ਚੀਨ ਅਤੇ ਪਾਕਿਸਤਾਨ ਵਿਚ ਘੱਟਗਿਣਤੀਆਂ ਉੱਤੇ ਹੁੰਦੇ ਜ਼ੁਲਮਾਂ ਦੀ ਅਮਰੀਕਾ ਨੇ ਕੀਤੀ ਨਿੰਦਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਵਿਚੋਂ ਲਗਾਤਾਰ ਘੱਟਗਿਣਤੀਆਂ ਉੱਤੇ ਹਮਲੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ

File Photo

ਨਵੀਂ ਦਿੱਲੀ : ਪਾਕਿਸਤਾਨ ਅਤੇ ਚੀਨ ਵਿਚ ਘੱਟਗਿਣਤੀਆਂ 'ਤੇ ਲਗਾਤਾਰ ਹੋ ਰਹੇ ਜ਼ੁਲਮਾਂ ਉੱਤੇ ਅਮਰੀਕਾ ਦਾ ਵੱਡਾ ਬਿਆਨ ਆਇਆ ਹੈ। ਅਮਰੀਕਾ ਨੇ ਬੁੱਧਵਾਰ ਨੂੰ ਆਪਣੇ ਇੱਥੇ ਘੱਟਗਿਣਤੀਆਂ ਦੀ ਧਾਰਮਿਕ ਸੁਤੰਤਰਾ ਦੀ ਰੱਖਿਆ ਨਾਂ ਕਰਨ ਦੇ ਲਈ ਪਾਕਿਸਤਾਨ ਦੀ ਨਿੰਦਿਆ ਕੀਤੀ ਹੈ ਅਤੇ ਨਾਲ ਹੀ ਚੀਨ ਨੂੰ ਵੀ ਆੜੇ ਹੱਥੀ ਲਿਆ ਹੈ।

ਅਮਰੀਕੀ ਸਕੱਤਰ ਮਾਈਕ ਪੋਪੀਓ ਨੇ 27 ਰਾਸ਼ਟਰਾਂ ਦੇ ਅੰਤਰਰਾਸ਼ਟਰੀ ਧਾਰਮਿਕ ਸੁੰਤਤਰਤਾ ਗੱਠਜੋੜ ਦੀ ਲਾਂਚਿੰਗ ਦੌਰਾਨ ਕਿਹਾ ਕਿ ਅਸੀ ਅੱਤਵਾਦੀਆਂ ਅਤੇ ਹਿੰਸਕ ਕੱਟੜਪੰਥੀਆਂ ਦੀ ਨਿੰਦਾ ਕਰਦੇ ਜੋ ਧਾਰਮਿਕ ਘੱਟਗਿਣਤੀਆਂ ਨੂੰ ਨਿਸ਼ਾਨਾ ਬਣਾਉਂਦੇ ਹਨ ਚਾਹੇ ਉਹ ਇਰਾਕ ਵਿਚ ਯਜੀਦੀ ਹੋਣ, ਪਾਕਿਸਤਾਨ ਵਿਚ ਹਿੰਦੂ ਹੋਣ, ਨਾਇਜੀਰੀਆ ਵਿਚ ਈਸਾਈ ਹੋਣ ਜਾਂ ਬਰਮਾਂ ਵਿਚ ਮੁਸਲਮਾਨ ਹੋਣ।

ਪੋਮਪੀਓ ਨੇ ਕਿਹਾ ਕਿ ਅਸੀ ਇਸ਼ਨਿੰਦਾ ਅਤੇ ਧਰਮ ਤਿਆਗੀ ਕਾਨੂੰਨ ਦੀ ਨਿੰਦਾ ਕਰਦੇ ਹਾਂ। ਪੋਪੀਓ ਨੇ ਚੀਨ 'ਤੇ ਨਿਸ਼ਾਨਾ ਲਗਾਉਂਦਿਆ ਕਿਹਾ ਹੈ ਕਿ ਅਸੀ ਕਮਿਊਨਿਸਟ ਪਾਰਟੀ ਦੀ ਸਾਰੇ ਧਰਮਾਂ ਦੇ ਨਾਲ ਦੁਸ਼ਮਣੀ ਦਾ ਵਿਰੋਧ ਕਰਦੇ ਹਾਂ ਅਤੇ ਅਸੀ ਜਾਣਦੇ ਹਾਂ ਕਿ ਤੁਸੀ ਚੀਨ ਦੇ ਦਬਾਅ ਦੇ ਵਿਰੁੱਧ ਹਿੰਮਤ ਦਿਖਾ ਕੇ ਇਸ ਗੱਠਜੋੜ ਦਾ ਹਿੱਸਾ ਬਣੇ ਹਨ ਜਿਸ ਦੇ ਲਈ ਅਸੀ ਤੁਹਾਡਾ ਧੰਨਵਾਦ ਕਰਦੇ ਹਾਂ।

ਪੋਪੀਓ ਅਨੁਸਾਰ ਅਸਟ੍ਰੇਲੀਆ, ਬ੍ਰਾਜ਼ੀਲ, ਇੰਗਲੈਂਡ, ਯੂਕ੍ਰੇਨ, ਨੀਦਰਲੈਂਡ ਅਤੇ ਗ੍ਰੀਸ ਇਸ ਗੱਠਜੋੜ ਵਿਚ ਆਉਣ ਵਾਲੇ ਮੁੱਖ ਦੇਸ਼ ਹਨ। ਉਨ੍ਹਾਂ ਨੇ ਕਿਹਾ ਕਿ ਅਸਲ ਵਿਚ ਸਾਨੂੰ  ਸਾਰੀ ਚੀਜ਼ਾਂ ਤੋਂ ਜਿਆਦਾਂ ਸਚਾਈ ਦੇ ਲਈ ਲੜਨਾ ਚਾਹੀਦਾ ਹੈ।

ਦੱਸ ਦਈਏ ਕਿ ਪਾਕਿਸਤਾਨ ਵਿਚੋਂ ਲਗਾਤਾਰ ਘੱਟਗਿਣਤੀਆਂ ਉੱਤੇ ਹਮਲੇ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਉੱਥੇ ਹਿੰਦੂ ਲੜਕੀਆਂ ਨੂੰ ਅਗਵਾ ਕਰਕੇ ਜਬਰਦਸਤੀ ਉਨ੍ਹਾਂ ਦਾ ਧਰਮ ਤਬਦੀਲ ਕਰਵਾਇਆ ਜਾਂਦਾ ਹੈ ਅਤੇ ਉਨ੍ਹਾਂ ਦੇ ਮੰਦਰ ਤੋੜੇ ਜਾਂਦੇ ਹਨ । ਕੇਵਲ ਹਿੰਦੂ ਹੀ ਨਹੀਂ ਸਿੱਖ ਵੀ ਇਨ੍ਹਾਂ ਸਾਰੀਆਂ ਯਾਤਨਾਵਾਂ ਦੇ ਸ਼ਿਕਾਰ ਹੁੰਦੇ ਹਨ।