ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰਾਸ਼ਟਰੀ ਅਸੈਂਬਲੀ ਵਿੱਚ ਭਰੋਸੇ ਦੀ ਵੋਟ ਜਿੱਤੀ
- ਇਮਰਾਨ ਖਾਨ ਖੁਦ ਅੱਗੇ ਆ ਕੇ ਵਿਸ਼ਵਾਸ ਦੀ ਵੋਟ ਦਾ ਐਲਾਨ ਕੀਤਾ ਸੀ ।
Pakistan PM Imran Khan
ਨਵੀਂ ਦਿੱਲੀ: ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਰਾਸ਼ਟਰੀ ਅਸੈਂਬਲੀ ਵਿੱਚ ਭਰੋਸੇ ਦੀ ਵੋਟ ਜਿੱਤੀ ਹੈ। ਉਨ੍ਹਾਂ ਨੂੰ 342 ਮੈਂਬਰੀ ਰਾਸ਼ਟਰੀ ਅਸੈਂਬਲੀ ਵਿਚ ਜਿੱਤ ਲਈ 171 ਵੋਟਾਂ ਦੀ ਜ਼ਰੂਰਤ ਸੀ। ਇਮਰਾਨ ਖਾਨ ਨੂੰ 178 ਵੋਟਾਂ ਮਿਲੀਆਂ, ਜਿਨ੍ਹਾਂ ਵਿਚ ਪਾਕਿਸਤਾਨ ਤਹਿਰੀਕ-ਏ-ਇਸਫ ਦੇ 157 ਹੋਰ ਸਹਿਯੋਗੀ ਵੀ ਸ਼ਾਮਲ ਹਨ। ਵਿਰੋਧੀ ਧਿਰ ਨੇ ਇਸ ਵਿਸ਼ਵਾਸ ਵੋਟ ਦਾ ਬਾਈਕਾਟ ਕੀਤਾ, ਇਸ ਲਈ ਵਿਰੋਧੀ ਧਿਰ ਦੇ ਸੰਸਦ ਮੈਂਬਰ ਸਦਨ ਵਿੱਚ ਮੌਜੂਦ ਨਹੀਂ ਸਨ।