'JNU ਦੇ ਮੇਨ ਗੇਟ 'ਤੇ ਕੁਝ ਕਰਨਾ ਹੈ', ਬਰਖਾ ਦੱਤ ਦੇ screenshot 'ਤੇ ਵਿਵਾਦ

ਏਜੰਸੀ

ਖ਼ਬਰਾਂ, ਕੌਮਾਂਤਰੀ

ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਐਤਵਾਰ ਨੂੰ ਹੋਈ ਹਿੰਸਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

Photo

ਨਵੀਂ ਦਿੱਲੀ: ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਚ ਐਤਵਾਰ ਨੂੰ ਹੋਈ ਹਿੰਸਾ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਹਿੰਸਾ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੇ ਹਨ। ਵਾਇਰਲ ਤਸਵੀਰਾਂ ਅਤੇ ਵੀਡੀਓਜ਼ ਵਿਚ ਜਿੱਥੇ ਇਕ ਪਾਸੇ ਖੂਨ ਨਾਲ ਲਥਪਥ ਵਿਦਿਆਰਥੀ ਅਤੇ ਅਧਿਆਪਕ ਦਿਖ ਰਹੇ ਹਨ ਤਾਂ ਦੂਜੇ ਪਾਸੇ ਨਕਾਬਪੋਸ਼ ਹਮਲਾਵਰ ਵੀ ਦਿਖ ਰਹੇ ਹਨ।

ਇਹਨਾਂ ਸਭ ਦੇ ਵਿਚਕਾਰ ਸੋਸ਼ਲ ਮੀਡੀਆ ‘ਤੇ ਕੁਝ ਵਟਸਐਪ Screenshots ਵੀ ਵਾਇਰਲ ਹੋ ਰਹੇ ਹਨ। ਇਹਨਾਂ Screenshots ਨੂੰ ਲੋਕ ਸ਼ੇਅਰ ਕਰਦੇ ਹੋਏ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ ‘ਤੇ ਨਿਸ਼ਾਨੇ ਲਗਾ ਰਹੇ ਹਨ। ਲੋਕ ਇਲਜ਼ਾਮ ਲਗਾ ਰਹੇ ਹਨ ਕਿ ਜੇਐਨਯੂ ਵਿਦਿਆਰਥੀਆਂ ‘ਤੇ ਹੋਏ ਹਮਲਿਆਂ ਨੂੰ ਏਬੀਵੀਪੀ ਨੇ ਯੋਜਨਾਬੰਦ ਤਰੀਕੇ ਨਾਲ ਅੰਜਾਮ ਦਿੱਤਾ ਹੈ।

ਜੋ Screenshots ਵਾਇਰਲ ਹੋ ਰਹੇ ਹਨ ਉਹਨਾਂ ਵਿਚ ਲੋਕ ਜੇਐਨਯੂ ਵਿਚ ਇਕੱਠੇ ਹੋਣ ਦੀਆਂ ਗੱਲਾਂ ਕਰ ਰਹੇ ਹਨ। ਸੀਨੀਅਰ ਪੱਤਰਕਾਰ ਬਰਖਾ ਦੱਤ ਨੇ ਵੀ ਅਜਿਹਾ ਹੀ ਇਕ Screenshot ਸ਼ੇਅਰ ਕੀਤਾ ਹੈ। ਉਸ ਵਿਚ ਲਿਖਿਆ ਸੀ ‘JNU ਦੇ ਸਮਰਥਨ ਵਿਚ ਲੋਕ ਮੇਨ ਗੇਟ ‘ਤੇ ਆ ਰਹੇ ਹਨ। ਉੱਥੇ ਕੁਝ ਕਰਨਾ ਹੈ'।

ਬਰਖਾ ਦੱਤ ਨੇ ਲਿਖਿਆ ਕਿ ਇਹ ਚੈਟ ਜਿਸ ਗਰੁੱਪ ਦੀ ਹੈ ਉਸ ਦਾ ਨਾਂਅ ਹੈ ਯੂਨਾਇਟਡ ਅਗੇਂਸਟ ਲੈਫਟ। ਜਿਸ ਨੇ ਇਹ ਮੈਸੇਜ ਕੀਤਾ ਸੀ, ਉਸ ਦਾ ਨੰਬਰ ਸਾਫ-ਸਾਫ Screenshot ਵਿਚ ਦਿਖ ਰਿਹਾ ਸੀ। ਬਰਖਾ ਦੱਤ ਦੇ ਇਸ ਟਵੀਟ ‘ਤੇ ਲੋਕ ਲਿਖਣ ਲੱਗੇ ਕਿ ਜੋ ਨੰਬਰ ਤੁਸੀਂ Screenshot ਵਿਚ ਸ਼ੇਅਰ ਕੀਤਾ ਹੈ, ਉਹ ਕਾਂਗਰਸ ਨਾਲ ਸਬੰਧਤ ਹੈ।

ਅਜਿਹੇ ਲੋਕਾਂ ਨੇ ਕੁਝ Screenshots ਵੀ ਸ਼ੇਅਰ ਕੀਤੇ। ਦੇਖਦੇ ਹੀ ਦੇਖਦੇ ਬਰਖਾ ਦੱਤ ਦਾ ਇਹ ਟਵੀਟ ਅਤੇ ਕਾਂਗਰਸ ਨਾਲ ਇਸ ਨੰਬਰ ਦਾ ਕਨੈਕਸ਼ਨ ਦਾ Screenshot ਵਾਇਰਲ ਹੋਣ ਲੱਗਿਆ। ਲੋਕ ਕਾਂਗਰਸ ਨੂੰ ਟ੍ਰੋਲ ਕਰਨ ਲੱਗੇ। ਇਸ ਤੋਂ ਬਾਅਦ ਕਾਂਗਰਸ ਨੇ ਸਫਾਈ ਜਾਰੀ ਕੀਤੀ।

ਕਾਂਗਰਸ ਨੇ ਇਸ ਨੰਬਰ ਨਾਲ ਅਪਣਾ ਸਬੰਧ ਹੋਣ ਦੇ ਮਾਮਲੇ ਵਿਚ ਸਫਾਈ ਦਿੰਦੇ ਹੋਏ ਕਿਹਾ, ਕਾਂਗਰਸ ਦੀ ਸੋਸ਼ਲ ਮੀਡੀਆ ਟੀਮ ਨੇ ਲੋਕ ਸਭਾ ਚੋਣਾਂ ਦੌਰਾਨ ਲੋਕਲ ਵੈਂਡਰਸ ਨੂੰ ਕ੍ਰਾਊਡ ਫੰਡਿੰਗ ਲਈ ਅਪਣੇ ਨਾਲ ਜੋੜਿਆ ਸੀ। ਜਿਸ ਨੰਬਰ ਦੀ ਗੱਲ ਹੋ ਰਹੀ ਹੈ, ਉਹ ਉਹਨਾਂ ਵੈਂਡਰਾਂ ਵਿਚੋਂ ਇਕ ਹੈ ਪਰ ਹੁਣ ਉਹ  ਕਾਂਗਰਸ ਦੇ ਨਾਲ ਨਹੀਂ ਜੁੜਿਆ ਹੈ।