ਫ਼ਾਇਰ ਫ਼ਾਈਟਰ ਹੈਲੀਕਾਪਟਰ ਹੋਇਆ ਹਾਦਸਾਗ੍ਰਸਤ, ਪਾਇਲਟ ਦੀ ਮੌਤ
ਹਾਦਸਾ ਸਿਓਲ ਤੋਂ ਕਰੀਬ 230 ਕਿਲੋਮੀਟਰ ਦੱਖਣ-ਪੱਛਮ ਸਥਿਤ ਡਿਅਗੂ ਨੇੜੇ ਵਾਪਰਿਆ
Firefighter helicopter crashes, pilot dies
ਦੱਖਣੀ ਕੋਰੀਆ ਦੇ ਇਕ ਪਹਾੜੀ ਖੇਤਰ ਵਿਚ ਇੱਕ ਅੱਗ ਬੁਝਾਊ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਵਿਚ ਪਾਇਲਟ ਦੀ ਮੌਤ ਹੋ ਗਈ। ਦੱਖਣੀ ਕੋਰੀਆ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜੰਗਲਾਂ ’ਚ ਲੱਗੀ ਅੱਗ ਨੂੰ ਬੁਝਾਉਂਦਿਆਂ ਇਕ ਅੱਗ ਬੁਝਾਉਣ ਵਾਲਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ, ਜਿਸ ਕਾਰਨ ਉਸ ’ਚ ਸਵਾਰ ਪਾਇਲਟ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਸਿਓਲ ਤੋਂ ਕਰੀਬ 230 ਕਿਲੋਮੀਟਰ ਦੱਖਣ-ਪੱਛਮ ਸਥਿਤ ਡਿਅਗੂ ਨੇੜੇ ਵਾਪਰਿਆ ਹੈ, ਜਿੱਥੇ ਫਾਇਰ ਫਾਈਟਰ ਹੈਲੀਕਾਪਟਰ ਕ੍ਰੈਸ਼ ਹੋ ਗਿਆ ਤੇ ਉਸ ਦੇ ਪਾਇਲਟ ਦੀ ਦਰਦਨਾਕ ਮੌਤ ਹੋ ਗਈ।