ਨਨਕਾਣਾ ਸਾਹਿਬ ਦੀ ਘਟਨਾ ਮੇਰੀ ਸੋਚ ਵਿਰੁਧ : ਇਮਰਾਨ ਖ਼ਾਨ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਰਕਾਰ ਨੂੰ ਸਿੱਖਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਕਿਹਾ

Imran Khan

ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਨਨਕਾਣਾ ਸਾਹਿਬ ਵਿਚ ਹਾਲ ਹੀ ਵਿਚ ਹੋਈ ਭੰਨਤੋੜ ਦੀ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਉਸ ਦੀ ਸੋਚ ਵਿਰੁਧ ਹੈ ਅਤੇ ਉਸ ਦੀ ਸਰਕਾਰ ਦੀ ਇਸ ਮਾਮਲੇ ਵਿਚ ਨੀਤੀ ਬਿਲਕੁਲ ਵੀ ਬਰਦਾਸ਼ਤ ਨਾ ਕਰਨ ਵਾਲੀ ਹੈ। ਗੁਰਦਵਾਰਾ ਨਨਕਾਣਾ ਸਾਹਿਬ ਲਾਹੌਰ ਲਾਗੇ ਹੈ ਜਿਸ ਨੂੰ ਗੁਰਦਵਾਰਾ ਜਨਮ ਅਸਥਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਇਹ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਦਾ ਜਨਮ ਅਸਥਾਨ ਹੈ। ਸ਼ੁਕਰਵਾਰ ਨੂੰ ਹਿੰਸਕ ਭੀੜ ਨੇ ਗੁਰਦਵਾਰੇ 'ਤੇ ਹਮਲਾ ਕੀਤਾ ਸੀ। ਘਟਨਾ 'ਤੇ ਚੁੱਪ ਤੋੜਦਿਆਂ ਖ਼ਾਨ ਨੇ ਭਾਰਤ ਵਿਚ ਮੁਸਲਮਾਨਾਂ ਅਤੇ ਹੋਰ ਘੱਟਗਿਣਤੀਆਂ 'ਤੇ ਹਮਲੇ ਹੋਣ ਦਾ ਦੋਸ਼ ਲਾਇਆ ਅਤੇ ਕਿਹਾ ਕਿ ਭਾਰਤ ਅਤੇ ਨਨਕਾਣਾ ਸਾਹਿਬ ਦੀ ਨਿਖੇਧੀਯੋਗ ਘਟਨਾ ਵਿਚਾਲੇ ਵੱਡਾ ਅੰਤਰ ਹੈ।

ਉਨ੍ਹਾਂ ਇਸ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ, 'ਇਹ ਘਟਨਾ ਮੇਰੀ ਸੋਚ ਵਿਰੁਧ ਹੈ ਅਤੇ ਪੁਲਿਸ ਤੇ ਨਿਆਪਾਲਿਕਾ ਸਮੇਤ ਸਰਕਾਰ ਦੁਆਰਾ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਖ਼ਾਨ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੋਚ ਘੱਟਗਿਣਤੀਆਂ ਨੂੰ ਦਬਾਉਣ ਅਤੇ ਮੁਸਲਮਾਨਾਂ 'ਤੇ ਸੇਧਤ ਟੀਚਿਆਂ ਦਾ ਸਮਰਥਨ ਕਰਨ ਵਾਲੀ ਹੈ।