ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਭਾਰਤੀ ਮੂਲ ਦੀ ਨੀਰਾ ਟੰਡਨ ਨੂੰ ਘਰੇਲੂ ਨੀਤੀ ਸਲਾਹਕਾਰ ਕੀਤਾ ਨਿਯੁਕਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਤਿੰਨ ਰਾਸ਼ਟਰਪਤੀਆਂ ਨਾਲ ਕੀਤਾ ਹੈ ਕੰਮ

Joe Biden appoints Indian-American Neera Tanden as his Domestic Policy Advisor

 

ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਸ਼ੁਕਰਵਾਰ ਨੂੰ ਭਾਰਤੀ ਮੂਲ ਦੀ ਅਮਰੀਕੀ ਨਾਗਰਿਕ ਨੀਰਾ ਟੰਡਨ ਨੂੰ ਅਪਣੀ ਘਰੇਲੂ ਨੀਤੀ ਸਲਾਹਕਾਰ ਵਜੋਂ ਨਾਮਜ਼ਦ ਕੀਤਾ ਹੈ, ਜੋ ਘਰੇਲੂ ਨੀਤੀ ਏਜੰਡੇ ਦੇ ਨਿਰਮਾਣ ਅਤੇ ਉਸ ਨੂੰ ਲਾਗੂ ਕਰਨ ਵਿਚ ਉਨ੍ਹਾਂ ਦੀ ਸਹਾਇਤਾ ਕਰੇਗੀ।

ਇਹ ਵੀ ਪੜ੍ਹੋ: ਕੁਰਸੀ ਵਾਲੇ ਕੀੜੇ : ਕੁਰਸੀ ਵਾਲੇ ਕੀੜੇ ਜਦੋਂ ਜ਼ਹਿਨ ’ਚ ਜਾਂਦੇ ਵੜ ਭਾਈ, ਲੈ ਕੇ ਟਿਕਟ ਫਿਰ ਲੱਖਾਂ ਦੀ ਚੋਣਾਂ ’ਚ ਜਾਂਦੇ ਖੜ ਭਾਈ

ਬਾਈਡਨ ਨੇ ਕਿਹਾ, “ਮੈਨੂੰ ਇਹ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ ਕਿ ਨੀਰਾ ਟੰਡਨ ਆਰਥਕ ਗਤੀਸ਼ੀਲਤਾ ਅਤੇ ਨਸਲੀ ਸਮਾਨਤਾ ਤੋਂ ਲੈ ਕੇ ਸਿਹਤ ਦੇਖਭਾਲ, ਇਮੀਗ੍ਰੇਸ਼ਨ ਅਤੇ ਸਿੱਖਿਆ ਆਦਿ ਮੇਰੀਆਂ ਘਰੇਲੂ ਨੀਤੀਆਂ ਦੇ ਨਿਰਮਾਣ ਅਤੇ ਲਾਗੂ ਕਰਨ ਨੂੰ ਜਾਰੀ ਰੱਖਣਗੇ”। ਉਹ ਹੁਣ ਤਕ ਬਾਈਡਨ ਦੀ ਘਰੇਲੂ ਨੀਤੀ ਸਲਾਹਕਾਰ ਰਹੀ ਸੁਸਨ ਰਾਈਸ ਦੀ ਥਾਂ ਲੈਣਗੇ। ਬਾਈਡਨ ਨੇ ਕਿਹਾ, “ਟੰਡਨ ਪਹਿਲੀ ਅਮਰੀਕੀ- ਏਸ਼ੀਆਈ ਹੋਵੇਗੀ ਜੋ ਵ੍ਹਾਈਟ ਹਾਊਸ ਦੇ ਇਤਿਹਾਸ ਵਿਚ ਉਨ੍ਹਾਂ ਦੇ ਤਿੰਨ ਅਹਿਮ ਨੀਤੀ ਕੌਂਸਲਾਂ ਵਿਚੋਂ ਇਕ ਦੀ ਅਗਵਾਈ ਕਰੇਗੀ”।

