Representational Image
ਤੁਰਕੀ : ਮੱਧ ਪੂਰਬ ਦੇ ਚਾਰ ਦੇਸ਼ ਤੁਰਕੀਏ (ਪੁਰਾਣਾ ਨਾਮ ਤੁਰਕੀ), ਸੀਰੀਆ, ਲੇਬਨਾਨ ਅਤੇ ਇਜ਼ਰਾਈਲ ਸੋਮਵਾਰ ਸਵੇਰੇ ਭੂਚਾਲ ਨਾਲ ਹਿੱਲ ਗਏ। ਸਭ ਤੋਂ ਜ਼ਿਆਦਾ ਤਬਾਹੀ ਭੂਚਾਲ ਦੇ ਕੇਂਦਰ ਤੁਰਕੀ ਅਤੇ ਇਸ ਦੇ ਨੇੜੇ ਸੀਰੀਆ ਦੇ ਇਲਾਕਿਆਂ 'ਚ ਦੇਖਣ ਨੂੰ ਮਿਲ ਰਹੀ ਹੈ। ਮੀਡੀਆ ਰਿਪੋਰਟਾਂ ਅਨੁਸਾਰ - ਤੁਰਕੀ ਵਿੱਚ ਹੁਣ ਤੱਕ 1014 ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 5385 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ।
ਇਹ ਵੀ ਪੜ੍ਹੋ: ਅਡਾਨੀ ਗਰੁੱਪ 'ਤੇ ਸਦਨ ਵਿਚ ਚਰਚਾ ਤੋਂ ਡਰੀ ਸਰਕਾਰ -ਰਾਹੁਲ ਗਾਂਧੀ
ਤੁਰਕੀ ਮੀਡੀਆ ਮੁਤਾਬਕ- ਦੋ ਵੱਡੇ ਝਟਕੇ ਆਏ। ਪਹਿਲਾ ਤੁਰਕੀ ਸਮੇਂ ਅਨੁਸਾਰ ਸਵੇਰੇ 4 ਵਜੇ (7.7) ਅਤੇ ਦੂਜਾ ਸਵੇਰੇ 10 ਵਜੇ ਦੇ ਆਸ-ਪਾਸ। ਦੂਜੇ ਦੀ ਤੀਬਰਤਾ 7.6 ਮੰਨੀ ਗਈ ਸੀ। ਇਸ ਤੋਂ ਇਲਾਵਾ 78 ਝਟਕੇ ਦਰਜ ਕੀਤੇ ਗਏ। ਇਨ੍ਹਾਂ ਦੀ ਤੀਬਰਤਾ 6.7 ਤੋਂ 6.5 ਸੀ।
ਇਹ ਵੀ ਪੜ੍ਹੋ: ਦਿੱਲੀ 'ਚ ਤੀਜੀ ਵਾਰ ਮੁਲਤਵੀ ਹੋਈ ਮੇਅਰ ਦੀ ਚੋਣ, 10 ਨਾਮਜ਼ਦ ਮੈਂਬਰਾਂ ਨੂੰ ਵੋਟ ਦੀ ਮਿਲੀ ਮਨਜ਼ੂਰੀ
ਸੀਰੀਆ ਵਿਚ 585 ਲੋਕ ਮਾਰੇ ਗਏ ਅਤੇ 1500 ਤੋਂ ਵੱਧ ਲੋਕ ਜ਼ਖਮੀ ਹੋ ਗਏ। ਦੋਵਾਂ ਦੇਸ਼ਾਂ ਵਿੱਚ ਕੁੱਲ ਮਰਨ ਵਾਲਿਆਂ ਦੀ ਗਿਣਤੀ 1600 ਦੇ ਕਰੀਬ ਪਹੁੰਚ ਗਈ ਹੈ। ਲੇਬਨਾਨ ਅਤੇ ਇਜ਼ਰਾਈਲ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਰ ਇੱਥੇ ਕੋਈ ਨੁਕਸਾਨ ਨਹੀਂ ਹੋਇਆ।