦੀ ਵਰਤੋਂ ਕਰਨ ਤੋਂ ਪਹਿਲਾਂ ਨਵੇਂ Users ਨੂੰ ਦੱਸਣੀ ਹੋਵੇਗੀ ਇਹ ਗੱਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਇੰਸਟਾਗ੍ਰਾਮ ਨੇ ਇਕ ਬਲੋਗ ਵਿਚ ਦਿੱਤੀ ਇਹ ਸੂਚਨਾ

File Photo

ਇੰਸਟਾਗ੍ਰਾਮ ਨੇ ਕਿਹਾ ਹੈ ਕਿ ਉਸਦੇ ਨਵੇਂ ਉਪਭੋਗਤਾਵਾਂ ਨੂੰ ਹੁਣ ਇਹ ਪ੍ਰਮਾਣਤ ਕਰਨਾ ਹੋਵੇਗਾ ਕਿ ਉਨ੍ਹਾਂ ਦੀ ਉਮਰ ਘੱਟ ਤੋਂ ਘੱਟ 13 ਸਾਲ ਹੈ। ਫੇਸਬੁੱਕ ਦੀ ਮਲਕੀਅਤ ਵਾਲੇ ਸੋਸ਼ਲ ਨੈੱਟਵਰਕ ਨੇ ਕਿਹਾ ਹੈ ਕਿ ਇਸ  ਕਦਮ ਦਾ ਉਦੇਸ਼ ਆਪਣੀ ਨੀਤੀਆਂ ਅਤੇ ਅਮਰੀਕੀ ਕਾਨੂੰਨ ਦੀ ਪਾਲਣਾ ਕਰਨਾ ਹੈ। ਜਿਸ ਦੇ ਅਧੀਨ ਕਿਸੇ ਵੀ ਯੂਜ਼ਰ ਦੀ ਉਮਰ ਘੱਟ ਤੋਂ ਘੱਟ 13 ਸਾਲ ਹੋਣੀ ਚਾਹੀਦੀ ਹੈ।

ਇੰਸਟਾਗ੍ਰਾਮ ਨੇ ਇਕ ਬਲੋਗ ਵਿਚ ਕਿਹਾ ਕਿ ਇਹ ਸੂਚਨਾ ਮੰਗਣ ਨਾਲ ਅਸੀ ਘੱਟ ਉਮਰ ਵਾਲੇ ਲੋਕਾਂ ਨੂੰ ਇੰਸਟਾਗ੍ਰਾਮ ਨਾਲ ਜੁੜਣ ਤੋਂ ਰੋਕ ਸਕਣਗੇ। ਇਸ ਨਾਲ ਬੱਚੇ ਸੁਰੱਖਿਅਤ ਰਹਿਣਗੇ ਅਤੇ ਉਪਭੋਗਤਾਵਾਂ ਨੂੰ ਉਨ੍ਹਾਂ ਦੀ ਉਮਰ ਦੇ ਲਿਹਾਜ਼ ਨਾਲ ਅਨੁਭਵ ਮਿਲ ਸਕੇਗਾ।

ਕੰਪਨੀ ਨੇ ਕਿਹਾ ਕਿ ਉੱਮਰ ਸਬੰਧੀ ਜਾਣਕਾਰੀ ਨੂੰ  ਦੂਜੇ ਲੋਕ ਨਹੀਂ ਦੇਖ ਸਕਣਗੇ। ਹਾਲਾਕਿ ਇਹ ਸਾਫ਼ ਨਹੀਂ ਕਿ ਕੰਪਨੀ ਇੰਸਟਾਗ੍ਰਾਮ ਦਾ ਇਸਤਮਾਲ ਕਰਨ ਦੀ ਇੱਛਾ ਰੱਖਣ ਵਾਲੇ ਲੋਕਾਂ ਦੀ ਉੱਮਰ ਸਬੰਧੀ ਗਲਤ ਜਾਣਕਾਰੀ ਦੇਣ ਤੋਂ ਕਿਵੇਂ ਰੋਕੇਗੀ।

ਗਲਤ ਜਾਣਕਾਰੀ ਦੇਣਾ ਸੋਸ਼ਲ ਮੀਡੀਆ ਦੇ ਲਈ ਲਗਾਤਾਰ ਇਕ ਚਣੌਤੀ ਬਣੀ ਹੋਈ ਹੈ। ਜਿਸ ਨੂੰ ਰੋਕਣ ਦੇ ਲਈ ਵੱਖ-ਵੱਖ  ਸੋਸ਼ਲ ਨੈੱਟਵਰਕ ਕਦਮ ਚੁੱਕ ਰਹੇ ਹਨ।