JNU 'ਚ ਹਿੰਸਾ 'ਤੇ ਕੈਪਟਨ ਅਤੇ ਬੀਬੀ ਬਾਦਲ ਦਾ ਰਿਐਕਸ਼ਨ, ਕਹੀਆਂ ਇਹ ਗੱਲਾਂ 

ਏਜੰਸੀ

ਖ਼ਬਰਾਂ, ਪੰਜਾਬ

ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼ਾਮ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ ਐਤਵਾਰ ਦੇਰ ਸ਼ਾਮ ਦੋ ਵਿਦਿਆਰਥੀ ਸਮੂਹਾਂ ਵਿਚਾਲੇ ਝੜਪ ਹੋਈ

File Photo

ਚੰਡੀਗੜ੍ਹ- ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ ਨੇ ਕੀਤਾ ਕਿ ਜੇਐਨਯੂ 'ਚ ਹਲਾਤ ਸਪੱਸ਼ਟ ਤੌਰ 'ਤੇ ਹੱਤੋ ਨਿਕਲ ਚੁੱਕੇ ਹਨ। ਗੁੰਡਿਆਂ ਵੱਲੋਂ ਮੋਹਰੀ ਯੂਨੀਵਰਸਿਟੀ ਚ ਕੀਤੀ ਗੜਬੜੀ ਤੇ ਪੁਲਿਸ ਚੁੱਪ ਨਹੀਂ ਰਹਿ ਸਕਦੀ। ਇਸ ਨੂੰ ਸਖ਼ਤੀ ਨਾਲ ਨਜਿੱਠਣ ਦੀ ਲੋੜ ਹੈ।

ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਨੇ ਵੀ ਟਵੀਟ ਕਰ ਕੇ  JNU ਹਿੰਸਾ ਦੀ ਨਿੰਦਾ ਕੀਤੀ ਹੈ ਉਹਨਾਂ ਲਿਖਿਆ ਕਿ ਮੈਂ ਸਪੱਸ਼ਟ ਤੌਰ 'ਤੇ ਹਿੰਸਾ ਦੀ ਨਿੰਦਾ ਕਰਦੀ ਹਾਂ, JNU ਤੋਂ ਆ ਰਹੀਆਂ ਭਿਆਨਕ ਵੀਡੀਓ ਦੇਖੀਆਂ, ਦੋਸ਼ੀਆਂ ਖਿਲਾਫ ਸਖਤ ਕਾਰਵਾਈ ਹੋਵੇ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਸ਼ਾਮ ਨੂੰ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ ਐਤਵਾਰ ਦੇਰ ਸ਼ਾਮ ਦੋ ਵਿਦਿਆਰਥੀ ਸਮੂਹਾਂ ਵਿਚਾਲੇ ਝੜਪ ਹੋਈ। ਇਸ ਸਮੇਂ ਦੌਰਾਨ ਚਿਹਰਾ ਲੁਕੋ ਕੇ ਹੱਥਾਂ ਵਿੱਚ ਡੰਡੇ ਲੈ ਨੌਜਵਾਨ ਮੁੰਡੇ ਕੁੜੀਆਂ ਲੋਕਾਂ ਨੂੰ ਕੁਟਦੇ ਤੇ ਵਾਹਨਾਂ ਨੂੰ ਤੋੜਦੇ ਰਹੇ। ਇਸ ਹਮਲੇ ਵਿਚ ਕਈ ਵਿਦਿਆਰਥੀ ਤੇ ਟੀਚਰ ਜਖ਼ਮੀ ਵੀ ਹੋ ਗਏ।  

ਜਿਨ੍ਹਾਂ ਨੂੰ ਇਲਾਜ ਲਈ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜੇਐਨਯੂ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਸਮੇਤ 20 ਦੇ ਕਰੀਬ ਵਿਦਿਆਰਥੀਆਂ ਦਾ ਏਮਜ਼ ਵਿੱਚ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਪੁਲਿਸ ਕਮਿਸ਼ਨਰ ਆਨੰਦ ਮੋਹਨ ਨੇ ਮੀਡੀਆ ਨੂੰ ਦੱਸਿਆ ਕਿ ਝੜਪ ਤੋਂ ਬਾਅਦ ਪੁਲਿਸ ਨੇ ਜੇ ਐਨ ਯੂ ਦੇ ਅੰਦਰ ਫਲੈਗ ਮਾਰਚ ਕੀਤਾ ਹੈ।