ਅਫ਼ਗਾਨਿਸਤਾਨ ’ਚ ਯਾਤਰੀ ਬੱਸ ਪਲਟੀ, ਤਿੰਨ ਮੌਤਾਂ, 33 ਜ਼ਖ਼ਮੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਬਲਖ ਸੂਬੇ ਨਾਲ ਜੋੜਨ ਵਾਲੇ ਹਾਈਵੇਅ ’ਤੇ ਵਾਪਰਿਆ ਹਾਦਸਾ

Passenger bus overturns in Afghanistan, three dead, 33 injured

ਜਾਣਕਾਰੀ ਸਾਹਮਣੇ ਆਈ ਹੈ ਕਿ ਅਫਗਾਨਿਸਤਾਨ ਦੇ ਸਮਾਨਗਨ ਸੂਬੇ ’ਚ ਇਕ ਯਾਤਰੀ ਬੱਸ ਪਲਟ ਗਈ। ਜਿਸ ਦੌਰਾਨ ਘੱਟੋ-ਘੱਟ ਤਿੰਨ ਯਾਤਰੀਆਂ ਦੀ ਮੌਤ ਹੋ ਗਈ ਤੇ 33 ਲੋਕ ਜ਼ਖ਼ਮੀ ਹੋ ਗਏ। ਸੂਬਾਈ ਪੁਲਿਸ ਦਫ਼ਤਰ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਇਹ ਜਾਣਕਾਰੀ ਦਿਤੀ ਹੈ। ਦਸ ਦਈਏ ਕਿ ਇਹ ਹਾਦਸਾ ਅੱਜ ਸਵੇਰੇ ਰਾਜਧਾਨੀ ਕਾਬੁਲ ਨੂੰ ਉੱਤਰੀ ਬਲਖ ਸੂਬੇ ਨਾਲ ਜੋੜਨ ਵਾਲੇ ਹਾਈਵੇਅ ’ਤੇ ਖਾਲਮ ਜ਼ਿਲ੍ਹੇ ਵਿਚ ਵਾਪਰਿਆ। ਬੱਸ ਕਾਬੁਲ ਤੋਂ ਉੱਤਰੀ ਜੋਜ਼ਜਾਨ ਸੂਬੇ ਵਲ ਜਾ ਰਹੀ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰੇ ਜ਼ਖ਼ਮੀਆਂ ਨੂੰ ਇਲਾਜ ਲਈ ਸਮਾਨਗਨ ਦੇ ਸੂਬਾਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਸੜਕ ਹਾਦਸੇ ਲਈ ਲਾਪਰਵਾਹੀ ਨਾਲ ਗੱਡੀ ਚਲਾਉਣ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।