ਇਹ ਵੀ ਪੜ੍ਹੋ: ਲੂਣ ਤੇ ਸ਼ੱਕਰ ਪਾ ਕੇ ਨਾ ਖਾਓ ਫ਼ਲ, ਹੋ ਸਕਦਾ ਹੈ ਨੁਕਸਾਨ

ਉਨ੍ਹਾਂ ਕਿਹਾ, “ਸੀਨੀਅਰ ਸਲਾਹਕਾਰ ਅਤੇ ਸਟਾਫ਼ ਸਕੱਤਰ ਵਜੋਂ ਨੀਰਾ ਨੇ ਮੇਰੀ ਘਰੇਲੂ, ਆਰਥਕ ਅਤੇ ਕੌਮੀ ਸੁਰੱਖਿਆ ਟੀਮ ਵਿਚ ਫ਼ੈਸਲੇ ਲੈਣ ਦੀਆਂ ਪ੍ਰਕਿਰਿਆਵਾਂ ਦਾ ਨਿਰੀਖਣ ਕੀਤਾ। ਉਨ੍ਹਾਂ ਨੂੰ ਜਨਤਕ ਨੀਤੀ ਵਿਚ 25 ਸਾਲਾਂ ਦਾ ਤਜਰਬਾ ਹੈ, ਉਨ੍ਹਾਂ ਨੇ ਤਿੰਨ ਰਾਸ਼ਟਰਪਤੀਆਂ ਨਾਲ ਕੰਮ ਕੀਤਾ ਅਤੇ ਲਗਭਗ ਇਕ ਦਹਾਕੇ ਤਕ ਦੇਸ਼ ਦੇ ਸੱਭ ਤੋਂ ਵੱਡੇ ਥਿੰਕ ਟੈਂਕ ਵਿਚੋਂ ਇਕ ਦੀ ਅਗਵਾਈ ਕੀਤੀ ਹੈ”।

ਇਹ ਵੀ ਪੜ੍ਹੋ: ਆਈ.ਐਮ.ਐਫ਼. ਨੇ ਕਰਜ਼ੇ ਦੀਆਂ ਸ਼ਰਤਾਂ ਪੂਰੀਆਂ ਕਰਨ ਵਾਲੇ ਪਾਕਿਸਤਾਨ ਦੇ ਦਾਅਵੇ ਨੂੰ ਕੀਤਾ ਖ਼ਾਰਜ

ਮੌਜੂਦਾ ਸਮੇਂ ਵਿਚ ਉਹ ਰਾਸ਼ਟਰਪਤੀ ਬਾਈਡਨ ਅਤੇ ਸਟਾਫ਼ ਸਕੱਤਰ ਲਈ ਸੀਨੀਅਰ ਸਲਾਹਕਾਰ ਵਜੋਂ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਨੇ ਬਰਾਕ ਓਬਾਮਾ ਅਤੇ ਬਿਲ ਕਲਿੰਟਨ ਦੋਵਾਂ ਦੇ ਪ੍ਰਸ਼ਾਸਨ ਵਿਚ ਕੰਮ ਕੀਤਾ ਹੈ। ਉਹ ‘ਸੈਂਟਰ ਫ਼ਾਰ ਅਮੇਰੀਕਨ ਪ੍ਰੋਗ੍ਰੇਸ ਅਤੇ ‘ਸੈਂਟਰ ਫ਼ਾਰ ਅਮੇਰੀਕਨ ਪ੍ਰੋਗ੍ਰੇਸ ਐਕਸ਼ਨ ਫੰਡ’ ਦੇ ਮੁਖੀ ਅਤੇ ਸੀ.ਈ.ਓ. ਵੀ ਰਹਿ ਚੁੱਕੇ ਹਨ।