ਪਾਕਿਸਤਾਨ : ਮੀਂਹ ਕਾਰਨ ਮ੍ਰਿਤਕਾਂ ਦੀ ਗਿਣਤੀ 15 ਹੋਈ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਾਕਿਸਤਾਨ ਦੇ ਪੰਜਾਬ ਅਤੇ ਪੱਛਮ-ਉੱਤਰ ਖੈਬਰ ਪਖ਼ਤੂਨਖਵਾ ਸੂਬਿਆਂ 'ਚ ਮੋਹਲੇਧਾਰ ਮੀਂਹ ਕਾਰਨ ਹੋਈ ਤਬਾਹੀ ਵਿਚ 15 ਲੋਕਾਂ ਦੀ ਮੌਤ ਹੋ ਗਈ, ਜਦਕਿ 19 ਜ਼ਖ਼ਮੀ ਹੋ ਗਏ.........

Water Flooded on Roads

ਲਾਹੌਰ : ਪਾਕਿਸਤਾਨ ਦੇ ਪੰਜਾਬ ਅਤੇ ਪੱਛਮ-ਉੱਤਰ ਖੈਬਰ ਪਖ਼ਤੂਨਖਵਾ ਸੂਬਿਆਂ 'ਚ ਮੋਹਲੇਧਾਰ ਮੀਂਹ ਕਾਰਨ ਹੋਈ ਤਬਾਹੀ ਵਿਚ 15 ਲੋਕਾਂ ਦੀ ਮੌਤ ਹੋ ਗਈ, ਜਦਕਿ 19 ਜ਼ਖ਼ਮੀ ਹੋ ਗਏ। ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨ.ਡੀ.ਐਮ.ਏ.) ਨੇ ਬੁਧਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਦੇਸ਼ 'ਚ ਮੰਗਲਵਾਰ ਨੂੰ ਮੀਂਹ ਪੈਣਾ ਸ਼ੁਰੂ ਹੋਇਆ ਸੀ, ਜੋ ਬੁਧਵਾਰ-ਵੀਰਵਾਰ ਜਾਰੀ ਰਿਹਾ। ਮੀਂਹ ਕਾਰਨ ਸੱਭ ਤੋਂ ਵੱਧ ਪੰਜਾਬ ਸੂਬਾ ਪ੍ਰਭਾਵਤ ਹੋਇਆ ਹੈ, ਜਿਥੇ 15 ਲੋਕਾਂ ਦੀ ਮੌਤ ਹੋ ਗਈ, ਜਦਕਿ 17 ਜ਼ਖ਼ਮੀ ਹੋ ਗਏ। ਮੀਂਹ 'ਚ ਇਕ ਘਰ ਵੀ ਢਹਿ ਗਿਆ। ਬੀਤੇ ਦਿਨੀਂ ਮ੍ਰਿਤਕਾਂ ਦੀ ਗਿਣਤੀ 8 ਸੀ।

ਭਾਰੀ ਮੀਂਹ ਕਾਰਨ ਸੜਕਾਂ 'ਤੇ ਪਾਣੀ ਭਰ ਗਿਆ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਅਧਿਕਾਰੀਆਂ ਮੁਤਾਬਕ ਜ਼ਿਆਦਾਤਰ ਮੌਤਾਂ ਭਾਰੀ ਮੀਂਹ ਕਾਰਨ ਕਰੰਟ ਲੱਗਣ ਅਤੇ ਇਮਾਰਤ ਡਿੱਗਣ ਕਾਰਨ ਹੋਈਆਂ ਹਨ। ਐਨ.ਡੀ.ਐਮ.ਏ. ਨੇ ਦਸਿਆ ਕਿ ਮੀਂਹ ਕਾਰਨ ਕਈ ਹੇਠਲੇ ਇਲਾਕਿਆਂ 'ਚ ਪਾਣੀ ਭਰ ਗਿਆ ਹੈ। ਪਾਕਿਸਤਾਨ ਦੇ ਕਈ ਹੋਰ ਇਲਾਕਿਆਂ ਵਿਚ ਵੀ ਪਾਣੀ ਭਰਨ ਦੀ ਸੂਚਨਾ ਹੈ। ਮੌਸਮ ਵਿਭਾਗ ਦੀ ਰਿਪੋਰਟ ਮੁਤਾਬਕ ਲਾਹੌਰ ਵਿਚ ਹੁਣ ਤਕ 258 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਿਸ ਕਾਰਨ 38 ਸਾਲ ਦਾ ਰੀਕਾਰਡ ਟੁਟਿਆ ਹੈ। (ਪੀਟੀਆਈ)